India

ਸੜਕ ਹਾਦਸੇ ‘ਚ ਮੂੰਹ ਦੀਆਂ ਹੱਡੀਆਂ ਚੂਰ-ਚੂਰ! ਜੀਭ ਦੇ ਹੋਏ 2 ਹਿੱਸੇ! ਬਿਨਾਂ ‘ਚੀਰੇ’ 10 ਭਾਰਤੀ ਡਾਕਟਰਾਂ ਨੇ ਕੀਤਾ ਕਮਾਲ

sir ganga ram doctor save life

ਬਿਊਰੋ ਰਿਪੋਰਟ : ਡਾਕਟਰਾਂ ਨੂੰ ਧਰਤੀ ‘ਤੇ ਰੱਬ ਦਾ ਰੂਪ ਕਿਹਾ ਜਾਂਦਾ ਹੈ । ਮਰੀਜ਼ ਦੇ ਲਈ ਅਖੀਰਲੇ ਸਾਹਾਂ ਤੱਕ ਡਾਕਟਰ ਲੜ ਦਾ ਹੈ । ਅਜਿਹੇ ਕਈ ਲੋਕ ਹਨ ਜਿੰਨਾਂ ਨੂੰ ਡਾਕਟਰ ਆਪਣੀ ਹਿੰਮਤ ਨਾਲ ਮੌਤ ਦੇ ਮੂੰਹ ਤੋਂ ਕੱਢ ਕੇ ਲਿਆਏ ਹਨ । ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਦੋਂ ਸੜਕੀ ਦੁਰਘਟਨਾ ਦੇ ਸ਼ਿਕਾਰ ਮਰੀਜ਼ ਦੇ ਬਚਣ ਦੀ ਕੋਈ ਉਮੀਦ ਹੀ ਨਹੀਂ ਸੀ । ਪਰ 10 ਡਾਕਟਰਾਂ ਦੀ ਟੀਮ 8 ਘੰਟੇ ਆਪਰੇਸ਼ਨ ਤੋਂ ਬਾਅਦ ਉਸ ਨੂੰ ਮੌਤ ਦੇ ਮੂੰਹ ਤੋਂ ਕੱਢ ਕੇ ਲਿਆਈ । 100 ਸਾਲ ਤੋਂ ਵੀ ਵੱਧ ਪੁਰਾਣੇ ਦਿੱਲੀ ਦੇ ਸਰ ਗੰਗਾ ਰਾਮ ਦੇ ਡਾਕਟਰਾਂ ਨੇ ਇਹ ਕਮਾਲ ਕਰਕੇ ਵਿਖਾਇਆ ਹੈ ।

ਮਰੀਜ ਸਮੀਰ ਦੀ ਹਾਲਤ ਗੰਭੀਰ ਸੀ

ਨਵੇਂ ਸਾਲ ਦੇ ਦਿਨ ਦਿੱਲੀ ਦੇ ਮਸ਼ਹੂਰ ਸਰ ਗੰਗਾ ਰਾਮ ਹਸਪਤਾਲ ਵਿੱਚ ਇੱਕ ਸੜਕੀ ਦੁਰਘਟਨਾ ਦਾ ਮਰੀਜ਼ ਆਇਆ । ਉਸ ਨੂੰ ਨੋਇਡਾ ਦੇ ਕੈਲਾਸ਼ ਹਸਪਤਾਲ ਨੇ ਰੈਫਰ ਕੀਤਾ ਗਿਆ । ਜਿਸ ਵੇਲੇ 20 ਸਾਲ ਦੇ ਮਰੀਜ਼ ਸਮੀਰ ਨੂੰ ਹਸਪਤਾਲ ਲਿਆਇਆ ਗਿਆ ਸੀ ਤਾਂ ਡਾਕਟਰਾਂ ਦੇ ਹੱਥ ਫੈਰ ਵੀ ਫੁੱਲ ਗਏ ਸਨ । ਉਸ ਦੇ ਬਚਣ ਦੀ ਉਮੀਦ ਘੱਟ ਹੀ ਸੀ । ਟਰੱਕ ਨਾਲ ਹੋਏ ਹਾਦਸੇ ਵਿੱਚ ਉਸ ਦੇ ਮੂੰਹ ਦੀਆਂ ਹੱਡੀਆਂ ਚੂਰ-ਚੂਰ ਹੋ ਗਈਆਂ । ਜੀਭ ਦੇ 2 ਹਿੱਸੇ ਹੋ ਗਏ ਸਨ। ਸਿਰ ਦੀਆਂ 16 ਹੱਡੀਆਂ ਵੀ ਟੁੱਟ ਗਈਆਂ ਸਨ । ਜਬਾੜਾ ਆਪਣੀ ਥਾਂ ਤੋਂ ਖਿਸਕ ਗਿਆ ਸੀ । ਇੰਨੀ ਗੰਭੀਰ ਹਾਲਤ ਵਿੱਚ ਸਮੀਰ ਜ਼ਿੰਦਗੀ ਅਤੇ ਮੌਤ ‘ਚ ਝੂਲ ਰਿਹਾ ਸੀ । ਪਰ ਡਾਕਟਰਾਂ ਨੇ ਹਾਰ ਨਹੀਂ ਮਨੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਮੀਰ ਨੂੰ ਆਰਟੀਫੀਸ਼ਲ ਮਸ਼ੀਨ ਦੇ ਨਾਲ ਸਾਹ ਦਿੱਤਾ । ਫਿਰ ਨਿਊਰੋ ਸਰਜਨ ਦੀ ਟੀਮ ਨੇ ਕਮਾਨ ਸੰਭਾਲੀ ।

ਬਿਨਾਂ ਚਾਰੇ ਲਾਏ ਬਚੀ ਜਾਨ

ਨਿਊਰੋ ਸਰਜਨ ਡਾਕਟਰ ਸ਼ੇਅ ਜੈਨ ਮੁਤਾਬਿਕ ਮਰੀਜ਼ ਸਮੀਰ ਜਦੋਂ ਥੋੜਾਂ ਸਟੇਬਲ ਹੋਇਆ ਤਾਂ ਉਸ ਦਾ ਮਲੀਪਲ ਸਕੈਨ ਕੀਤਾ ਗਿਆ । ਮਰੀਜ਼ ਦੇ ਚਿਹਰੇ ‘ਤੇ ਗੰਭੀਰ ਸੱਟਾਂ ਸੀ,ਕਈ ਫਰੈਕਚਰ ਇਸ ਹੱਦ ਤੱਕ ਸਨ ਕੀ ਚਿਹਰੇ ਦੀਆਂ ਹੱਡੀਆਂ ਚੂਰ-ਚੂਰ ਹੋ ਗਈਆਂ ਅਤੇ ਛੋਟੇ ਟੁੱਕੜੇ ਵਿੱਚ ਬਦਲ ਗਈਆਂ । ਫਿਰ ਮਰੀਜ਼ ਨੂੰ ਸਰਜਰੀ ਦੇ ਲਈ ਲਿਜਾਇਆ ਗਿਆ । ਖਾਸ ਗੱਲ ਇਹ ਰਹੀ ਕੀ ਚਿਹਰੇ ਦੀ ਸਕਿਨ ‘ਤੇ ਕੋਈ ਵੀ ਕੱਟ ਨਹੀਂ ਲਗਾਇਆ ਗਿਆ । ਸਾਰੇ ਫਰੈਕਚਰ ਠੀਕ ਕਰ ਦਿੱਤੇ ਗਏ । ਫਰੈਕਚਰਾਂ ਅਤੇ ਜੋੜਾ ਨੂੰ ਆਪਣੀ ਥਾਂ ‘ਤੇ ਫਿਟ ਕੀਤਾ ਗਿਆ । ਇਸ ਦੇ ਬਾਅਦ ਇੱਕ-ਇੱਕ ਕਰਕੇ ਸਾਰੇ ਫਰੈਕਚਰ ਨੂੰ ਟਾਇਟੇਨੀਅਮ ਪਲੇਟ ਅਤੇ ਪੇਚਾਂ ਦੀ ਮਦਦ ਨਾਲ ਫਿਟ ਕੀਤਾ ਗਿਆ। ਇਸ ਪੂਰੀ ਪ੍ਰਕਿਆ ਵਿੱਚ 6 ਪਲੇਟਾਂ ਅਤੇ 24 ਪੇਚਾਂ ਦੀ ਵਰਤੋਂ ਕੀਤੀ ਗਈ। ਫਿਰ 2 ਹਿੱਸਿਆ ‘ਚ ਹੋਈ ਜੀਭ ਨੂੰ ਜੋੜਿਆ ਗਿਆ,ਨੱਕ, ਅੱਖਾਂ ਦੇ ਸਾਰੇ ਸਾਫਟ ਅੰਗਾਂ ਦੀ ਬਰੀਕੀ ਨਾਲ ਜਾਂਚ ਕਰਕੇ ਇੱਕ-ਇੱਕ ਕਰਕੇ ਜੋੜਿਆ ਗਿਆ । ਸਮੀਰ ਦੀ ਸਰਜਰੀ ਵਿੱਚ 10 ਡਾਕਟਰਾਂ ਟੀਮ ਨੇ ਮਿਹਨਤ ਕੀਤੀ ਅਤੇ 8 ਘੰਟੇ ਦੀ ਸਰਜਰੀ ਤੋਂ ਬਾਅਦ ਉਸ ਦੀ ਜਾਨ ਬਚਾਈ ਹੈ । ਡਾਕਟਰਾਂ ਨੂੰ ਉਮੀਦ ਹੈ ਕਿ ਸਮੀਰ ਜਲਦ ਹੀ ਸਾਫਟ ਡਾਈਟ ‘ਤੇ ਆ ਜਾਵੇਗਾ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ।

ਇਸ ਤਰ੍ਹਾਂ ਹੋਈ ਸੀ ਸਮੀਰ ਦਾ ਐਕਸੀਡੈਂਟ

ਨਵੇਂ ਸਾਲ ਦੇ ਦੂਜੇ ਦਿਨ 20 ਸਾਲ ਦਾ ਸਮੀਰ ਗੁਰੂਗਰਾਮ ਆਫਿਸ ਤੋਂ ਨੋਇਡਾ ਦੇ ਲਈ ਨਿਕਲਿਆ ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਬਾਈਕ ਦਾ ਐਕਸੀਡੈਂਟ ਹੋ ਗਿਆ ਸੀ । ਗੰਭੀਰ ਹਾਲਤ ਵਿੱਚ ਸਮੀਰ ਨੂੰ ਨੋਇਡਾ ਦੇ ਕੈਲਾਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਪਰ ਮੂੰਹ ‘ਤੇ ਮਲਟੀਪਲ ਫਰੈਕਚਰ ਦੀ ਵਜ੍ਹਾ ਕਰਕੇ ਉਸ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਜਿੱਥੇ 10 ਡਾਕਟਰਾਂ ਦੀ ਟੀਮ ਨੇ 8 ਘੰਟੇ ਦੇ ਲੰਮੇ ਆਪਰੇਸ਼ਨ ਤੋਂ ਬਾਅਦ ਉਸ ਦੀ ਜ਼ਿੰਦਗੀ ਬਚਾਈ ਹੈ ।