Punjab

ਬਠਿੰਡਾ ‘ਚ ਗੈਸ ਟੈਂਕਰ ਨੂੰ ਲੱਗੀ ਅੱਗ, ਸੜ ਕੇ ਹੋਇਆ ਸੁਆਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਠਿੰਡਾ ਵਿੱਚ ਐੱਲਪੀਜੀ ਗੈਸ ਟੈਂਕਰ ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਹਾਦਸਾ ਉਪ ਮੰਡਲ ਜੈਤੋ ਦੇ ਪਿੰਡ ਵਾੜਾ ਭਾਈਕਾ ਨੇੜੇ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਗੈਸ ਵਾਲਾ ਕੈਂਟਰ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਬਠਿੰਡਾ ਤੋਂ ਜੰਮੂ ਜਾ ਰਿਹਾ ਸੀ। ਅਚਾਨਕ ਸੜਕ ’ਤੇ ਟੈਂਕਰ ਪਲਟਣ ਪਿੱਛੋਂ ਉਸ ਵਿੱਚੋਂ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਅਤੇ ਬੈਟਰੀ ਦੇ ਸਪਾਰਕ ਕਾਰਨ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਸ ਦੀ ਰੌਸ਼ਨੀ ਦੂਰ-ਦੂਰ ਤੱਕ ਦਿਖਾਈ ਦਿੱਤੀ। ਇਸ ਦੌਰਾਨ ਨੇੜਲੇ ਖੇਤਾਂ ’ਚ ਪਾਣੀ ਲਾ ਰਹੇ ਕਿਸਾਨ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਡਰਾਈਵਰ ਨੂੰ ਬਚਾਇਆ।

ਬਠਿੰਡਾ, ਫਰੀਦਕੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਹਾਦਸੇ ਦੌਰਾਨ ਗੈਸ ਟੈਂਕਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ। ਇਸ ਤੋਂ ਇਲਾਵਾ ਰਿਫ਼ਾਇਨਰੀ ਤੋਂ ਇਕ ਬਚਾਓ ਟੀਮ ਵੀ ਪੁੱਜੀ। ਟੀਮ ਦੇ ਲੀਡਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਸ ਦਾ ਰਿਸਾਓ ਬੰਦ ਕਰ ਦਿੱਤਾ ਗਿਆ ਹੈ।