Punjab

ਚੰਡੀਗੜ੍ਹ ਮੋਰਚੇ ਨੇ ਕੀਤਾ ਐਲਾਨ,ਆਉਣ ਵਾਲੇ ਦਿਨਾਂ ‘ਚ ਹੋਣਗੇ ਆਹ ਪ੍ਰੋਗਰਾਮ

ਚੰਡੀਗੜ੍ਹ : ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਥਕ ਵਿਚਾਰਾਂ ਤੇ ਮੋਰਚੇ ਦੀ ਚੜਦੀ ਕਲਾ ਲਈ  10 ਅਪ੍ਰੈਲ ਨੂੰ ਸਵੇਰੇ 11 ਵਜੇ ਇਕੱਠ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਸੰਤਾਂ-ਮਹਾਪੁਰਸ਼ਾਂ,ਸੰਪਰਦਾਵਾਂ,ਸਿੱਖ ਜਥੇਬੰਦੀਆਂ ਤੇ ਸਿੱਖ ਆਗੂਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ 14 ਤੇ 15 ਅਪ੍ਰੈਲ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਵੀ ਮੋਰਚੇ ‘ਤੇ ਖਾਸ ਪ੍ਰੋਗਰਾਮ ਰੱਖੇ ਗਏ ਹਨ। ਮੋਰਚੇ ਦੇ ਆਗੂਆਂ ਨੇ ਇਹ ਜਾਣਕਾਰੀ ਮੋਰਚੇ ਵਿੱਚ ਹੋਈ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤੀ ਹੈ। ਉਹਨਾਂ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ 14 ਅਪ੍ਰੈਲ ਨੂੰ ਸਵੇਰੇ ਢਾਡੀ ਵਾਰਾਂ ਤੇ ਸ਼ਾਮ ਨੂੰ ਰੈਣ ਸਬਾਈ ਕੀਰਤਨ ਹੋਵੇਗਾ। ਬੱਚਿਆਂ ਦੇ ਦਸਤਾਰ ਸਜਾਉਣ ਤੇ ਗੁਰਬਾਣੀ ਮੁਕਾਬਲੇ ਹੋਣਗੇ ਤੇ ਅੰਮ੍ਰਿਤ ਸੰਚਾਰ ਵੀ ਹੋਵੇਗਾ।

ਸ਼ਾਮ ਨੂੰ ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢਿਆ ਜਾਵੇਗਾ। ਜਿਸ ਮਗਰੋਂ ਇਸੇ ਦਿਨ ਇੱਕ ਕਬੱਡੀ ਦਾ ਸ਼ੋਅ ਮੈਚ ਕਰਵਾਏ ਜਾਣ ਦੀ ਗੱਲ ਵੀ ਪ੍ਰਬੰਧਕਾਂ ਨੇ ਆਖੀ ਹੈ।