ਪੰਜਾਬ ‘ਚ ਹੁਣ 100 ਫੀਸਦੀ ਸਵਾਰੀਆਂ ਨਾਲ ਚੱਲਣਗੀਆਂ ਬੱਸਾਂ: ਕੈਪਟਨ ਅਮਰਿੰਦਰ ਸਿੰਘ
‘ਦ ਖਾਲਸ ਬਿਊਰੋ:-ਪੰਜਾਬ ‘ਚ ਪੂਰੀ ਸਮਰੱਥਾ ਨਾਲ ਬੱਸਾਂ ਚਲਾਉਣ ਦੀ ਆਗਿਆ ਦੇ ਦਿੱਤੀ ਗਈ ਹੈ। ਜਿਸ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਹੁਣ ਪੰਜਾਬ ‘ਚ ਪੂਰੀਆਂ ਸਵਾਰੀਆਂ ਨਾਲ ਸਾਰੀਆਂ ਬੱਸਾ ਚੱਲ ਸਕਣਗੀਆਂ। ਪਰ ਸ਼ਰਤ ਇਹ ਰੱਖੀ ਗਈ ਹੈ ਕਿ ਸਾਰੀਆਂ ਸਵਾਰੀਆਂ ਦੇ ਮੂੰਹ ‘ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।