‘ਦ ਖ਼ਾਲਸ ਬਿਊਰੋ:–
ਅਮਰੀਕੀ ਸੂਬੇ ਟੈਕਸਾਸ ਦੇ ਇੱਕ ਡਾਕਟਰ ‘ਤੇ ਦੋਸ਼ ਲੱਗਿਆ ਹੈ ਕਿ ਉਸਨੇ ਆਪਣੇ ਪਰਿਵਾਰ ਲਈ ਕੋਰੋਨਾ ਵਾਇਰਸ ਦੇ ਟੀਕਿਆਂ ਦੀਆਂ 9 ਖੁਰਾਕਾਂ ਨੂੰ ਚੋਰੀ ਕਰ ਲਈਆਂ ਹਨ। ਕਾਉਂਟੀ ਦੇ ਪਬਲਿਕ ਹੈਲਥ ਸਿਸਟਮ ਨਾਲ ਕੰਮ ਕਰਨ ਵਾਲੇ ਡਾਕਟਰ ਹਸਨ ਗੋਕਲ ‘ਤੇ 29 ਦਸੰਬਰ ਨੂੰ ਲੱਗੇ ਦੋਸ਼ਾਂ ਮੁਤਾਬਿਕ ਟੀਕਿਆਂ ਨੂੰ ਚੋਰੀ ਕਰਨ ਦੇ ਇੱਕ ਹਫ਼ਤੇ ਬਾਅਦ, ਗੋਕਲ ਨੇ ਆਪਣੇ ਇੱਕ ਸਹਿ ਕਰਮਚਾਰੀ ਨਾਲ ਇਹ ਚੋਰੀ ਦੀ ਘਟਨਾ ਸਾਂਝੀ ਕੀਤੀ ਗਈ। ਸੁਪਰਵਾਇਜ਼ਰ ਤੱਕ ਗੱਲ ਪੁੱਜਣ ‘ਤੇ ਡਾਕਟਰ ਗੋਕਲ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਗੋਕਲ ਨੇ ਟੀਕੇ ਦੀਆਂ ਖੁਰਾਕਾਂ ਨੂੰ ਜਰੂਰਤਮੰਦਾਂ ਨੂੰ ਦੇਣ ਦੀ ਬਜਾਏ ਆਪਣੇ ਪਰਿਵਾਰ ਅਤੇ ਦੋਸਤਾਂ ਵਾਸਤੇ ਚੋਰੀ ਕੀਤਾ ਜੋਕਿ ਗੈਰ ਕਾਨੂੰਨੀ ਹੈ। ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਟੀਕਿਆਂ ਦੀ ਚੋਰੀ ਦੇ ਦੋਸ਼ ਦਾ ਸਾਹਮਣਾ ਕਰ ਰਹੇ ਡਾਕਟਰ ਹਸਨ ਗੋਕਲ ਨੂੰ ਜੇਲ੍ਹ ਦੀ ਸਜ਼ਾ ਦੇ ਨਾਲ 4,000 ਡਾਲਰ ਤੱਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ।