ਮੁਹਾਲੀ : ਚੰਡੀਗੜ੍ਹ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਸਹਿਯੋਗ ਦੇਣ ਲਈ ਕਿਸਾਨ ਜਥੇਬੰਦੀਆਂ ਖੁੱਲੇ ਤੌਰ ‘ਤੇ ਮੈਦਾਨ ਵਿੱਚ ਉੱਤਰ ਆਈਆਂ ਹਨ।
ਅੱਜ ਮੋਰਚੇ ਵਿੱਚ ਇਕੱਤੀ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਰੂਪ ਵਿੱਚ ਸ਼ਿਰਕਤ ਕੀਤੀ ਹੈ ਤੇ ਮੋਰਚੇ ਦੀ ਖੁਲੀ ਹਮਾਇਤ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ 2 ਮਾਰਚ ਨੂੰ ਹੋਣ ਵਾਲੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਮਤਾ ਪਕਾਇਆ ਜਾਵੇਗਾ ਕਿ ਹਰ ਰੋਜ ਇੱਕ ਜਥੇਬੰਦੀ ਦੀ ਜਿੰਮੇਵਾਰੀ ਲਾਈ ਜਾਵੇਗੀ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਨਿਯਮਤ ਤੌਰ ਤੇ ਮੋਰਚੇ ਵਿੱਚ ਜਥੇ ਭੇਜੇ ਜਾਣ।
ਅੱਜ ਮੋਰਚੇ ਵਿੱਚ ਹੋਏ ਇਕੱਠ ਵਿੱਚ ਕਿਸਾਨ ਆਗੂ ਡਾ. ਦਰਸ਼ਨਪਾਲ,ਹਰਿੰਦਰ ਸਿੰਘ ਲਖੋਵਾਲ ਤੇ ਬੂਟਾ ਸਿੰਘ ਸ਼ਾਦੀਪੁਰ ਸਣੇ ਹੋਰ ਕਈ ਲੀਡਰ ਵੱਡੇ ਜਥੇ ਲੈ ਕੇ ਪਹੁੰਚੇ ਤੇ ਸੰਗਤ ਨੂੰ ਸੰਬੋਧਨ ਕੀਤਾ। ਡਾ. ਦਰਸ਼ਨਪਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ ਚੰਡੀਗੜ੍ਹ ਵੱਲ ਕੂਚ ਕਰਨ ਵਾਲੇ 31 ਮੈਂਬਰੀ ਜਥੇ ਵਿੱਚ ਕਿਸਾਨ ਜਥੇਬੰਦੀਆਂ ਦੇ ਮੈਂਬਰ ਜਾਣਗੇ।