Others

CBSE ਵੱਲੋਂ 10ਵੀਂ ਤੇ 12ਵੀਂ ਦੇ ਇਮਤਿਹਾਨਾਂ ਦੀ DATESHEET ਜਾਰੀ,ਇਸ ਵਾਰ 15 ਦਿਨ ਪਹਿਲਾਂ ਪੇਪਰ ਸ਼ੁਰੂ

CBSE ANNOUCED DATESHEET OF 10TH AND 12TH EXAM

ਬਿਊਰੋ ਰਿਪੋਰਟ : CBSE ਨੇ ਸਾਲ 2023 ਵਿੱਚ ਹੋਣ ਵਾਲੇ 10ਵੀਂ ਅਤੇ 12ਵੀਂ ਦੇ ਇਮਤਿਹਾਨਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ । ਖਾਸ ਗੱਲ ਇਹ ਹੈ ਕਿ ਇਸ ਵਾਰ 15 ਦਿਨ ਪਹਿਲਾਂ ਇਮਤਿਹਾਨ ਸ਼ੁਰੂ ਹੋਣ ਜਾ ਰਹੇ ਹਨ । ਦੋਵਾਂ ਕਲਾਸਾਂ ਦੇ 15 ਫਰਵਰੀ ਤੋਂ ਇਮਤਿਹਾਨ ਸ਼ੁਰੂ ਹੋ ਜਾਣਗੇ । ਦਸਵੀਂ ਕਲਾਸ ਦਾ ਅਖੀਰਲਾ ਪੇਪਰ 21 ਮਾਰਚ ਨੂੰ ਹੋਵੇਗਾ ਜਦਕਿ 12ਵੀਂ ਕਲਾਸ ਦਾ ਅਖੀਰਲਾ ਇਮਤਿਹਾਨ 5 ਅਪ੍ਰੈਲ ਨੂੰ ਹੋਵੇਗਾ ।

ਬੋਰਡ ਵੱਲੋਂ ਜਾਰੀ ਨੋਟਿਫਿਕੇਸ਼ਨ ਮੁਤਾਬਿਕ ਕਲਾਸ 10ਵੀਂ ਅਤੇ 12ਵੀਂ ਦੀ ਪ੍ਰੈਕਟਿਕਲ ਪ੍ਰੀਖਿਆ,ਇੰਟਰਨਲ ਅਸੈਸਮੈਂਟ ਅਤੇ ਪ੍ਰੋਜੈਕਟ 1 ਜਨਵਰੀ 2023 ਤੋਂ ਸ਼ੁਰੂ ਹੋ ਜਾਣਗੇ । ਸਕੂਲ ਵਿਸ਼ੇ ਮੁਤਾਬਿਕ ਪ੍ਰੋਗਰਾਮ ਜਾਰੀ ਕਰੇਗਾ । CBSE ਨੇ ਸਕੂਲਾਂ ਦੇ ਨਾ੍ਲ ਵਿਦਿਆਰਥੀਆਂ ਲਈ ਵੀ ਗਾਈਡ ਲਾਈਨ ਜਾਰੀ ਕੀਤੀਆਂ ਹਨ ।

2022 ਦੀ ਪ੍ਰੀਖਿਆ 2 ਹਿੱਸਿਆ ਵਿੱਚ ਹੋਇਆ ਸਨ । ਪਰ ਇਸ ਵਾਰ ਬੋਰਡ ਇੱਕ ਹੀ ਪ੍ਰੀਖਿਆ ਦਾ ਪ੍ਰਬੰਧ ਕਰ ਰਿਹਾ ਹੈ । ਪਹਿਲਾਂ ਹੀ ਇਹ ਐਲਾਨ ਕੀਤਾ ਗਿਆ ਸੀ ਕਿ ਮੌਜੂਦਾ ਪ੍ਰੀਖਿਆ 2022-2023 ਦੇ ਲਈ ਬੋਰਡ ਪ੍ਰੀਖਿਆ ਫਰਵਰੀ 2023 ਵਿੱਚ ਪ੍ਰਬੰਧਕ ਕੀਤੀਆਂ ਜਾਣਗੀਆ ਨਾਲ ਹੀ ਇਸ ਵਾਰ ਪ੍ਰੀਖਿਆ ਵਿੱਚ 100 ਫੀਸਦੀ ਸਲੇਬਸ ਆਏਗਾ ਜਿਵੇਂ ਕੋਰੋਨਾ ਤੋਂ ਪਹਿਲਾਂ ਆਉਂਦਾ ਸੀ ।

CBSE ਦੀ 10ਵੀਂ ਦੀ ਪ੍ਰੀਖਿਆ ਵਿੱਚ ਘੱਟੋ-ਘੱਟ 40 ਫੀਸਦ ਅਤੇ 12ਵੀਂ ਦੀ ਪ੍ਰੀਖਿਆ ਵਿੱਚ 30 ਫੀਸਦੀ ਸਵਾਲ ਯੋਗਤਾ ਦੇ ਅਧਾਰਿਤ ਹੋਣਗੇ । 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ ਆਬਜੈਕਟਿਵ,ਕੰਸਟ੍ਰਟਿਵ ਰਿਸਪਾਂਸ ਟਾਈਪ,ਰੀਜਨਿੰਗ ਦੇ ਅਧਾਰਿਕ ਸਵਾਲ ਵੀ ਪੁੱਛੇ ਜਾਣਗੇ । ਪਿਛਲੀ ਵਾਰ 10ਵੀਂ ਅਤੇ 12 ਦੇ ਨਤੀਜੇ ਜੁਲਾਈ ਵਿੱਚ ਐਲਾਨੇ ਗਏ ਸਨ । 12ਵੀਂ ਵਿੱਚ ਕੁੱਲ 92.71 ਫੀਸਦੀ ਵਿਦਿਆਰਥੀ ਪਾਸ ਹੋਏ ਸਨ ਜਦਕਿ 10ਵੀਂ ਵਿੱਚ 94.40 ਫੀਸਦੀ ਬੱਚੇ ਪਾਸ ਹੋਏ ਸਨ ।