India

ਕੇਂਦਰ ਸਰਕਾਰ ਤੋਂ ਨਰਾਜ਼ ਭਲਵਾਨ ਵਿਨੇਸ਼ ਫੋਗਾਟ ਨੇ ਕਵਿਤਾ ਦੇ ਜ਼ਰੀਏ ਆਪਣਾ ਗੁੱਸਾ ਕੱਢਿਆ

ਬਿਊਰੋ ਰਿਪੋਰਟ : ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੇ ਖਿਲਾਫ ਚਾਰਜਸ਼ੀਟ ਦਾਖਲ ਹੋਣ ਦੇ ਬਾਅਦ ਪਹਿਲੀ ਵਾਰ ਭਲਵਾਨ ਵਿਨੇਸ਼ ਫੋਗਾਟ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੁਸ਼ਪਮਿਤ ਉਪਾਦਿਆਏ ਦੀ ਕਵਿਤਾ ਸ਼ੇਅਰ ਕਰਦੇ ਹੋਏ ਲਿਖਿਆ ਹੈ – ‘ਸੁਣੋ ਦ੍ਰੋਪਤੀ ਸ਼ਸਤਰ ਚੁੱਕ ਲਿਓ,ਹੁਣ ਗੋਵਿੰਦਾ ਨਹੀਂ ਆਵੇਗਾ,ਛੱਡੋ ਮਹਿੰਦੀ,ਖੜਗ ਸੰਭਾਲੋ,ਖੁਦ ਹੀ ਆਪਣਾ ਚੀਰ ਬਚਾ ਲਓ,ਅੱਖ ਗੜੇ ਬੈਠੇ ਸ਼ਕੁਨੀ,ਮਸਤਕ ਸਬ ਬਿਕ ਜਾਵੇਗਾ, ਕੱਲ ਤੱਕ ਸਿਰਫ ਅੰਨਾ ਰਾਜਾ,ਹੁਣ ਗੂੰਗਾ-ਬਹਿਰਾ ਵੀ ਹੈ, ਸੁਨੋ ਦ੍ਰੋਪਤੀ ਸ਼ਸਤਰ ਚੁੱਕ ਲਿਓ। ਇਸ ਕਵਿਤਾ ਤੋਂ ਸਾਫ ਲੱਗ ਰਿਹਾ ਹੈ ਕਿ ਬ੍ਰਿਜ ਭੂਸ਼ਣ ਦੇ ਖਿਲਾਫ ਚਾਰਜਸ਼ੀਟ ਤੋਂ ਵਿਨੇਸ਼ ਫੋਗਾਟ ਕਾਫੀ ਦੁੱਖੀ ਹੈ ।

https://twitter.com/Phogat_Vinesh/status/1669761811166691328?s=20

ਚਾਰਜਸ਼ੀਟ ਵੇਖਣ ਤੋਂ ਬਾਅਦ ਭਲਵਾਨ ਬਣਾਉਣਗੇ ਰਣਨੀਤੀ

ਭਲਵਾਨ ਸਾਕਸ਼ੀ ਮਲਿਕ ਨੇ ਸ਼ੁੱਕਰਵਾਰ ਨੂੰ ਸਾਫ ਕਰ ਦਿੱਤਾ ਕਿ ਉਨ੍ਹਾਂ ਲੀਗਲ ਟੀਮ ਵੱਲੋਂ ਦਿੱਲੀ ਪੁਲਿਸ ਵੱਲੋਂ ਕੋਰਟ ਵਿੱਚ ਪੇਸ਼ ਚਾਰਜਸ਼ੀਟ ਹਾਸਲ ਕਰਨ ਦੇ ਲਈ ਅਰਜ਼ੀ ਪਾਈ ਗਈ ਹੈ । ਚਾਰਜਸ਼ੀਟ ਮਿਲਣ ਦੇ ਬਾਅਦ ਉਸ ਨੂੰ ਵੇਖਿਆ ਜਾਵੇਗਾ ਇਸ ਦੇ ਬਾਅਦ ਭਲਵਾਨ ਅਗਲੀ ਰਣਨੀਤੀ ਬਣਾਉਣਗੇ । ਚਾਰਜਸ਼ੀਟ ਵਿੱਚ ਇਹ ਵੇਖਿਆ ਜਾਵੇਗਾ ਕਿ ਉਸ ਵਿੱਚ ਲਗਾਏ ਚਾਰਜ ਸਹੀ ਹੈ ਜਾਂ ਨਹੀਂ। ਸਾਰੀਆਂ ਚੀਜ਼ਾਂ ਵੇਖਣ ਦੇ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ,ਇਹ ਵੀ ਵੇਖਿਆ ਜਾਵੇਗਾ ਕਿ ਸਾਡੇ ਨਾਲ ਕੀਤੇ ਗਏ ਵਾਅਦੇ ਪੂਰੇ ਹੋਏ ਜਾਂ ਨਹੀਂ, ਜਿਸ ਵਿੱਚ ਸਾਰਿਆਂ ਉੱਤੇ ਦਰਜ FIR ਵਾਪਸ ਲੈਣ ਦੀ ਗੱਲ ਵੀ ਸ਼ਾਮਲ ਹੈ ।

ਉਧਰ ਦਿੱਲੀ ਪੁਲਿਸ ਨੇ ਭਲਵਾਨਾਂ ‘ਤੇ ਦਰਜ FIR ਕੈਂਸਿਲ ਕਰਨ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਹੈ, ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ, ਦਿੱਲੀ ਪੁਲਿਸ ਨੇ ਸਾਰੀਆਂ ਅਦਾਲਤਾਂ ਵਿੱਚ ਦਰਜ FIR ਨੂੰ ਕਲੋਜ਼ਰ ਰਿਪੋਰਟ ਦੇਕੇ ਬੰਦ ਕਰਨ ਦੀ ਅਪੀਲ ਪਾ ਦਿੱਤੀ ਹੈ ।

ਉਧਰ 6 ਭਲਵਾਨਾਂ ਨੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਲਿੱਖ ਕੇ ਏਸ਼ੀਆਈ ਖੇਡਾਂ ਅਤੇ ਵਰਲਡ ਚੈਪੀਅਨਸ਼ਿੱਪ ਦੇ ਟਰਾਇਲ 10 ਅਗਸਤ ਦੇ ਬਾਅਦ ਕਰਵਾਉਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਕਿਹਾ ਹੈ ਧਰਨੇ ਵਿੱਚ ਬੈਠੇ ਹੇਣ ਦੀ ਵਜ੍ਹਾ ਕਰੇ ਉਨ੍ਹਾਂ ਨੂੰ 23 ਸਤੰਬਰ ਤੋਂ ਚੀਨ ਵਿੱਚ ਹੋਣ ਵਾਲੀ ਏਸ਼ੀਅਨ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲ ਦੀ ਤਿਆਰੀ ਦੇ ਲਈ ਕੁਝ ਸਮੇਂ ਦੀ ਜ਼ਰੂਰਤ ਹੈ । ਖੇਡ ਮੰਤਾਰਲਾ ਨੇ ਭਾਰਤ ਓਲੰਪਿਕ ਸੰਘ ਦੀ ਐਡਹਾਕ ਕਮੇਟੀ ਨੂੰ ਭਲਵਾਨਾਂ ਦੀ ਮੰਗ ‘ਤੇ ਵਿਚਾਰ ਕਰਨ ਲਈ ਕਿਹਾ ਹੈ। ਉਧਰ IOA ਨੇ ਸ਼ੁੱਕਰਵਾਰ ਨੂੰ ਏਸ਼ੀਅਨ ਓਲੰਪਿਕ ਪਰਿਸ਼ਦ ਨੂੰ 1 ਮਹੀਨੇ ਦੇਰੀ ਨਾਲ ਐਂਟਰੀ ਭੇਜਣ ਦੀ ਮਨਜ਼ੂਰੀ ਮੰਗੀ ਹੈ ।

OCA ਦੀ ਮਨਜ਼ੂਰੀ ਤੋਂ ਬਾਅਦ ਫੈਸਲਾ

ਏਸ਼ੀਆਈ ਖੇਡਾਂ ਦੇ ਲਈ ਨਾਂ ਦੇ ਲਈ ਐਂਟਰੀ ਅਖੀਰਲੀ ਤਰੀਕ 15 ਜੁਲਾਈ ਹੈ। ਐਡਹਾਕ ਕਮੇਟੀ ਇਸ ਤੋਂ ਪਹਿਲਾਂ ਟਰਾਇਲ ਕਰਵਾਉਣਾ ਚਾਹੁੰਦੀ ਸੀ । ਪਰ ਖੇਡ ਮੰਤਰਾਲਾ ਨੂੰ ਲਿੱਖੇ ਪੱਤਰ ਦੇ ਬਾਅਦ ਐਡਹਾਕ ਕਮੇਟੀ ਦੁਵਿੱਧਾ ਵਿੱਚ ਸੀ। IOA ਨੇ OCA ਨੂੰ ਪੱਤਰ ਲਿੱਖ ਕੇ ਅਪੀਲ ਕੀਤੀ ਹੈ ਕਿ ਕੁਸ਼ਤੀ ਵਿੱਚ ਨਾਵਾਂ ਦੀ ਐਂਟਰੀ 15 ਅਗਸਤ ਤੱਕ ਲਏ ਜਾਣ ਨੂੰ ਮਨਜ਼ੂਰੀ ਦਿੱਤੀ ਜਾਵੇ। ਮਨਜ਼ੂਰੀ ਮਿਲੀ ਤਾਂ 10 ਅਗਸਤ ਦੇ ਬਾਅਦ ਟਰਾਇਲ ਰੱਖਿਆ ਜਾਵੇਗਾ ।