ਜਥੇਦਾਰ ਦੇ ਇਲਜ਼ਾਮ ‘ਤੇ ਭੜਕੀ ਬੀਜੇਪੀ, ਅਕਾਲੀਆਂ ਨੇ ਕਿਹਾ ਬੀਜੇਪੀ ਵਾਲੇ ਸਵੇਰੇ-ਸਵੇਰੇ ਪਿੱਟਣ ਲੱਗ ਪਏ
‘ਦ ਖ਼ਾਲਸ ਬਿਊਰੋ:- ਬੀਤੇ ਦਿਨੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਹਾੜਾ ਮਨਾਇਆ ਗਿਆ। ਜਿਸ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਸੀ ਕਿ “ਹਿੰਦੋਸਤਾਨ ਦੀ ਸਰਕਾਰ ਲੋਕਤੰਤਰਿਕ ਸਰਕਾਰ ਨਹੀਂ ਹੈ, ਬਲਕਿ EVM ਰਾਹੀਂ ਕਾਬਜ਼ ਹੋਈ ਸਰਕਾਰ ਹੈ, ਇਸਨੇ ਹੋਰ ਪਤਾ ਨਹੀਂ ਕਿੰਨੇ