Punjab

PM ਦੀ ਇਸ ਵੈੱਬ ਸਾਈਟ ਤੇ ਸਿੱਖਾਂ ਨੂੰ ਲੈਕੇ ਇਸ ਸ਼ਬਦ ਦੀ ਵਰਤੋਂ !

ਬਿਊਰੋ ਰਿਪੋਰਟ : ਪ੍ਰਧਾਨ ਮੰਤਰੀ ਦਫਤਰ ਅਧੀਨ ਚਲਣ ਵਾਲੇ ਜਨਤਕ ਸ਼ਿਕਾਇਤ ਪੋਰਟਲ (Public Grievance Portal) ‘ਤੇ ‘”ਸਿੱਖ ਉਗਰਵਾਦੀ’ ਸ਼ਬਦ ਨੂੰ ਲੈਕੇ ਜਥੇਦਾਰ ਸ਼੍ਰੀ ਅਕਾਲ ਸਖਤ ਗਿਆਨ ਹਰਪ੍ਰੀਤ ਸਿੰਘ ਨੇ ਸਖਤ ਇਤਰਾਜ਼ ਜਤਾਇਆ ਹੈ । ਉਨ੍ਹਾਂ ਕਿਹਾ ਜਿਸ ਤਰ੍ਹਾਂ ਨਾਲ ਪੋਰਟਲ ‘ਤੇ ਸਿੱਖਾਂ ਅਤੇ ਮੁਸਲਮਾਨਾਂ ਬਾਰੇ ਜਾਣਕਾਰੀ ਮੰਗੀ ਗਈ ਹੈ ਇਹ ਗੰਭੀਰ ਹੈ । ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਜੀਕੇ ਨੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ । ਜਥੇਦਾਰ ਸਾਹਿਬ ਨੇ ਕਿਹਾ ਪੰਜਾਬ ਵਿੱਚ ਪਾਣੀ ਅਤੇ ਜ਼ਮੀਨ ਦਾ ਇੰਨਾਂ ਰੋਲਾ ਹੈ ਕਿ ਕੱਲ ਨੂੰ ਕੋਈ ਵੀ ਇਹ ਜਾਣਕਾਰੀ ਦੇ ਦੇਵੇ ਕਿ ਇਨ੍ਹਾਂ ਦਾ ਸਬੰਧ ਦੇਸ਼ ਵਿਰੋਧੀ ਤਾਕਤਾਂ ਨਾਲ ਹੈ ਕਿਸੇ ਵੀ ਸਿੱਖ ਨੂੰ ਅੰਦਰ ਕਰ ਦਿੱਤਾ ਜਾਵੇਗਾ ਇਹ ਬਹੁਤ ਹੀ ਗੰਭੀਰ ਮਸਲਾ ਹੈ । ਇਸ ਨਾਲ ਸਿੱਖਾਂ ਅਤੇ ਪਰਿਵਾਰਾਂ ਦਾ ਨੁਕਾਸਨ ਹੋਵੇਗਾ । ਉਨ੍ਹਾਂ ਕਿਹਾ ਕਿ ਇਹ ਕਿਸੇ ਆਮ ਬੰਦੇ ਦੀ ਵੈੱਬ ਸਾਈਟ ‘ਤੇ ਨਹੀਂ ਹੈ ਬਲਕਿ PMO ਦੀ ਵੈੱਬਸਾਈਟ ਪੋਰਟਲ ‘ਤੇ ਹੈ । ਉਧਰ DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਆਪ ਦੇ ਵਿਧਾਇਕ ਜਰਨੈਲ ਸਿੰਘ ਨੇ ਕਰੜਾ ਇਤਰਾਜ਼ ਜ਼ਾਹਿਰ ਕੀਤਾ ਹੈ । ਜੀਕੇ ਨੇ ਕਿਹਾ ਹੈ ਪਿਛਲੇ ਕਈ ਸਾਲਾਂ ਤੋਂ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ ਕਿ ਸਿੱਖ ਭਾਈਚਾਰੇ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾਵੇ, ਸਿੱਖਾਂ ਉਤੇ ਅਤਵਾਦੀ ਦਾ ਲੇਬਲ ਲਗਾਉਣਾ ਗੈਰ ਵਾਜਬ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਰਗਾ ਹੈ। ਉਨ੍ਹਾਂ ਨੇ ਕਿਹਾ ਸਾਡੀ ਪਾਰਟੀ ਇਸ ਦਾ ਵਿਰੋਧ ਕਰਦੀ ਹੈ।

‘ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼’

ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਸ਼ਿਕਾਇਤ ਪੋਰਟਲ ‘ਤੇ ਸਿੱਖਾਂ ਨੂੰ ਅੱਤਵਾਦੀ ਕਹਿਣ ਦਾ ਵਿਰੋਧ ਕੀਤਾ ਹੈ । ਦਿੱਲੀ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ PM ਦੇ ਪੋਪਟਲ ‘ਤੇ ‘ਸਿੱਖ ਅੱਤਵਾਦੀ ਗਤੀਵਿਧੀਆਂ’ ਲਿਖਣਾ ਸਿੱਖਾਂ ਨੂੰ ਬਦਨਾਮ ਕਰਨ ਲਈ ਘਟਿਆ ਹਰਕਤ ਹੈ । ਅਜ਼ਾਦੀ ਵਿੱਚ ਸਰਹੱਦਾਂ ਦੀ ਰਾਖੀ ਲਈ ਸਭ ਤੋਂ ਵੱਦ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਲਈ ਇਹ ਲਿੱਖਣਾ ਸ਼ਰਮਨਾਕ ਹੈ,ਸੰਵਿਧਾਨ ਦੀ ਧਾਰਾ 15 ਧਰਮ ਦੇ ਅਧਾਰ ‘ਤੇ ਵਿਤਰਕੇ ਦੀ ਮਨਾਹੀ ਹੈ ।

ਇਹ ਹੈ ਪੂਰਾ ਮਾਮਲਾ

ਦਰਅਸਲ ਪ੍ਰਧਾਨ ਮੰਤਰੀ ਦਫਤਰ ਅਧੀਨ ਚਲ ਦੇ ਜਨਤਕ ਸ਼ਿਕਾਇਤ ਪੋਰਟਲ ਉੱਤੇ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਇੱਕ ਸ਼ੀਰਸ਼ਕ ਹੈ “ਆਂਤਰਿਕ ਸੁਰੱਖਿਆ ਸੰਬੰਧੀ” । ਇਸ ਵਿੱਚ ਦੇਸ਼ ਦੀ ਸੁਰੱਖਿਆ ਸਬੰਧੀ ਸ਼ਿਕਾਇਤਾ ਦਰਜ ਕਰਵਾਇਆ ਜਾ ਸਕਦੀਆਂ ਹਨ।ਪਰ ਇਸ ਦੇ ਸਬ ਟਾਇਟਲ ‘ਤੇ ਸਿੱਖ ਭਾਈਚਾਰੇ ਨੂੰ ਸਖਤ ਇਤਰਾਜ਼ ਹੈ । ਇਸ ਦੇ ਵਿਕਲਪਾਂ ‘ਤੇ ਜਦੋਂ ਕਲਿੱਕ ਕਰਦੇ ਹਾਂ ਤਾਂ ਵੱਖ-ਵੱਖ ਆਪਸ਼ਨ ਆਉਂਦੇ ਹਨ ਇਸ ਵਿੱਚ ਇੱਕ ਹੈ ‘ਸਿੱਖ ਉਗਰਵਾਦੀ ਗਤਿਵਿਧਿਆਂ ਭਾਰਤ/ਵਿਦੇਸ਼’,ਦੂਜੇ ਵਿੱਚ ਅਲੀਗੜ੍ਹ ਯੂਨੀਵਰਸਿਟੀ ਨਾਲ ਸਬੰਧਤ/ਦਅਰਉਲ,ਦੇਵਬੰਦ ਨੂੰ ਦਰਸ਼ਾਇਦਾ ਗਿਆ ਹੈ । ਉੱਪ ਸ਼ੀਰਸ਼ਕ ਤਹਿਤ ਕੋਈ ਵੀ ਨਾਗਰਿਕ ਕਿਸੇ ਵੀ ਸਿੱਖ ਜਾਂ ਮੁਸਲਮਾਨ ਦੇ ਖਿਲਾਫ਼ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਉਸ ਨੂੰ ਸੁਰੱਖਿਆ ਏਜੰਸੀਆਂ ਦਾ ਸ਼ਿਕਾਰ ਬਨਾਉਣ ਦੀ ਹਿਮਾਕਤ ਕਰ ਸਕਦਾ ਹੈ।

ਚੰਗਾਂ ਇਹ ਹੁੰਦਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇਸ਼ ਵਿਰੋਧੀ ਤਾਕਤਾਂ ਦੇ ਬਾਰੇ ਜਾਣਕਾਰੀ ਦੇਣ ਦੇ ਪੋਰਟਲ ਵਿੱਚ ਕਿਸੇ ਧਰਮ ਨੂੰ ਨਾ ਜੋੜਦਾ । ਕਿਉਂਕਿ ਦਹਿਸ਼ਤਗਰਦ ਦਾ ਕੋਈ ਧਰਮ ਨਹੀਂ ਹੁੰਦਾ ਹੈ, ਉਸ ਦਾ ਇੱਕ ਹੀ ਮਕਸਦ ਹੁੰਦਾ ਹੈ ਆਲੇ ਦੁਆਲੇ ਦਾ ਮਾਹੌਲ ਖਰਾਬ ਕਰਨਾ ਅਤੇ ਨਿਕਲ ਜਾਣਾ । ਦੇਸ਼ ਦੀ ਮਜ਼ਬੂਤੀ ਦੇ ਲਈ ਜ਼ਰੂਰੀ ਹੈ ਕਿ ਕਿਸੇ ਵੀ ਧਰਮ,ਵਰਗ ‘ਤੇ ਦਹਿਸ਼ਤਗਰਦੀ ਦਾ ਲੇਬਲ ਨਾ ਲਗਾਇਆ ਜਾਵੇ ਬਲਕਿ ਉਨ੍ਹਾਂ ਨੂੰ ਵਿਸ਼ਵਾਸ਼ ਵਿੱਚ ਲੈਕੇ ਦੇਸ਼ ਵਿਰੋਧੀ ਤਾਕਤਾਂ ਖਿਲਾਫ ਇੱਕਜੁਟ ਕਰਕੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।