India Punjab

ਦੇਖੋ ਕਿਹੜੇ-ਕਿਹੜੇ ਸ਼ਹਿਰ ‘ਚ ਲੱਗੀ ਪੈਟਰੋਲ ਨੂੰ ਅੱਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮਾਰਚ ਅਤੇ ਅਪ੍ਰੈਲ ਵਿੱਚ ਕੀਮਤਾਂ ਘੱਟ ਰਹਿਣ ਤੋਂ ਬਾਅਦ ਮਈ ਵਿੱਚ ਪੈਟਰੋਲ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਖਾਸਕਰਕੇ ਮੁਬੰਈ, ਚੇਨੰਈ ਅਤੇ ਕੋਲਕਾਤਾ ਵਿੱਚ ਤੇਲ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਸਿਖਰਲੇ ਪੱਧਰ ‘ਤੇ ਹਨ। ਮੁੰਬਈ ਵਿੱਚ ਤੇਲ 100 ਰੁਪਏ ਤੇ ਕਈ ਸ਼ਹਿਰਾਂ ਵਿੱਚ 90 ਰੁਪਏ ਤੋਂ ਵੀ ਵੱਧ ਕੀਮਤ ‘ਤੇ ਮਿਲ ਰਿਹਾ ਹੈ। ਅੰਤਰਾਸ਼ਟਰੀ ਬਾਜਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਵੀ ਤੇਲ ਦੀਆਂ ਕੀਮਤਾਂ ਵਧੀਆਂ ਹਨ।ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤੀ ਇਸ ਵੇਲੇ ਤੇਲ ਦੀਆਂ ਵਧ ਕੀਮਤਾਂ ਦਾ ਭੁਗਤਾਨ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ ਪੈਟਰੋਲ ਦੀਆਂ ਕੀਮਤਾਂ 90 ਰੁਪਏ 36 ਪੈਸੇ ਤੇ ਡੀਜਲ 84 ਰੁਪਏ 55 ਪੈਸੇ ਮਿਲ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਪੈਟਰੋਲ 90 ਰੁਪਏ 69 ਪੈਸੇ ਤੇ ਡੀਜਲ 84 ਰੁਪਏ 86 ਪੈਸੇ ਮਿਲ ਰਿਹਾ ਹੈ।ਮੁੰਬਈ ਵਿੱਚ ਤੇਲ ਦੀਆਂ ਕੀਮਤਾ 100.19, ਚੇਨੰਈ ਵਿੱਚ ₹95.51, ਕੋਲਕਾਤਾ 93.97 ਤੇ ਦਿੱਲੀ ਵਿੱਚ 93.94 ਤੱਕ ਪਹੁੰਚ ਗਈਆਂ ਹਨ।

Comments are closed.