India Punjab

AAP ਦੇ BJP ‘ਤੇ ਸਾਧੇ ਤਿੱਖੇ ਨਿਸ਼ਾਨੇ, ਦੱਸਿਆ ਕਿਵੇਂ CBI ਅਤੇ ED ਦੀ ਹੋ ਰਹੀ ਦੁਰਵਰਤੋ…

AAP takes aim at BJP explains how CBI and ED's misbehaviour...

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅ ਗਵਾਈ ਵਾਲੀ ਕੇਂਦਰ ਸਰਕਾਰ ਨੇ ਕੇਂਦਰੀ ਜਾਂਚ ਬਿਊਰੋ(CBI) ਅਤੇ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ(ED) ਦੀ ਦੁਰਵਰਤੋਂ ਕੀਤੀ ਹੈ।

ਮੋਦੀ ਸਰਕਾਰ ਨੂੰ ਤਾਨਾਸ਼ਾਹ ਸਰਕਾਰ ਆਖਦਿਆਂ ਅਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ CBI ਅਤੇ ED ਦੀ ਦੁਰਵਰਤੋਂ ਕਰਦਿਆਂ ਨਾ ਸਿਰਫ਼ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬਲਕਿ 100 ਰੋੜੇ ਉਸ ਪਾਰਟੀ ਦੇ ਰਸਤੇ ਵਿੱਚ ਵਿਛਾਏ ਜਿਸਦੀ ਸ਼ੁਰੂਆਤ ਇੱਕ ਇਮਾਨਦਾਰ ਪਾਰਟੀ ਵਜੋਂ ਦੇਸ਼ ਵਿੱਚ ਹੋਈ ਸੀ।

ਕੰਗ ਨੇ ਕਿਹਾ ਕਿ ਇਹ ਸਭ ਦੇ ਬਾਵਜੂਦ CBI ਅਤੇ ED ਇਹ ਮੰਨਿਆ ਹੈ ਕਿ ਦੇਸ਼ ਵਿੱਚ ਸਭ ਤੋਂ ਇਮਾਨਦਾਰ , ਜਿੰਮੇਵਾਰ ਅਤੇ ਲੋਕਾਂ ਲਈ ਦਿਨ ਰਾਤ ਕੰਮ ਕਰਨ ਵਾਲੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਇੱਕ ਸਾਲ ਤੋਂ CBI ਅਤੇ ED ਦੇ ਰਾਹੀਂ ਝੂਠੇ ਸ਼ਰਾਬ ਘੁਟਾਲੇ ਵਿੱਚ ਫਸਾ ਕੇ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਕੰਗ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਰਾਜੇਸ਼ ਜੋਸ਼ੀ ਅਤੇ ਮਨੀਸ਼ ਮਲਹੋਤਰਾ ਨਾਮ ਦੇ ਦੋ ਵਿਅਕਤੀਆਂ ਦਾ ਨਾਮ ਸਾਹਮਣੇ ਆਇਆ ਜਿੰਨ੍ਹਾਂ ਨੂੰ ਇਹ ਕਿਹਾ ਗਿਆ ਕਿ ਸ਼ਰਾਬ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਨੂੰ 100 ਕਰੋੜ ਦੀ ਰਿਸ਼ਵਤ ਦਿੱਤੀ ਹੈ ਜੋ ਕਿ ਅਦਾਲਤ ਵਿੱਚ ਝੂਠੇ ਸਾਬਤ ਹੋਏ । ਕੰਗ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜ ਬੇਕਸੂਰ ਲੋਕਾਂ ਨਾਲ ਤਸ਼ੱਦਦ ਕੀਤਾ ਗਿਆ ਅਤੇ ਝੂਠੇ ਗਵਾਹ ਖੜ੍ਹੇ ਕੀਤੇ ਗਏ ਸਨ।

ਕੰਗ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਦਿੱਲੀ ਦੀ ਇੱਕ ਅਦਾਲਤ ਵਿੱਚ CBI ਅਤੇ RD ਨੇ ਮੰਨਿਆ ਕਿ ਗੋਆ ਦੀਆਂ ਚੋਣਾਂ ਦੌਰਾਨ ਜੋ 100 ਕਰੋੜ ਰੁਪਏ ਦੇ ਦੋਸ਼ ਆਮ ਆਦਮਾ ਪਾਰਟੀ ‘ਤੇ ਲੱਗ ਰਹੇ ਸਨ, ਉਹ ਸਿਰਫ਼ 18-19 ਲੱਖ ਰੁਪਏ ਦਾ ਇੱਕ ਕਰਜ਼ਾ ਸਾਬਤ ਹੋਇਆ ਹੈ। ਕੰਗ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜ ਬੇਕਸੂਰ ਲੋਕਾਂ ਨਾਲ ਤਸ਼ੱਦਦ ਕੀਤਾ ਗਿਆ ਅਤੇ ਝੂਠੇ ਗਵਾਹ ਖੜ੍ਹੇ ਕੀਤੇ ਗਏ ਸਨ।

ਕੰਗ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖ਼ਿਵਾਫ਼ ਰਚੀ ਗਈ ਸਾਜਿਸ਼ ਨਾਕਾਮ ਸਾਬਤ ਹੋਈ ਹੈ। ਕੰਗ ਨੇ ਕਿਹਾ ਕਿ ਜੇਕਰ ਭ੍ਰਿਸ਼ਟਾਚਾਰ ਦੇ ਖ਼ਿਲਾਫ਼, ਪਰਿਵਾਰਵਾਦ ਸਰਕਾਰ ਖ਼ਿਲਾਫ਼ ਅਤੇ ਤਾਨਾਸ਼ਾਹੀ ਦੇ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਤਾਂ ਉਹ ਅਰਵਿੰਦ ਕੇਜਰੀਵਾਲ ਨੇ ਹੀ ਕੀਤੀ ਸੀ। ਇਸ ਲਈ ਕੁਝ ਸਿਆਸੀ ਪਾਰਟੀਆਂ ਨੂੰ ਡਰ ਸਤਾਉਣ ਲੱਗ ਗਿਆ ਸੀ।