Punjab

CBI ਨੇ FCI ਦੇ ਇਸ ਵੱਡੇ ਅਧਿਕਾਰੀ ਤੋਂ ਫੜਿਆਂ ਨੋਟਾਂ ਦਾ ਅੰਬਾਰ !

cbi raid arrest fci dgm rajiv mishra

ਬਿਊਰੋ ਰਿਪੋਰਟ : FCI ਦੇ ਵੱਡੇ ਅਫਸਰਾਂ ਖਿਲਾਫ਼ CBI ਨੂੰ ਸ਼ਿਕਾਇਤ ਮਿਲ ਰਹੀ ਸੀ । ਜਿਸ ਤੋਂ ਬਾਅਦ ਏਜੰਸੀ ਨੇ ਅਨਾਜ ਮਾਮਲੇ ਵਿੱਚ ਜਾਂਚ ਕੀਤੀ ਅਤੇ ਵੱਡਾ ਆਪਰੇਸ਼ਨ ਸ਼ੁਰੂ ਕੀਤਾ ਹੈ। ਹੁਣ 74 ਅਫਸਰਾਂ ਦੇ ਖਿਲਾਫ FIR ਦਰਜ ਕਰ ਲਈ ਗਈ ਹੈ । ਜਦਕਿ ਚੰਡੀਗੜ੍ਹ ਦਫਤਰ ਵਿੱਚ ਤਾਈਨਾਤ DGM ਰਾਜੀਵ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇੰਨਾਂ ‘ਤੇ ਰਿਸ਼ਵਤ ਲੈਣ ਦਾ ਇਲਜ਼ਾਮ ਸੀ । CBI ਨੇ ਰੰਗੇ ਹੱਥ ਰਾਜੀਵ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ ।

CBI ਪੰਜਾਬ,ਦਿੱਲੀ,ਹਰਿਆਣਾ ਵਿੱਚ 50 ਤੋਂ ਵੱਧ ਥਾਵਾਂ ‘ਤੇ ਰੇਡ ਕਰ ਰਹੀ ਹੈ ਅਤੇ ਹੁਣ ਤੱਕ ਉਨ੍ਹਾਂ ਦੇ ਹੱਥ ਨੋਟਾਂ ਦਾ ਅੰਬਾਰ ਲੱਗ ਚੁੱਕਾ ਹੈ । CBI ਦੀ ਇਹ ਕਾਰਵਾਈ FCI ਵਿੱਚ ਤਕਨੀਕੀ ਸਹਾਇਕ ਤੋਂ ਲੈਕੇ ਅਨਾਜ ਮਿੱਲਰਾਂ,ਵਪਾਰੀਆਂ,ਖਰੀਦ ਅਤੇ ਸਟੋਰੇਜਨ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਚੱਲ ਰਹੇ ਭ੍ਰਿਸ਼ਟਾਚਾਰ ਦੇ ਖੇਡ ਨੂੰ ਬੇਨਕਾਬ ਕਰਨ ਦੇ ਲਈ ਕੀਤੀ ਜਾ ਰਹੀ ਹੈ । CBI ਸੂਬੇ ਵਿੱਚ ਤਾਇਨਾਤ ਅਧਿਕਾਰੀਆਂ ਖਿਲਾਫ਼ ਵੀ ਜਾਂਚ ਕਰ ਰਹੀ ਹੈ । CBI ਨੂੰ ਸ਼ਿਕਾਇਤ ਮਿਲ ਰਹੀ ਸੀ ਕੀ ਅਨਾਜ ਦੇ PDS ਸਪਲਾਈ ਨੂੰ ਲੈਕੇ ਗੜਬੜੀ ਚੱਲ ਰਹੀ ਹੈ । ਇਸ ਤੋਂ ਇਲਾਵਾ ਵਧੀਆਂ ਅਨਾਜ਼ ਦੀ ਥਾਂ ਘਟੀਆ ਅਨਾਜ ਲੋਕਾਂ ਨੂੰ ਦੇਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਸਨ । CBI ਦੇ ਨਿਸ਼ਾਨੇ ‘ਤੇ ਪੰਜਾਬ ਦੇ ਫੂਡ ਵਿਭਾਗ ਦੇ ਅਧਿਕਾਰੀ ਹਨ । ਇਸ ਤੋਂ ਕੁਝ ਦਿਨ ਪਹਿਲਾਂ ਵਿਰੋਧੀ ਧਿਰ ਨੇ ਇਲਜ਼ਾਮ ਲਗਾਇਆ ਸੀ ਕੀ ਪੰਜਾਬ ਵਿੱਚ ਵੱਡਾ ਫੂਡ ਸਕੈਮ ਮਾਨ ਸਰਕਾਰ ਦੇ ਰਾਜ ਵਿੱਚ ਹੋਇਆ ਹੈ । ਪੰਜਾਬ ਵਿਜੀਲੈਂਸ ਪਹਿਲਾਂ ਹੀ ਕੈਪਟਨ ਸਰਕਾਰ ਵੇਲੇ ਹੋਏ ਫੂਡ ਘੁਟਾਲੇ ਦੀ ਜਾਂਚ ਕਰ ਹੀ ਹੈ ।

ਕੈਪਟਨ ਸਰਕਾਰ ਵੇਲੇ ਹੋਏ ਅਨਾਜ ਘੁਟਾਲੇ ਦੀ ਜਾਂਚ ਪੰਜਾਬ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ । ਇਸ ਮਾਮਲੇ ਵਿੱਚ ਸਾਬਕਾ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਪਿਛਲੇ 4 ਮਹੀਨੇ ਤੋਂ ਜੇਲ੍ਹ ਵਿੱਚ ਹਨ। ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਦੇ PA ਨੇ ਵੀ ਵਿਜੀਲੈਂਸ ਦੇ ਸਾਹਮਣੇ ਕੁਝ ਦਿਨ ਪਹਿਲਾਂ ਸਰੰਡਰ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਕਈ ਆਲਾ ਅਧਿਕਾਰੀ ਵਿਦੇਸ਼ ਭੱਜ ਗਏ ਹਨ । ਜਿੰਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।