India Punjab

ਪੰਜਾਬ ਬੀਜੇਪੀ ਦੇ ਇੱਕ ਹੋਰ ਉਮੀਦਵਾਰ ਨੂੰ ਸਖਤ ਸੁਰੱਖਿਆ ਘੇਰਾ ਮਿਲਿਆ! ਕੇਂਦਰ ਨੇ ਦਿੱਤੀ ‘Y+’ ਸੁਰੱਖਿਆ

Taranjit Singh Sandhu

ਕੇਂਦਰ ਸਰਕਾਰ ਪੰਜਾਬ ਵਿੱਚ ਬੀਜੇਪੀ ਦੇ ਉਮੀਦਵਾਰਾਂ ਦੀ ਸੁਰੱਖਿਆ ਲਗਾਤਾਰ ਵਧਾ ਰਹੀ ਹੈ। ਸੁਸ਼ੀਲ ਰਿੰਕੂ ਤੇ ਸ਼ੀਤਰ ਅੰਗੁਰਾਲ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਸਾਬਕਾ ਡਿਪਲੋਮੈਟ ਤੇ ਅੰਮ੍ਰਿਤਸਰ ਤੋਂ ਭਾਜਪਾ (BJP) ਉਮੀਦਵਾਰ ਤਰਨਜੀਤ ਸਿੰਘ ਸੰਧੂ (Taranjit Singh Sandhu) ਦੀ ਸੁਰੱਖਿਆ ਵਿੱਚ ਵਾਧਾ ਕਰਦਿਆਂ ਉਨ੍ਹਾਂ ਨੂੰ ‘Y+’ ਸ਼੍ਰੇਣੀ ਦੀ CRPF ਸਕਿਉਰਟੀ ਦੇ ਦਿੱਤੀ ਹੈ।

ਦੱਸ ਦੇਈਏ ਬੀਤੇ ਦਿਨੀਂ ਕਿਸਾਨਾਂ ਨੇ ਅਜਨਾਲਾ ਤੋਂ ਆਉਂਦੇ ਹੋਏ ਤਰਨਜੀਤ ਸਿੰਘ ਸੰਧੂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ। ਉਸ ਤੋਂ ਬਾਅਦ ਕੇਂਦਰ ਵੱਲੋਂ ਸੰਧੂ ਦੀ ਸੁਰੱਖਿਆ ਵੱਲ ਖ਼ਾਸਾ ਧਿਆਨ ਦਿੱਤਾ ਗਿਆ ਹੈ। ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ ਤੇ ਹੁਣ ਅੰਮ੍ਰਿਤਸਰ ਤੋਂ ਬੀਜੇਪੀ ਲਈ ਲੋਕ ਸਭਾ ਚੋਣਾਂ ਲਈ ਸਿਆਸਤ ਦੇ ਮੈਦਾਨ ਵਿੱਚ ਨਿੱਤਰੇ ਹਨ। ਸਾਬਕਾ IFS ਅਧਿਕਾਰੀ ਤਰਨਜੀਤ ਸਿੰਘ ਸੰਧੂ ਨੇ ਇਸੇ ਸਾਲ ਮਾਰਚ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਸੁਸ਼ੀਲ ਰਿੰਕੂ ਨੂੰ ‘Y+’ ਤੇ ਸ਼ੀਤਲ ਅੰਗੁਰਲ ਨੂੰ ਮਿਲੀ ‘Y’ ਸੁਰੱਖਿਆ

ਇਸ ਤੋਂ ਪਹਿਲਾਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਸ਼ੀਤਰ ਅੰਗੁਰਾਲ ਨੂੰ ਵੀ Y+ ਸੁਰੱਖਿਆ ਦਿੱਤੀ ਗਈ ਸੀ। ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼ੀਤਲ ਅਤੇ ਰਿੰਕੂ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ, ਸ਼ਹਿਰ ਵਿੱਚ ਲੱਗੇ ਉਨ੍ਹਾਂ ਦੇ ਬੋਰਡ ਤੋੜ ਦਿੱਤੇ ਗਏ ਸਨ, ਜਿਸ ਤੋਂ ਬਾਅਦ ਦੋਵਾਂ ਨੂੰ ਸੁਰੱਖਿਆ ਦਿੱਤੀ ਗਈ ਹੈ।

ਸੁਸ਼ੀਲ ਰਿੰਕੂ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਹਨ। ਕਰੀਬ ਇਕ ਸਾਲ ਤੋਂ ਆਮ ਆਦਮੀ ਪਾਰਟੀ ‘ਚ ਰਹੇ ਸੁਸ਼ੀਲ ਰਿੰਕੂ 27 ਮਾਰਚ ਨੂੰ ਬੀਜੇਪੀ ਵਿੱਚ ਸ਼ਾਮਲ ਹੋਏ ਸਨ। ਰਿੰਕੂ ਨੂੰ ਹਾਲ ਹੀ ਵਿੱਚ ਗ੍ਰਹਿ ਮੰਤਰਾਲੇ ਨੇ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ।

ਕੀ ਹੁੰਦੀ Y ਤੇ Y+ ਸ਼੍ਰੇਣੀ ਦੀ ਸੁਰੱਖਿਆ

Y ਸ਼੍ਰੇਣੀ ਦੀ ਸੁਰੱਖਿਆ ਵਿੱਚ ਕੁੱਲ 11 ਸੁਰੱਖਿਆ ਕਰਮਚਾਰੀ ਹੁੰਦੇ ਹਨ। ਇਸ ਵਿੱਚ 2 PSO (ਪ੍ਰਾਈਵੇਟ ਸੁਰੱਖਿਆ ਗਾਰਡ) ਵੀ ਹਨ। ਇਸ ਸ਼੍ਰੇਣੀ ਵਿੱਚ ਕੋਈ ਕਮਾਂਡੋ ਤਾਇਨਾਤ ਨਹੀਂ ਹੁੰਦਾ ਹੈ। ਦੂਜੇ ਪਾਸੇ Y+ ਸ਼੍ਰੇਣੀ ਦੀ ਸੁਰੱਖਿਆ ਵਿੱਚ ਵੀ 11 ਸੁਰੱਖਿਆ ਕਰਮਚਾਰੀ ਹੁੰਦੇ ਹਨ। ਪਰ ਇਨ੍ਹਾਂ ਵਿੱਚ 1 ਜਾਂ 2 ਕਮਾਂਡੋ ਅਤੇ 2 PSO ਦੇ ਨਾਲ-ਨਾਲ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੁੰਦੇ ਹਨ।

ਸਬੰਧਿਤ ਖ਼ਬਰ – ਬੀਜੇਪੀ ‘ਚ ਸ਼ਾਮਲ ਹੁੰਦੇ ਹੀ ਤਰਨਜੀਤ ਸਿੰਘ ਸੰਧੂ ਨੂੰ ਮਿਲੀ ਧਮਕੀ!