Punjab

ਮੈਂ ਪਾਗਲ ਹਾਂ’ ! ‘ਕਿਉਂਕਿ ਮੈਂ….!!!

CM angry at Badal, responded to being called crazy

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਥਾਨਕ ਸਰਕਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਨਵ-ਨਿਯੁਕਤ 419 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਬੋਲਿਆ ਹੈ। ਮਾਨ ਨੇ ਪਾਗਲ ਕਹਿਣ ਉੱਤੇ ਸੁਖਬੀਰ ਬਾਦਲ ਨੂੰ ਮੋੜਵਾਂ ਜਵਾਬ ਦਿੱਤਾ ਹੈ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਮੈਨੂੰ ਪਾਗਲ ਕਹਿੰਦੇ ਹਨ ।

ਭਗਵੰਤ ਮਾਨ ਨੇ ਸੁਖਬੀਰ ਬਾਦਲ ਉੱਤੇ ਤੰਜ ਕਸਦਿਆਂ ਕਿਹਾ, ਜਿਹੜੇ ਸਕੂਲਾਂ ਵਿੱਚ ਇਹ ਪੜ੍ਹੇ ਨੇ ਉੱਥੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਾਉਂਦੇ, ਮਾਨ ਨੇ ਕਿਹਾ ਕਿ ਜੋ ਕੈਮਰੇ ਸਾਹਮਣੇ ਆਪਣੇ ਪਿਤਾ ਨੂੰ ਪਿਤਾ ਸਮਾਨ ਕਹਿ ਚੁੱਕਿਆ ਹੈ ਜਿਸ ਨੂੰ ਪਿਤਾ ਤੇ ਸਮਾਨ ਵਿਚਾਲੇ ਫਰਕ ਨਹੀਂ ਪਤਾ ਉਹ ਦੂਜਿਆਂ ਵਿੱਚ ਨੁਕਸ ਕੱਢ ਰਿਹਾ।ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਾਢੇ ਦੋ ਤੇ ਢਾਈ ਵਿਚਾਲੇ ਦਾ ਫਰਕ ਨਹੀਂ ਪਤਾ, ਆਉਣ ਵਾਲੇ ਦਿਨਾਂ ਵਿੱਚ ਉਹ ਡੇਢ ਨੂੰ ਵੀ ਸਾਢੇ ਇੱਕ ਕਹਿਣਗੇ। ਉਨ੍ਹਾਂ ਦੇ ਪਹਾੜਾਂ ਵਾਲੇ ਸਕੂਲਾਂ ਵਿੱਚ ਢਾਈ ਤੇ ਡੇਢ ਪੜ੍ਹਾਇਆ ਨਹੀਂ ਜਾਂਦਾ।

ਇਸ ਉੱਤੇ ਸੀਐੱਮ ਮਾਨ ਨੇ ਕਿਹਾ ਕਿ “ਮੈ ਪਾਗਲ ਹਾਂ, ਕਿਉਂਕਿ ਮੈਂ ਮਾਫ਼ੀਆਂ ‘ਚ ਹਿੱਸਾ ਨਹੀਂ ਪਾਇਆ। ਮਾਨ ਨੇ ਕਿਹਾ ਕਿ ਮੈਂ ਉਹ ਪਾਗਲ ਹਾਂ ਜਿਸ ਨੇ ਇੰਡਸਟਰੀ ‘ਚ ਹਿੱਸਾ ਨਹੀਂ ਪਾਇਆ। ਉਨ੍ਹਾਂ ਨੇ ਕਿਹਾ ਕਿ ਮੈਂ ਉਹ ਪਾਗਲ ਹਾਂ ਜਿਸ ਨੇ ਸੂਬੇ ਵਿੱਚ ਨੌਜਵਾਨਾਂ ਦੇ ਨਸ਼ੇ ਨਾਲ ਸੱਥਰ ਨਹੀਂ ਵਿਛਣ ਦਿੱਤੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੇਰੇ ‘ਚ ਪਾਗਲਪਣ ਹੈ ਸੂਬੇ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਣ, ਸਰਕਾਰੀ ਸਕੂਲਾਂ ਨੂੰ ਠੀਕ ਕਰਨ ਦਾ, ਆਮ ਆਦਮੀ ਕਲੀਨਿਕ ਬਣਾਉਣ ਦਾ ਅਤੇ ਮੇਰੇ ‘ਚ ਪਾਗਲਪਣ ਹੈ ਬਿਜਲੀ ਫ਼ਰੀ ਦੇਣ ਦਾ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਹਿੱਤਾਂ ਵਿੱਚ ਫ਼ੈਸਲੇ ਕਰਦੀ ਰਹੀ ਹੈ ਅਤੇ ਅੱਗੇ ਵੀ ਲੋਕਾਂ ਲਈ ਫ਼ੈਸਲੇ ਕੀਤੇ ਜਾਣਗੇ।

ਨਵੇਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਮਾਨ ਨੇ ਕਿਹਾ ਹੈ ਕਿ ਅੱਜ 419 ਪਰਿਵਾਰਾਂ ਦਾ ਸੁਪਨਾ ਪੂਰਾ ਹੋਇਆ ਹੈ ਤੇ ਯੋਗ ਤੇ ਕਾਬਲ ਲੋਕਾਂ ਨੂੰ ਨੌਕਰੀ ਮਿਲੀ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ 29800 ਦੇ ਨੇੜੇ ਨਿਯੁਕਤੀ ਪੱਤਰ ਹੁਣ ਤੱਕ ਦਿੱਤੇ ਜਾ ਚੁੱਕੇ ਹਨ ਤੇ ਹੋਰ ਨੌਕਰੀਆਂ ਲਈ ਰਾਹ ਸਾਫ਼ ਕੀਤਾ ਜਾ ਰਿਹਾ ਹੈ।
ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜ਼ੀਹ ਹੈ।