India Punjab

“ਅਸੀਂ ਪਹਿਲਾਂ ਹੀ ਕਿਹਾ ਸੀ ਵਿਆਜ ਸਮੇਤ ਵਸੂਲਿਆ ਜਾਵੇਗਾ ਟੋਲ”- ਗਰੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : – ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਪਰਮਾਤਮਾ ਸਦ ਬੁੱਧੀ ਦੇਵੇ। ਜਦੋਂ ਇਹ ਟੋਲ ਪਲਾਜ਼ਾ ਬੰਦ ਕਰਵਾ ਰਹੇ ਸੀ, ਮੈਂ ਉਦੋਂ ਵੀ ਕਿਹਾ ਸੀ ਕਿ ਇਹ ਬਾਅਦ ਵਿੱਚ ਜਨਤਾ ਕੋਲੋਂ ਹੀ ਵਿਆਜ ਸਮੇਤ ਵਸੂਲ ਹੋਵੇਗਾ। ਜੇ ਇਨ੍ਹਾਂ ਦੇ ਨਾਲ ਜਨਤਾ ਲੱਗੀ ਹੋਈ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਇਹ ਜਨਤਾ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾਣ। ਇਨ੍ਹਾਂ ਨੂੰ ਬਿਨਾ ਸੋਚੇ ਸਮਝੇ ਐਲਾਨ ਨਹੀਂ ਕਰਨੇ ਚਾਹੀਦੇ।

ਜੋਗਿੰਦਰ ਉਗਰਾਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਲੋਕਾਂ ਨੂੰ ਸਜ਼ਾ ਦੇ ਰਹੇ ਹਨ ਕਿਉਂਕਿ ਇੱਕ ਸਾਲ ਟੋਲ ਪਲਾਜਾ ਬੰਦ ਰਹੇ ਹਨ, ਉਹ ਘਾਟਾ ਇਹ ਲੋਕਾਂ ਤੋਂ ਪੂਰਨਾ ਚਾਹੁੰਦੇ ਹਨ। ਜੇ ਤੁਸੀਂ ਰੇਟ ਵਧਾਉਣੇ ਹੀ ਸਨ ਤਾਂ ਸਹਿਜੇ ਸਹਿਜੇ ਵਧਾਉਂਦੇ। ਟੋਲ ਪਲਾਜੇ ਖੋਲ੍ਹਣ ਦੀ ਤਰੀਕ ਅੱਜ ਸੀ ਪਰ ਇਨ੍ਹਾਂ ਨੇ ਰੇਟ ਪਹਿਲਾਂ ਹੀ ਵਧਾ ਦਿੱਤੇ। ਓਦਾਂ ਅਸੀਂ ਅੱਜ ਪਲਾਜੇ ਖੋਲ੍ਹ ਦੇਣੇ ਸਨ। ਜਦੋਂ ਤੱਕ ਟੋਲ ਪਲਾਜ਼ੇ ਵਾਲੇ ਲਿਖਤੀ ਰੂਪ ਵਿੱਚ ਸਾਨੂੰ ਇਹ ਭਰੋਸਾ ਨਹੀਂ ਦਿੰਦੇ ਕਿ ਇਹ ਕੀਮਤਾਂ ਪਹਿਲਾਂ ਜਿੰਨੀਆਂ ਕਰ ਦੇਣਗੇ, ਉਦੋਂ ਤੱਕ ਮੋਰਚਾ ਜਾਰੀ ਰਹੇਗਾ।