India

ਭਾਰਤ ਨੇ ਪਹਿਲੀ ਵਾਰ ਜਿੱਤਿਆ ਥਾਮਸ ਕੱਪ ਬੈਡਮਿੰਟਨ ਖਿਤਾਬ

‘ਦ ਖਾਲਸ ਬਿਊਰੋ:ਭਾਰਤ ਨੇ ਬੈਂਕਾਕ ਵਿੱਚ ਖੇਡੇ ਗਏ ਬੈਡਮਿੰਟਨ ਥਾਮਸ ਕੱਪ ਦਾ ਖਿਤਾਬ ਪਹਿਲੀ ਵਾਰ ਜਿੱਤ ਕੇ ਇਤਿਹਾਸ ਰਚਿਆ ਹੈ।ਇਸ ਨੂੰ ਖੇਡ ਇਤਿਹਾਸ ਵਿੱਚ ਭਾਰਤ ਦੀ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ । ਭਾਰਤ ਨੇ ਫਾਈਨਲ ਵਿੱਚ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ ਸਿੱਧੇ ਸੈਟਾਂ ਵਿੱਚ 3-0 ਨਾਲ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕੀਤਾ ਹੈ।
ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਪਹਿਲੇ ਦੋ ਮੈਚ ਜਿੱਤਣ ਤੋਂ ਬਾਅਦ ਤੀਜੇ ਅਤੇ ਫੈਸਲਾਕੁੰਨ ਮੈਚ ‘ਚ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਦਾ ਸਾਹਮਣਾ ਕੀਤਾ, ਜਿਸ ਨੂੰ ਸ਼੍ਰੀਕਾਂਤ ਨੇ ਪਹਿਲੀ ਗੇਮ ‘ਚ ਆਸਾਨੀ ਨਾਲ 21-15 ਨਾਲ ਹਰਾ ਕੇ ਖੇਡ ਪ੍ਰੇਮੀਆਂ ਨੂੰ ਰੋਮਾਂਚਿਤ ਕਰ ਦਿੱਤਾ, ਪਰ ਦੂਜੀ ਗੇਮ ‘ਚ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਕ੍ਰਿਸਟੀ ਅਤੇ ਸ਼੍ਰੀਕਾਂਤ,ਦੋਵਾਂ ਖਿਡਾਰੀਆਂ ਵਿਚਾਲੇ ਆਖਰੀ ਪਲਾਂ ‘ਚ ਮੈਚ ਕਾਫੀ ਮਜ਼ੇਦਾਰ ਰਿਹਾ। ਇਕ ਸਮੇਂ ਸ਼੍ਰੀਕਾਂਤ ਕੋਲ 11-8 ਦੀ ਬੜ੍ਹਤ ਸੀ ਪਰ ਕ੍ਰਿਸਟੀ ਨੇ ਵੀ ਪੂਰਾ ਸੰਘਰਸ਼ ਕੀਤਾ ਅਤੇ ਇਸ ਆਖਰੀ ਗੇਮ ਨੂੰ ਇੱਕ ਸਮੇਂ ਵਿੱਚ 21-21 ਨਾਲ ਬਰਾਬਰੀ ਤੇ ਲੈ ਆਉਂਦਾ।ਇਸ ਤੋਂ ਬਾਅਦ ਸ਼੍ਰੀਕਾਂਤ ਨੇ ਦੋ ਹੋਰ ਅੰਕ ਹਾਸਲ ਕੀਤੇ ਅਤੇ ਇਹ ਮੈਚ 23-21 ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ।