Punjab

ਮਾਮੂਲੀ ਰਕਮ ਨੂੰ ਲੈ ਕੇ ਨੌਜ਼ਵਾਨ ਦਾ ਕਤਲ, ਜੂਏ ਦੀ ਰਕਮ ਨੂੰ ਲੈ ਕੇ ਹੋਇਆ ਸੀ ਵਿਵਾਦ

ਜੂਏ ਦੇ ਪੈਸਿਆਂ ਨੂੰ ਲੈ ਕੇ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਜਗਰਾਉ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਦੀ ਹੈ, ਜਿੱਥੇ ਕੁੱਝ ਨੌਜਵਾਨਾਂ ਵਿੱਚ ਝੜਪ ਹੋ ਗਈ, ਜਿਸ ਨੇ ਖੂਨੀ ਰੂਪ ਧਾਰਨ ਕਰਦੇ ਹੋਏ 21 ਸਾਲਾ ਨੌਜਵਾਨ ਦੀ ਜਾਨ ਲੈ ਲਈ। ਦਾਣਾ ਮੰਡੀ ਵਿੱਚ ਪੱਲੇ ਦਾਰੀ ਦਾ ਕੰਮ ਕਰਦਾ ਸਮਸ਼ੇਰ ਸਿੰਘ ਉਰਫ਼ ਲੱਕੀ ਜੱਟੂ ਕੁੱਝ ਵਿਅਕਤੀਆਂ ਨਾਲ ਤਾਸ਼ ਖੇਡ ਰਿਹਾ ਸੀ।

ਉਸ ਨਾਲ ਤਾਸ਼ ਖੇਡ ਰਹੇ ਲਵੀਸ਼ ਪੰਡਿਤ ਅਤੇ ਉਸ ਦੇ ਕੁੱਝ ਹੋਰ ਸਾਥੀਆਂ ਨੇ ਸਮਸ਼ੇਰ ’ਤੇ ਜੂਏ ਦੇ 200 ਰੁਪਏ ਚੁੱਕਣ ਦਾ ਇਲਜ਼ਾਮ ਲਗਾ ਕੇ ਝਗੜਾ ਸ਼ੁਰੂ ਕਰ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਦੋਹਾਂ ਧਿਰਾਂ ਨੂੰ ਸਾਂਤ ਕਰਕੇ ਘਰੇ ਭੇਜ ਦਿੱਤਾ। ਅੱਜ ਜਦੋਂ ਸ਼ਮਸ਼ੇਰ ਦਾਣਾ ਮੰਡੀ ਅਪਣੇ ਕੰਮ ਉਤੇ ਆਇਆ ਤਾਂ ਲਵੀਸ਼ ਪੰਡਿਤ ਅਤੇ ਉਸ ਦੇ ਕੁੱਝ ਸਾਥੀਆਂ ਨੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਝਗੜੇ ਦੌਰਾਨ ਉਸ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਉਹ ਬੇਹੋਸ਼ ਹੋ ਕੇ ਡਿੱਗ ਗਿਆ।  ਉਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਵਾਰਦਾਤ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਮ੍ਰਿਤਕ ਦੇ ਭਰਾ ਅਤੇ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਾਈ ਦੇ ਕਾਰਨਾਂ ਬਾਰੇ ਕੁੱਝ ਵੀ ਨਹੀਂ ਪਤਾ। ਇਸ ਮੌਕੇ ਐਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਅਤੇ ਜਲਦੀ ਹੀ ਕਤਲ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਅਰੋਪੀ ਲਵੀਸ਼ ਪੰਡਿਤ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜੋ ਕੁੱਝ ਸਾਲਾਂ ਤੋਂ ਜਗਰਾਉਂ ਵਿਖੇ ਰਹਿ ਕੇ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ – ਕਾਂਗਰਸੀ ਲੀਡਰ ਨੇ ਛੱਡਿਆ ਹੱਥ, ਫੜੀ ਤੱਕੜੀ