Punjab

ਸਿੱਧੂ ਮੂ੍ਸੇਵਾਲਾ ਦੇ ਜਾਣ ਤੋਂ ਸਾਢੇ 10 ਮਹੀਨੇ ‘ਚ ਬਣਿਆ ਇੱਕ ਹੋਰ ਨਵਾਂ ਰਿਕਾਰਡ ! ਮਾਂ ਨੇ ਕਿਹਾ ‘ਵਧਾਈਆਂ ਸ਼ੁੱਭ ਪੁੱਤ’ !

ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੀ ਪੰਜਾਬੀ ਮਿਊਜ਼ਿਕ ਸਨਅਤ ਵਿੱਚ ਬਾਦਸ਼ਾਹਤ ਮੌਤ ਤੋਂ ਬਾਅਦ ਵੀ ਬਰਕਰਾਰ ਹੈ। ਕਤਲ ਦੇ 10 ਮਹੀਨੇ ਬਾਅਦ ਵੀ Y-TUBE ‘ਤੇ ਮੂਸੇਵਾਲਾ ਦੇ SUBSCRIBERS 9 ਮਿਲੀਅਨ ਵੱਧ ਗਏ ਹਨ । 4 ਦਿਨ ਪਹਿਲੀ ਰਿਲੀਜ਼ ਹੋਇਆ ਗਾਣਾ ‘ਤੇਰਾ ਨਾਂ’ ਨੂੰ 23.6 ਮਿਲੀਅਨ ਯਾਨੀ 2 ਕਰੋੜ ਲੋਕ ਸੁਣ ਚੁੱਕੇ ਹਨ, ਰਿਲੀਜ਼ ਦੇ ਬਾਅਦ ਤੋਂ ਹੀ ਇਹ Y-TUBE ‘ਤੇ ਨੰਬਰ 1 ‘ਤੇ ਟਰੈਂਡ ਕਰ ਰਿਹਾ ਹੈ ।

ਉਧਰ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਦੇ 20 ਮਿਲੀਅਨ SUBSCRIBER ਹੋਣ ‘ਤੇ ਇੰਸਟਰਾਗਰਾਮ ‘ਤੇ ਪੋਸਟ ਪਾਈ ਹੈ,ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਮਾਤਾ ਚਰਨ ਕੌਰ ਨੇ ਕਿਹਾ ‘ਵਧਾਈ ਸੁਭਦੀਪ ਪੁੱਤ,ਸਾਡੇ 20 ਮਿਲੀਅਨ SUBSCRIBER ਹੋਣ ‘ਤੇ ਤੇਰੇ ਹੋਰ ਭੈਣ ਭਰਾ ਸਾਡੇ ਨਾਲ ਜੁੜ ਗਏ ਹਨ’ ।

29 ਮਈ 2022 ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ,ਉਸ ਵੇਲੇ 11 ਮਿਲੀਅਨ SUBSCRIBER ਸੀ । ਸਾਢੇ 10 ਮਹੀਨੇ ਦੇ ਅੰਦਰ ਸਿੱਧੂ ਮੂਸੇਵਾਲਾ ਦਾ ਗੀਤ ‘SYL’ ਅਤੇ ‘VAAR’ ਰਿਲੀਜ਼ ਹੋਇਆ, ਤੀਸਰੇ ਗੀਤ ਦੇ ਲਾਂਚ ਹੁੰਦੇ ਹੀ ਸਿੱਧੂ ਮੂਸੇਵਾਲਾ ਦੇ SUBSCRIBER 20 ਮਿਲੀਅਨ ਦੇ ਪਾਰ ਹੋ ਗਿਆ ਹੈ । ਇਹ ਗਿਣਤੀ ਸਲਮਾਨ ਖਾਨ,ਏ ਆਰ ਰਹਿਮਾਨ ਅਤੇ ਦਿਲਜੀਤ ਦੋਸਾਂਝ ਦੇ Y-TUBE SUBSCRIBER ਤੋਂ 6 ਗੁਣਾ ਵੱਧ ਹੈ ।

ਨਵੰਬਰ ਵਿੱਚ ਰਿਲੀਜ਼ ਹੋਇਆ ਸੀ ਦੂਜਾ ਗਾਣਾ

ਸਿੱਧੂ ਮੂਸੇਵਾਲਾ ਦਾ ਦੂਜਾ ਗਾਣਾ ‘VAAR’ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 8 ਨਵੰਬਰ ਨੂੰ ਲਾਂਚ ਹੋਇਆ ਸੀ । ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ 44 ਮਿਲੀਅਨ ਵਿਊਜ਼ ਮਿਲ ਚੁੱਕੇ ਹਨ । ਸਿੱਧੂ ਮੂਸੇਵਾਲਾ ਨੇ ਇਹ ਗਾਣਾ ਹਰੀ ਸਿੰਘ ਨਲਵਾ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਨ ਯੋਧਿਆਂ ਤੇ ਲਿਖਿਆ ਸੀ

SYL ਗਾਣੇ ਨੂੰ ਸਰਕਾਰ ਨੇ ਕੀਤਾ ਸੀ ਬੈਨ

ਸਿੱਧੂ ਮੂਸੇਵਾਲਾ ਦੇ ਕਤਲ ਬਾਅਦ 23 ਜੂਨ ਨੂੰ SYL ਗਾਣਾ ਰਿਲੀਜ਼ ਕੀਤਾ ਗਿਆ ਸੀ,ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਚੁੱਕਿਆ ਸੀ । 72 ਘੰਟੇ ਦੇ ਬਾਅਦ ਇਸ ਗੀਤ ਨੂੰ 2.7 ਕਰੋੜ ਵਿਊ ਮਿਲੇ ਸਨ ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ ।

28 ਸਾਲ ਦੀ ਉਮਰ ਵਿੱਚ 6 ਸਾਲ ਦੇ ਮਿਊਜ਼ਿਕ ਕਰੀਅਰ ਵਿੱਚ ਸਿੱਧੂ ਮੂਸੇਵਾਲਾ ਨੇ ਦੁਨੀਆ ‘ਤੇ ਰਾਜ਼ ਕੀਤਾ ਸੀ । 2022 ਵਿੱਚ ਸਿੱਧੂ ਮੂਸੇਵਾਲਾ ਦੀ ਕੁੱਲ ਕਮਾਈ 5 ਮਿਲੀਅਨ ਡਾਲਰ ਸੀ,ਸਿਰਫ ਇੰਨਾਂ ਹੀ ਨਹੀਂ 2020-21 ਵਿੱਚ ਉਨ੍ਹਾਂ ਨੇ 3.02 ਕਰੋੜ ਦਾ ਇਨਕਮ ਟੈਕਸ ਵੀ ਸਰਕਾਰ ਨੂੰ ਦਿੱਤਾ ਸੀ ।