India

24 ਘੰਟਿਆਂ ‘ਚ ਬੰਦ ਹੋ ਜਾਣਗੇ BSNL ਦੇ ਸਿਮ ! ਗਾਹਕਾਂ ਨੂੰ ਭੇਜਿਆ ਜਾ ਰਿਹਾ ਹੈ ਨੋਟਿਸ,ਜਾਣੋ ਵਜ੍ਹਾ ?

Bsnl fake news about shut down bsnl

ਬਿਊਰੋ ਰਿਪੋਰਟ : BSNL ਯੂਜ਼ ਕਰਨ ਵਾਲਿਆਂ ਦੀ ਵੱਡੀ ਖਬਰ ਹੈ । ਜੇਕਰ ਤੁਹਾਡੇ ਕੋਲ BSNL ਦਾ ਸਿਮ ਹੈ ਤਾਂ ਅਗਲੇ 24 ਘੰਟਿਆਂ ਦੇ ਅੰਦਰ ਤੁਹਾਡਾ ਸਿਮ ਬੰਦ ਹੋ ਜਾਵੇਗਾ ? ਕੰਪਨੀ ਵੱਲੋਂ ਇਸ ਬਾਰੇ ਨੋਟਿਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ, ਤਹਾਨੂੰ ਦੱਸ ਦੇ ਹਾਂ ਆਖਿਰ ਇਸ ਨੋਟਿਫਿਕੇਸ਼ਨ ਦਾ ਸੱਚ ਕੀ ਹੈ ?

24 ਘੰਟੇ ਅੰਦਰ BSNL ਦਾ ਸਿਮ ਬੰਦ ਹੋਣ ਵਾਲੀ ਖਬਰ ਕਾਫੀ ਵਾਈਰਲ ਹੋ ਰਹੀ ਹੈ,ਹਾਲ ਹੀ ਵਿੱਚ ਇਸ ਦਾ ਪੋਸਟ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਸਰਕਾਰੀ ਟੈਲੀਫਾਨ ਕੰਪਨੀ BSNL ਦੇ ਸਿਮ 24 ਘੰਟਿਆਂ ਦੇ ਅੰਦਰ ਬੰਦ ਹੋ ਜਾਣਗੇ,ਇਸ ਪੋਸਟ ਨੂੰ ਵੇਖਣ ਤੋਂ ਬਾਅਦ ਇਸ ਦਾ ਫੈਕਟ ਚੈੱਕ ਕਰਕੇ ਇਸ ਦੇ ਸੱਚ ਦਾ ਪਤਾ ਲਗਾਇਆ ਗਿਆ ਹੈ ।

PIB ਨੇ ਆਪਣੇ ਅਧਿਕਾਰਿਕ ਟਵਿਟਰ ਤੋਂ ਫੈਕਟ ਚੈੱਕ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । PIB ਨੇ ਲਿਖਿਆ ਕਿ TRAI ਵੱਲੋਂ ਗਾਹਕਾਂ ਦੇ KIV ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਅਗਲੇ 24 ਘੰਟੇ ਗਾਹਕਾਂ ਦੇ ਸਿਮ ਬਲਾਕ ਹੋ ਜਾਣਗੇ,ਇਸ ਦਾ ਫੈਕਟ ਚੈੱਕਰ ਕਰਨ ਦੇ ਬਾਅਦ ਪਤਾ ਚੱਲਿਆ ਹੈ ਕਿ ਕਿ ਇਹ ਪੋਸਟ ਪੂਰੀ ਤਰ੍ਹਾਂ ਫੇਕ ਹੈ । PBI ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ।

ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਫੇਕ ਖਬਰਾਂ ਤੋਂ ਦੂਰ ਰਹੋ ਅਤੇ ਇਨ੍ਹਾਂ ਨੂੰ ਅੱਗੇ ਸ਼ੇਅਰ ਵੀ ਨਾ ਕੀਤਾ ਜਾਵੇ। ਜੇਕਰ ਤੁਸੀਂ ਵੀ ਅਜਿਹੇ ਕਿਸੇ ਮੈਸੇਜ ਦਾ ਸੱਚ ਜਾਣਨਾ ਚਾਉਂਦੇ ਹੋ ਤਾਂ 918799711259 ‘ਤੇ ਫੋਨ ਕਰਕੇ ਜਾਂ ਫਿਰ socialmedia@pib.gov.in ‘ਤੇ ਮੇਲ ਭੇਜ ਸਕਦੇ ਹੋ ।