India Punjab

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਫਿਰ ਤੋਂ ਵੱਡਾ ਸੰਘਰਸ਼ ਛੇੜਨ ਦੀ ਕੀਤੀ ਗੱਲ,ਸਰਕਾਰ ‘ਤੇ ਬੇਈਮਾਨੀ ਕਰਨ ਦਾ ਲਗਾਇਆ ਇਲਜ਼ਾਮ

 ਚੰਡੀਗੜ੍ਹ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਕ ਵਾਰ ਫਿਰ ਤੋਂ ਵੱਡਾ ਸੰਘਰਸ਼ ਛੇੜਨ ਦੀ ਗੱਲ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਆਖਿਆ ਹੈ ਕਿ ਇਕ ਵਾਰ ਤੋਂ ਵੱਡਾ ਅੰਦੋਲਨ ਹੋਵੇਗਾ ਤੇ ਇਸ ਵਾਰ ਇਸ ਵਾਰ ਦੁਕਾਨਦਾਰ, ਨੌਜਵਾਨ ਸਣੇ ਹਰ ਵਰਗ ਸੰਘਰਸ਼ ਵਿਚ ਸ਼ਾਮਲ ਹੋਵੇਗਾ। ਦੇਸ਼ ਦਾ ਨੌਜਵਾਨ ਆਪਣੀਆਂ ਹੱਕੀ ਮੰਗਾਂ ਲਈ ਜਾਗਰੂਕ ਹੋ ਚੁੱਕਾ ਹੈ।

ਉਨ੍ਹਾਂ ਸਰਕਾਰ ‘ਤੇ ਬੇਈਮਾਨੀ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ ਤੇ ਕਿਹਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ। ਇਸ ਲਈ ਹੁਣ ਫਿਰ ਤੋਂ ਅੰਦੋਲਨ ਛੇੜਿਆ ਜਾਵੇਗਾ ਤੇ ਬੜੇ ਵੱਡੇ ਪੱਧਰ ਉਤੇ ਹੋਵੇਗਾ।

ਰਾਕੇਸ਼ ਟਿਕੈਤ,ਕਿਸਾਨ ਨੇਤਾ

ਅੰਦੋਲਨ ਦਾ ਸਮਾਂ ਤੇ ਸਥਾਨ ਬਾਰੇ ਸਵਾਲ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਇਸ ਬਾਰੇ ਤਾਂ ਹਾਲੇ ਨਹੀਂ ਦੱਸਿਆ ਜਾ ਸਕਦਾ ਪਰ ਇਹ ਬੜੇ ਵੱਡੇ ਪੱਧਰ ਉਤੇ ਹੋਵੇਗਾ। ਸਰਕਾਰ ਜਾਲਸਾਜ਼ ਹੈ ਤੇ ਬੇਈਮਾਨ ਹੈ। ਹੁਣ ਦੇਸ਼ ਅੰਦੋਲਨ ਦੇ ਰਾਹ ਚੱਲੇਗਾ।

ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਵੱਡੀਆਂ-ਵੱਡੀਆਂ ਸਰਕਾਰ ਤੋੜ ਦਿੱਤੀਆਂ ਹਨ, ਸੰਯੁਕਤ ਕਿਸਾਨ ਮੋਰਚਾ ਤਾਂ ਹੈ ਹੀ ਕੀ ਹੈ।ਉਨ੍ਹਾਂ ਕਿਹਾ ਕਿ ਮੋਰਚੇ ਵਿਚੋਂ ਕੁਝ ਲੋਕ ਸਰਕਾਰ ਦੇ ਪੱਖ ਵਿਚ ਜਾਣਗੇ। ਕੁਝ ਲੋਕ ਮੋਰਚਾ ਤੋੜ ਕੇ ਸਰਕਾਰ ਨਾਲ ਰਲਣਗੇ।

ਪਰਾਲੀ ਮਾਮਲੇ ‘ਤੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਇਹ ਸਰਕਾਰ ਦਾ ਜਿੰਮੇਵਾਰੀ ਹੈ ਕਿ ਉਹ ਕਿਸਾਨਾਂ ਨੂੰ ਇਸ ਦਾ ਸਹੀ ਹੱਲ ਲੱਭ ਕੇ ਦੇਵੇ।

ਹਰਿੰਦਰ ਸਿੰਘ ਲਖੋਵਾਲ,ਕਿਸਾਨ ਨੇਤਾ

ਇਸੇ ਮਾਮਲੇ ‘ਤੇ ਬੋਲਦਿਆਂ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਵੀ ਕਿਹਾ ਕਿ ਸਰਕਾਰ ਜੇਕਰ ਪਰਾਲੀ ਦਾ ਸਹੀ ਬੰਦੋਬਸਤ ਕਰੇ ਤਾਂ ਕਿਸਾਨ ਕਦੇ ਵੀ ਇਸ ਨੂੰ ਸਾੜੇਗਾ ਨਹੀਂ। ਕਿਸਾਨ ਦੀ ਮਜਬੂਰੀ ਬਣ ਜਾਂਦੀ ਹੈ ਪਰਾਲੀ ਨੂੰ ਸਾੜਨਾ ਨਹੀਂ ਤਾਂ ਧੂਆਂ ਤਾਂ ਪਹਿਲਾਂ ਪਿੰਡਾਂ ਵਿੱਚ ਹੀ ਪਹੁੰਚਦਾ ਹੈ। ਇਸ ਦੇ ਨਿਪਟਾਰੇ ਲਈ ਵਰਤੇ ਜਾਣ ਵਾਲੇ ਸੰਦ ਖਰੀਦਣੇ ਵੀ ਹਰ ਕਿਸਾਨ ਦੇ ਬਸ ਦੀ ਗੱਲ ਨਹੀਂ ਹੈ।

ਉਹਨਾਂ ਇਹ ਵੀ ਗੱਲ ਕਹੀ ਹੈ ਕਿ ਪਰਾਲੀ ਸਾੜਨ ਨਾਲ ਸਿਰਫ ਥੋੜੇ ਸਮੇਂ ਲਈ ਪ੍ਰਦੂਸ਼ਣ ਹੁੰਦਾ ਹੈ ਪਰ ਵਾਹਨਾਂ ਤੇ ਫੈਕਟਰੀਆਂ ਸਾਰਾ ਸਾਲ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ।