India Lok Sabha Election 2024 Punjab Technology

WhatsApp ਨੇ ‘ਬੈਨ’ ਕੀਤੇ 7 ਕਰੋੜ ਭਾਰਤੀ ਖ਼ਾਤੇ!

ਲੋਕ ਸਭਾ ਚੋਣਾਂ (Lok Sabha Elections 2024) ਦੇ ਚੱਲਦਿਆਂ ਸੋਸ਼ਲ ਨੈਟਵਰਕਿੰਗ ਪਲੇਟਫਾਰਮ WhatsApp ਨੇ ਖ਼ੁਲਾਸਾ ਕੀਤਾ ਹੈ ਕਿ ਉਸ ਨੇ ਪਿਛਲੇ ਸਾਲ ਜਨਵਰੀ ਤੋਂ ਨਵੰਬਰ ਮਹੀਨੇ ਦੌਰਾਨ 7 ਕਰੋੜ ਦੇ ਕਰੀਬ ਭਾਰਤੀ ਖ਼ਾਤੇ ਬੈਨ ਕੀਤੇ ਸਨ। ਕੰਪਨੀ ਨੇ ਆਪਣੀਆਂ ਮਹੀਨਾਵਾਰ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ।

ਦਰਅਸਲ ਭਾਰਤ ਵਿੱਚ ਚੋਣਾਂ ਦੇ ਦੌਰਾਨ WhatsApp ’ਤੇ ਨਾਜਾਇਜ਼ ਟੈਲੀਮਾਰਕਿੰਗ ਤੇ ਧੋਖਾਧੜੀ ਦੇ ਇਲਜ਼ਾਮ ਲੱਗ ਰਹੇ ਹਨ। ਬੀਤੇ ਦਿਨ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਵੀ ਇਲਜ਼ਾਮ ਲਾਏ ਸਨ ਕਿ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਉਨ੍ਹਾਂ ਵੱਲੋਂ ਬਣਾਏ WhatsApp ਖ਼ਾਤੇ ਕੰਪਨੀ ਨੇ ਬੰਦ ਕਰ ਦਿੱਤੇ ਹਨ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੂੰ ਬਰਾਬਰੀ ਨਾਲ ਚੋਣਾਂ ਲੜਨ ਤੋਂ ਰੋਕਿਆ ਜਾ ਰਿਹਾ ਹੈ।

ਇਨ੍ਹਾਂ ਖ਼ਬਰਾਂ ਦੇ ਵਿਚਕਾਰ ਵਟਸਐਪ ਨੇ ਖ਼ੁਲਾਸਾ ਕੀਤਾ ਹੈ ਕਿ ਕੰਪਨੀ ਨੇ ਜਨਵਰੀ ਅਤੇ ਨਵੰਬਰ 2023 ਦੇ ਵਿਚਕਾਰ ਭਾਰਤ ਵਿੱਚ ਲਗਭਗ 7 ਕਰੋੜ ਖ਼ਾਤਿਆਂ ਨੂੰ ਬੈਨ ਕਰ ਦਿੱਤਾ ਹੈ। ਸੂਚਨਾ ਤਕਨਾਲੋਜੀ ਦੇ ਨਿਯਮਾਂ (Intermediary Guidelines and Digital Media Ethics Code) Rules, 2021 (IT Rules, 2021) ਦੀ ਪਾਲਣਾ ਕਰਨ ਲਈ WhatsApp ਆਪਣੇ ‘ਤੇ ਲੱਗੇ ਧੋਖਾਧੜੀ ਅਤੇ ਨਾਜਾਇਜ਼ ਟੈਲੀਮਾਰਕੀਟਿੰਗ ਇਲਜ਼ਾਮਾਂ ਦੀਆਂ ਸਾਰੀਆਂ ਰਿਪੋਰਟਾਂ ਦੀ ਸਖ਼ਤੀ ਨਾਲ ਜਾਂਚ ਕਰ ਰਿਹਾ ਹੈ। ਕੰਪਨੀ ਹਰ ਮਹੀਨੇ ਭਾਰਤ ਦੀਆਂ ਰਿਪੋਰਟਾਂ ਜਾਰੀ ਕਰ ਰਹੀ ਹੈ। 1 ਤੋਂ 31 ਮਾਰਚ ਦਰਮਿਆਨ ਵਟਸਐਪ ਨੇ 7,954,000 ਖਾਤਿਆਂ ਨੂੰ ਬੈਨ ਕਰ ਦਿੱਤਾ ਸੀ

ਜਨਵਰੀ 2024 ਵਿੱਚ WhatsApp ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਕੰਪਨੀ ਨੇ ਪਿਛਲੇ ਸਾਲ 31 ਨਵੰਬਰ ਤੱਕ 69,307,254 ਖਾਤਿਆਂ ਨੂੰ ਬੈਨ ਕਰ ਦਿੱਤਾ ਸੀ।

ਜਨਵਰੀ – 2,918,000 ਖਾਤੇ
ਫਰਵਰੀ – 4,597,400
ਮਾਰਚ – 4,715,906
ਅਪ੍ਰੈਲ – 7,452,500
ਮਈ – 6,508,000
ਜੂਨ – 6,611,700
ਜੁਲਾਈ – 7,228,000
ਅਗਸਤ – 7,420,748
ਸਤੰਬਰ – 71,11,000
ਅਕਤੂਬਰ – 7,548,000
ਨਵੰਬਰ – 7,196,000

ਦਸੰਬਰ ਦੇ ਅੰਕੜਿਆਂ ਦੀ ਵਿਸ਼ੇਸ਼ਤਾ ਵਾਲੀ ਇੱਕ ਹੋਰ ਰਿਪੋਰਟ ਦੇ ਆਉਣ ਵਾਲੇ ਰੀਲੀਜ਼ ਦੇ ਨਾਲ, ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹ ਅੰਕੜਾ 7 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ। ਇਸ ਤੋਂ ਇਲਾਵਾ, WhatsApp ਨੇ ਉਜਾਗਰ ਕੀਤਾ ਕਿ ਉਪਭੋਗਤਾਵਾਂ ਤੋਂ ਕੋਈ ਵੀ ਰਿਪੋਰਟ ਪ੍ਰਾਪਤ ਹੋਣ ਤੋਂ ਪਹਿਲਾਂ ਇਹਨਾਂ ਵਿੱਚੋਂ 2 ਕਰੋੜ (24,378,890) ਖਾਤਿਆਂ ਨੂੰ ਸਰਗਰਮੀ ਨਾਲ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ।