Khetibadi Punjab

ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀਆਂ ਇਹ ਕਿਸਮਾਂ ਬੀਜਣ ਦੀ ਦਿੱਤੀ ਸਲਾਹ, ਦੱਸੀ ਵੱਡੀ ਵਜ੍ਹਾ..

Chief Minister Bhagwant Mann, paddy varieties, agricultural news

ਸੰਗਰੂਰ : ਹਾੜੀ ਤੋਂ ਬਾਅਦ ਸਾਉਣੀ ਦੀ ਮੁੱਖ ਫ਼ਸਲ ਝੋਨੇ ਬਿਜਾਈ ਦੀ ਬਿਜਾਈ ਦੀ ਤਿਆਰ ਜੋਰਾ ‘ਤੇ ਚੱਲ ਰਹੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਝੋਨੇ ਦੀ ਖ਼ਾਸ ਕਿਸਮਾਂ ਦੀ ਬਿਜਾਈ ਦੀ ਸਲਾਹ ਦਿੱਤੀ ਹੈ। ਸੀਐੱਮ ਮਾਨ ਮੁਤਾਬਕ ਇਨ੍ਹਾਂ ਕਿਸਮਾਂ ਦੀ ਬਿਜਾਈ ਕਾਰਨ ਪਾਣੀ ਅਤੇ ਬਿਜਲੀ ਦੀ ਬੱਚਤ ਹੋਵੇਗੀ।

ਦਰਅਸਲ ਬੀਤੇ ਦਿਨ ਸੰਗਰੂਰ ਦੀ ਤਹਿਸੀਲ ਧੂਰੀ ਵਿਖੇ ਲੋਕ ਮਿਲਣੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਅਤੇ ਪਾਣੀ ਦੀ ਬੱਚਤ ਲਈ ਘੱਟ ਸਮਾਂ ਲ਼ੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ।

ਸੀਐੱਮ ਮਾਨ ਨੇ ਪੂਸਾ-144 ਬੀਜਣ ਦੀ ਬਜਾਏ ਪੀ.ਆਰ.-126, ਪੀ.ਆਰ. -127, 129 ਕਿਸਮ ਬੀਜਣ ਦਾ ਸੁਝਾਅ ਦਿੱਤਾ। ਸੀਐੱ ਮਾਨ ਨੇ ਇਸਦੀ ਵਜ੍ਹਾ ਦੱਸਿਆਂ ਕਿਹਾ ਕਿ ਪੂਸਾ 152 ਦਿਨਾਂ ਵਿੱਚ ਪੱਕ ਜਾਂਦੀ ਅਤੇ ਪਰਾਲੀ ਜ਼ਿਆਦਾ ਹੁੰਦੀ ਹੈ। ਜਦੋਂ ਕਿ ਪੀਆਰ ਕਿਸਮ ਦੀ ਫ਼ਸਲ 93 ਦਿਨਾਂ ਵਿੱਚ ਪੱਕ ਕੇ ਝਾੜ ਦਿੰਦੀ ਅਤੇ ਇਸ ਇਸਦੀ ਪਰਾਲੀ ਵੀ ਘੱਟ ਹੁੰਦੀ ਹੈ। ਇਸ ਦੇ ਨਾਲ ਹੀ 2 ਮਹੀਨਿਆਂ ਦਾ ਸਮਾਂ ਵੀ ਬਚਦਾ ਹੈ। ਇਨ੍ਹਾਂ 2 ਮਹੀਨਿਆਂ ਵਿੱਚ ਘੱਟ ਪਾਣੀ ਛੱਡਿਆ ਜਾਵੇਗਾ, ਬਿਜਲੀ ਦੀ ਬੱਚਤ ਹੋਵੇਗੀ ਅਤੇ ਪਰਾਲੀ ਦਾ ਧੂੰਆਂ ਵੀ ਘੱਟ ਹੋਵੇਗਾ।

ਸੀਐੱਮ ਭਗਵੰਤ ਮਾਨ ਨੇ ਤੇਲੰਗਾਨਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉੱਥੇ ਮੀਂਹ ਦਾ ਪਾਣੀ ਇਕੱਠਾ ਕਰਕੇ ਸਿੰਜਾਈ ਕੀਤੀ ਜਾਂਦੀ ਹੈ। ਕਿਸਾਨ ਟਿਊਬਵੈੱਲਾਂ ਨੂੰ ਚਲਾਉਣ ਤੋਂ ਗੁਰੇਜ ਕਰਦੇ ਹਨ। ਇਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਤਿੰਨ ਸਾਲਾਂ ਵਿੱਚ ਸਾਢੇ ਤਿੰਨ ਮੀਟਰ ਉੱਪਰ ਆ ਗਿਆ।

ਇਸ ਮੌਕੇ ਸੀਐੱਮ ਮਾਨ ਨੇ ਸੂਬਾ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਕੀਤੇ ਜਾਣ ਵਾਲੇ ਲੋਕ ਭਲਾਈ ਕੰਮਾਂ ਲਈ ਜਾਰੀ ਕੀਤੇ ਫੰਡਾਂ ਬਾਰੇ ਵੀ ਜਾਣਕਾਰੀ ਦਿੱਤੀ।