Punjab

ਚੰਡੀਗੜ੍ਹ ਦੇ ਮਾਪਿਆਂ ਦੀ ਕਰਤੂਤ ! 25 ਦਿਨਾਂ ਦੀ ਧੀ ਨਾਲ ਕੀਤਾ ਇਹ ਕਾਰਾ !ਹਰਕਤ ਲੁਕਾਉਣ ਦੇ ਲਈ ‘ਡਾਕਟਰ ਵਾਲੀ’ ਚਾਲ ਖੇਡੀ !

chandigarh court pronouced decision on parents

ਬਿਊਰੋ ਰਿਪੋਰਟ : ਚੰਡੀਗੜ੍ਹ ਦੇ ਹੈਵਾਨ ਮਾਪਿਆਂ ਦਾ ਜੁਰਮ ਅਦਾਲਤ ਵਿੱਚ ਸਾਬਿਤ ਹੋ ਗਿਆ ਹੈ ਅਤੇ ਹੁਣ ਅਦਾਲਤ ਉਨ੍ਹਾਂ ਦੀ ਸਜ਼ਾ ਤੈਅ ਕਰਨ ਜਾ ਰਹੀ ਹੈ । ਇੰਨਾਂ ਮਾਪਿਆਂ ਨੇ ਆਪਣੀ ਲੜਾਈ ਵਿੱਚ 25 ਦਿਨਾਂ ਦੀ ਧੀ ਦੀ ਮਮਤਾ ਦਾ ਕਤਲ ਕਰ ਦਿੱਤਾ ਹੈ । ਸਿਰਫ਼ ਇੰਨਾਂ ਹੀ ਨਹੀਂ ਆਪਣਾ ਗੁਨਾਹ ਲੁਕਾਉਣ ਦੇ ਲਈ 22 ਸਾਲ ਦੀ ਮਾਂ ਪੂਜਾ ਅਤੇ 23 ਸਾਲ ਦੇ ਪਿਤਾ ਵਿਸ਼ਾਲ ਨੇ ਇਸ ਤੋਂ ਵੀ ਖੌਫਨਾਕ ਕੰਮ ਕੀਤਾ ਸੀ । ਪਰ ਇੱਕ ਮਹਿਲਾ ਦੀ ਦਲੇਰੀ ਅਤੇ ਪੁਲਿਸ ਦੇ ਜਜ਼ਬੇ ਨੇ ਇਨਾਂ ਦੇ ਗੁਨਾਹਾਂ ਨੂੰ ਜ਼ਮੀਨ ਤੋਂ ਕੱਢ ਕੇ ਬੇਪਰਦਾ ਕੀਤਾ ਹੈ ।

ਇਸ ਤਰ੍ਹਾਂ ਮਾਪਿਆਂ ਦਾ ਗੁਨਾਹ ਬੇਪਰਦਾ ਹੋਇਆ

14 ਅਗਸਤ 2018 ਨੂੰ ਪੁਲਿਸ ਚੰਡੀਗੜ੍ਹ ਦੇ ਰਾਮ ਦਰਬਾਰ ਇਲਾਕੇ ਵਿੱਚ ਪੈਟਰੋਲਿੰਗ ਕਰ ਰਹੀ ਸੀ । ਉਸੇ ਦੌਰਾਨ ਇੱਕ ਮਹਿਲਾ ਸਰਬਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕੀ ਉਨ੍ਹਾਂ ਦੇ ਇਲਾਕੇ ਫੇਜ 1 ਵਿੱਚ 25 ਦਿਨਾਂ ਦੀ ਬੱਚੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ । ਮਹਿਲਾ ਨੇ ਦੱਸਿਆ ਕੀ ਪਤੀ-ਪਤਨੀ ਦਾ ਝਗੜਾ ਹੋ ਰਿਹਾ ਸੀ ਅਤੇ ਮਾਂ ਪੂਜਾ ਨੇ ਬੱਚੀ ਨੂੰ ਫਰਸ਼ ‘ਤੇ ਜ਼ੋਰ ਨਾਲ ਸੁੱਟ ਦਿੱਤਾ । ਜਿਸ ਦੀ ਵਜ੍ਹਾ ਕਰਕੇ ਬੱਚੀ ਦੀ ਮੌਤ ਹੋ ਗਈ । ਇਸ ਤੋਂ ਬਾਅਦ ਆਪਣੇ ਗੁਨਾਹ ਨੂੰ ਲੁਕਾਉਣੇ ਦੇ ਲਈ ਪਤੀ ਵਿਸ਼ਾਲ ਅਤੇ ਪਤਨੀ ਪੂਜਾ ਜਾਣ ਬੁਝ ਕੇ ਬੱਚੀ ਨੂੰ ਹਸਪਤਾਲ ਲੈ ਗਏ ਅਤੇ ਕਿਹਾ ਬੱਚੀ ਹੇਠਾਂ ਡਿੱਗ ਗਈ ਅਤੇ ਉਸ ਦੇ ਸਿਰ ‘ਤੇ ਸੱਟ ਲੱਗੀ । ਪਰ ਬੱਚੀ ਪਹਿਲਾਂ ਹੀ ਮਰ ਚੁੱਕੀ ਸੀ । ਡਾਕਟਰ ਨੇ ਜਦੋਂ ਜਾਂਚ ਕੀਤੀ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਇਸ ਤੋਂ ਬਾਅਦ ਸਬੂਤ ਮਿਟਾਉਣ ਦੇ ਲਈ ਦੋਵਾਂ ਪਤੀ-ਪਤਨੀ ਨੇ 25 ਦਿਨਾਂ ਦੀ ਧੀ ਨੂੰ ਦਫਨਾ ਦਿੱਤਾ । ਪਰ ਪੁਲਿਸ ਕੋਲ ਸਰਬਜੀਤ ਕੌਰ ਦੀ ਸ਼ਿਕਾਇਤ ਪਹੁੰਚ ਚੁੱਕੀ ਸੀ । ਸ਼ਿਕਾਇਤ ਕਰਨ ਵਾਲੀ ਮਹਿਲਾ ਚਿਲਡਰਨ ਵੈਲਫੇਅਰ ਹੈਲਪਲਾਈਨ ਦੀ ਮੈਂਬਰ ਸੀ ।

ਬੱਚੀ ਦੀ ਦਬੀ ਹੋਈ ਲਾਸ਼ ਨੂੰ ਬਾਹਰ ਕੱਢਿਆ ਗਿਆ

ਬੱਚੀ ਦੀ ਮੌਤ ਦੀ ਜਾਂਚ SDM ਨੇ ਕੀਤੀ ਸੀ । ਸਭ ਤੋਂ ਪਹਿਲਾਂ ਬੱਚੀ ਦੀ ਲਾਸ਼ ਬਾਹਰ ਕੱਢੀ ਗਈ ਫਿਰ GMCH-32 ਵਿੱਚ ਉਸ ਦਾ ਪੋਸਟਮਾਰਟਮ ਕੀਤਾ ਗਿਆ । ਮੈਡੀਕਲ ਬੋਰਡ ਨੇ ਦੱਸਿਆ ਕੀ ਬੱਚੀ ਦੀ ਮੌਤ ਸਿਰ ‘ਤੇ ਸੱਟ ਲੱਗਣ ਦੀ ਵਜ੍ਹਾ ਕਰਕੇ ਹੋਈ ਸੀ । ਪੁਲਿਸ ਨੇ ਬੱਚੀ ਦੇ ਮਾਪਿਆਂ ਖਿਲਾਫ਼ ਸਾਜਿਸ਼ ਨਾਲ ਮਾਰਨ ਅਤੇ ਫਿਰ ਉਸ ਦੀ ਲਾਸ਼ ਨੂੰ ਚੁੱਪ-ਚਾਪ ਦਬਾਉਣ ਦਾ ਮਾਮਲਾ ਬਣਾਇਆ ਗਿਆ । ਦੋਵਾਂ ਦੇ ਖਿਲਾਫ਼ ਸੈਕਟਰ 31 ਵਿੱਚ IPC ਦੀ ਧਾਰਾ 304 ਅਤੇ 201 ਦੇ ਤਹਿਤ ਕੇਸ ਦਰਜ ਕੀਤਾ ਗਿਆ।

ਮਾਪਿਆਂ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ

ਕੋਰਟ ਵਿੱਚ ਮਾਪਿਆਂ ਦੇ ਵਕੀਲ ਨੇ ਦੱਸਿਆ ਕੀ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਹੈ । ਬੱਚੀ ਦੀ ਕੁਦਰਤੀ ਮੌਤ ਹੋਈ ਹੈ । ਹਾਲਾਂਕਿ ਪੁਲਿਸ ਨੇ ਉਨ੍ਹਾਂ ਦੀ ਨਹੀਂ ਸੁਣੀ । ਦੱਸਿਆ ਗਿਆ ਬੱਚੀ ਮੌਤ ਤੋਂ ਠੀਕ ਪਹਿਲਾਂ ਪੂਰੀ ਤਰ੍ਹਾਂ ਨਾਲ ਤੰਦਰੁਸਤ ਸੀ । ਉਹ ਅਚਾਨਕ ਨਹੀਂ ਡਿੱਗ ਸਕਦੀ ਹੈ,ਇਸ ਤੋਂ ਬਾਅਦ ਬੱਚੀ ਦੇ ਮਾਤਾ-ਪਿਤਾ ਉਸ ਨੂੰ ਚੰਡੀਗੜ੍ਹ ਦੇ GMCH-32 ਵਿੱਚ ਲੈਕੇ ਗਏ ਸਨ ਜਿੱਥੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ।

ਖਾਣੇ ਨੂੰ ਲੈਕੇ ਦੋਵਾਂ ਦੇ ਵਿਚਾਲੇ ਬਹਿਸ ਹੋਈ ਸੀ

ਕੋਰਟ ਵਿੱਚ ਸੁਣਵਾਈ ਦੌਰਾਨ ਮੁਲਜ਼ਮ ਮਾਂ ਪੂਜਾ ਦੀ ਭੈਣ ਸਰਕਾਰੀ ਗਵਾਹ ਬਣ ਗਈ । ਉਹ ਘਟਨਾ ਵੇਲੇ ਉਨ੍ਹਾਂ ਦੇ ਨਾਲ ਹੀ ਰਹਿੰਦੀ ਸੀ । ਪਤੀ-ਪਤਨੀ ਵਿੱਚ ਬੱਚੇ ਦੇ ਇਲਾਜ ਨੂੰ ਲੈਕੇ ਬਹਿਸ ਹੋ ਰਹੀ ਸੀ । ਪਤੀ ਵਿਸ਼ਾਲ ਆਪਣੀ ਡਿਊਟੋ ਤੋਂ ਘਰ ਪਰਤਿਆਂ ਸੀ । ਉਸ ਨੇ ਪਤਨੀ ਪੂਜਾ ਤੋਂ ਖਾਣਾ ਮੰਗਿਆ । ਪਤਨੀ ਨੇ ਵਿਸ਼ਾਲ ਨੂੰ ਕਿਹਾ ਕੀ ਉਹ ਪਹਿਲਾਂ ਬੱਚੀ ਨੂੰ ਖਾਣਾ ਦੇਵੇਗੀ ਫਿਰ ਉਸ ਨੂੰ ਦੇਵੇਗੀ,ਵਿਸ਼ਾਲ ਨੇ ਕਿਹਾ ਇਹ ਠੀਕ ਨਹੀਂ ਹੈ । ਇਸ ਤੋਂ ਬਾਅਦ ਦੋਵਾਂ ਦੇ ਵਿਚਾਲੇ ਬਹਿਸ ਸ਼ੁਰੂ ਹੋ ਗਈ ਅਤੇ ਪੂਜਾ ਨੇ ਬੱਚੀ ਦਾ ਸਿਰ ਫਰਸ਼ ‘ਤੇ ਮਾਰਿਆ ਜਿਸ ਨਾਲ 25 ਦਿਨਾਂ ਦੀ ਬੱਚੀ ਦੀ ਮੌਤ ਹੋ ਗਈ ।

ਅਦਾਲਤ ਨੇ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ

ਅਦਾਲਤ ਨੇ ਮਾਮਲੇ ਵਿੱਚ ਪੇਸ਼ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਅਧਾਰ ‘ਤੇ ਪਤੀ-ਪਤਨੀ ਨੂੰ ਦੋਸ਼ੀ ਕਰਾਰ ਦਿੱਤਾ ਹੈ । ਸਿਰਫ਼ ਇੰਨਾਂ ਹੀ ਨਹੀਂ ਪਤੀ-ਪਤਨੀ ਨੇ ਗੁਨਾਹ ਨੂੰ ਲੁਕਾਉਣ ਦੇ ਲਈ ਬਿਨਾਂ ਪੋਸਟਮਾਰਟ ਬੱਚੇ ਨੂੰ ਦਫਨਾ ਦਿੱਤਾ । ਅਜਿਹੇ ਵਿੱਚ ਸਬੂਤ ਮਿਟਾਉਣ ਦੀ ਧਾਰਾ ਵੀ ਲਗਾਈ ਗਈ ਹੈ । ਹੁਣ ਅਦਾਲਤ ਦੋਵਾਂ ਦੀ ਸਜ਼ਾ ‘ਤੇ ਫੈਸਲਾ ਸੁਣਾਉਣ ਜਾ ਰਹੀ ਹੈ।