India Punjab

ਭਾਰਤੀ ਹਵਾਈ ਫ਼ੌਜ ਦੇ ਏਅਰ ਸ਼ੋਅ ਨੂੰ ਲੈ ਕੇ ਕਿਉਂ ਛਿੜ ਰਿਹੈ ਨਵਾਂ ਵਿਵਾਦ, ਜਾਣੋ ਵਜ੍ਹਾ

Controversy over the air show of the Indian Air Force

‘ਦ ਖ਼ਾਲਸ ਬਿਊਰੋ : ਭਾਰਤੀ ਹਵਾਈ ਫ਼ੌਜ (Indian Air Force) ਦੀ 90ਵੀਂ ਵਰ੍ਹੇਗੰਢ ਮੌਕੇ ਹਵਾਈ ਫ਼ੌਜ ਵੱਲੋਂ ਚੰਡੀਗੜ੍ਹ (Chandigarh) ਵਿੱਚ ਸਥਿਤ ਸੁਖਨਾ ਝੀਲ (Sukhna Lake) ਉੱਤੇ ਏਅਰ ਸ਼ੋਅ (Air Show) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਰੱਖਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਰਾਜਪਾਲ ਬਨਵਾਰੀ ਲਾਲ ਪਰੋਹਿਤ ਵਿਸ਼ੇਸ ਤੌਰ ‘ਤੇ ਪਹੁੰਚੇ ਪਰ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਿਰ ਰਹੇ। ਵਿਰੋਧੀ ਧਿਰਾਂ ਵੱਲੋਂ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੀ ਆਲੋਚਨਾ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਹਵਾਈ ਫ਼ੌਜ ਦੇ ਏਅਰਸ਼ੋਅ ਨੂੰ ਲੈ ਕੇ ਇੱਕ ਹੋਰ ਵਿਵਾਦ ਖੜਾ ਹੋ ਗਿਆ ਹੈ।

ਭਾਰਤੀ ਹਵਾਈ ਫੌਜ ਦੇ ਸ਼ੋਅ ਦੇ ਵਾਤਾਵਰਣ ’ਤੇ ਪਏ ਅਸਰ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਇਕ ਟਵੀਟ ਕਰ ਕੇ ਇਹ ਮਾਮਲਾ ਚੁੱਕਿਆ ਹੈ ਤੇ ਕਿਹਾ ਹੈ ਕਿ ਜਦੋਂ ਸੁਖਨਾ ਝੀਲ ’ਤੇ ਲਾਈਟ ਐਂਡ ਸਾਉਂਡ ਸ਼ੋਅ ਹੋਇਆ ਸੀ ਤਾਂ ਉਸਦੇ ਮਾਈਗ੍ਰੇਟਰੀ ਪੰਛੀਆਂ ’ਤੇ ਅਸਰ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ। ਹੁਣ ਤਾਂ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦੀ ਆਕਾਸ਼ ਗੂੰਜਾਈ ਆਵਾਜ਼ ਸੀ ਜਿਸਦਾ ਮਾਈਗ੍ਰੇਟਰੀ ਪੰਛੀਆਂ ’ਤੇ ਕੀ ਅਸਰ ਪਿਆ ਹੋਵੇਗਾ।

ਉਹਨਾਂ ਦੇ ਵਿਚਾਰਾਂ ਦੀ ਸਾਬਕਾ ਵਿਧਾਇਕ ਤੇ ਸੀਨੀਅਰ ਪੱਤਰਕਾਰ ਕੰਵਰ ਸੰਧੂ ਨੇ ਪ੍ਰੋੜਤਾ ਕਰਦੇ ਹੋਏ ਕਿਹਾ ਹੈ ਕਿ ਜੰਗੀ ਜਹਾਜ਼ਾਂ ਦੀਆਂ ਆਕਾਸ਼ ਗੂੰਜਾਊ ਆਵਾਜ਼ਾਂ ਦਾ ਪੰਛੀਆਂ ਤੇ ਜਾਨਵਰਾਂ ’ਤੇ ਪਏ ਅਸਰ ਦਾ ਕਦੇ ਪਤਾ ਨਹੀਂ ਲੱਗ ਸਕਦਾ। ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਨਾ ਹੋਣ ਉੱਤੇ ਉਨ੍ਹਾਂ ‘ਤੇ ਸਵਾਲ ਉਠਾਇਆ ਕਿ ਭਗਵੰਤ ਮਾਨ ਇਸ ਪ੍ਰੋਗਰਾਮ ਵਿੱਚ ਕਿਉਂ ਨਹੀਂ ਆਏ, ਜਦਕਿ ਇਸ ਵਿੱਚ ਰਾਸ਼ਟਰਪਤੀ ਦੀ ਮੌਜੂਦਗੀ ਨਾਲ ਉਨ੍ਹਾਂ ਦਾ ਆਉਣਾ ਸੰਵਿਧਾਨਕ ਜ਼ਿੰਮੇਵਾਰੀ ਸੀ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਮਾਗਮ ਦਾ ਸੱਦਾ ਦਿੱਤਾ ਸੀ ਪਰ ਮੁੱਖ ਮੰਤਰੀ ਗੈਰ ਹਾਜ਼ਰ ਹਨ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਸਮਾਗਮ ਵਿੱਚੋਂ ਨਦਾਰਦ ਰਹਿਣਾ ਮੰਦਭਾਗਾ ਹੈ।

ਚੰਡੀਗੜ੍ਹ ਏਅਰ ਸ਼ੋਅ ‘ਚ ਮੁੱਖ ਮੰਤਰੀ ਮਾਨ ਦੀ ਗੈਰ ਹਾਜ਼ਰੀ ‘ਤੇ ਰਾਜਪਾਲ ਨੇ ਚੁੱਕੇ ਸਵਾਲ , ਮੁੱਖ ਮੰਤਰੀ ਕਿੱਥੇ ਨੇ ?