India Punjab

RSS ਦੇ ਇਲ ਜ਼ਾਮ ‘ਤੇ ਡੱਲੇਵਾਲ ਨੇ ਰਾਜੇਵਾਲ ਨੂੰ ਦਿੱਤਾ ਮੋੜਵਾਂ ਜਵਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਵੱਲੋਂ ਉਨ੍ਹਾਂ ‘ਤੇ RSS ਦੇ ਲਗਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਜੇਵਾਲ ਇੰਨੀ ਸਿਆਣੀ ਉਮਰ ਦੇ ਆਗੂ ਹਨ, ਪਤਾ ਨਹੀਂ ਕਿਸ ਕਾਰਨ ਕਰਕੇ ਉਨ੍ਹਾਂ ਨੇ ਇਹ ਗੱਲ ਕਹੀ ਹੈ। ਰਾਜੇਵਾਲ ਵੀ ਰਾਸ਼ਟਰੀ ਕਿਸਾਨ ਮਹਾਂਸੰਘ ਦਾ ਹਿੱਸਾ ਰਹੇ ਹਨ, ਉਹ ਵੀ ਰਾਸ਼ਟਰੀ ਕਿਸਾਨ ਸੰਘ ਦੀਆਂ ਮੀਟਿੰਗਾਂ ਕਰਦੇ ਰਹੇ ਹਨ।

ਡੱਲੇਵਾਲ ਨੇ ਰਾਸ਼ਟਰੀ ਕਿਸਾਨ ਮਹਾਂਸੰਘ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਕਿਸਾਨ ਮਹਾਂਸੰਘ ਇੱਕ ਦੇਸ਼ ਪੱਧਰ ਦਾ ਸੰਗਠਨ ਬਣਿਆ ਹੋਇਆ ਹੈ ਜਿਸਦਾ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਹੈ। ਕੋਈ ਵੀ ਕਿਸਾਨ ਜਥੇਬੰਦੀ ਇਸਦਾ ਹਿੱਸਾ ਹੈ। ਇਸ ਵਿੱਚ ਸਾਡੀ ਜਥੇਬੰਦੀ, ਕਾਦੀਆਂ, ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਮੈਂਬਰ ਰਹੇ ਹਨ। ਇਸ ਵਿੱਚ ਸਰਕਾਰ ਅਤੇ ਨਾ ਹੀ ਆਰਐੱਸਐੱਸ ਦਾ ਕੋਈ ਸਬੰਧ ਨਹੀਂ ਹੈ। ਇਹ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਵੱਧ ਰਹੀਆਂ ਸਨ।

ਰਾਸ਼ਟਰੀ ਕਿਸਾਨ ਮਹਾਂਸੰਘ ਦਾ ਕੋਈ ਵੀ ਪ੍ਰਧਾਨ, ਵਾਈਸ ਪ੍ਰਧਾਨ ਨਹੀਂ ਹੈ। ਰਾਸ਼ਟਰੀ ਕਿਸਾਨ ਮਹਾਂਸੰਘ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਹਨ, ਸਾਰੇ ਉਸਦੇ ਮੈਂਬਰ ਹਨ, ਸਾਰੇ ਸਤਿਕਾਰਯੋਗ ਹਨ ਜਿਵੇਂ ਸੰਯੁਕਤ ਕਿਸਾਨ ਮੋਰਚਾ ਸੀ। ਹਰ ਗੱਲ ਉੱਤੇ ਡੱਲੇਵਾਲ ਰਾਜੇਵਾਲ ਨੂੰ ਕਵਰ ਕਰਨ ਦੀ ਗੱਲ ਕਰਦਾ ਰਿਹਾ ਹੈ।

ਡੱਲੇਵਾਲ ਨੇ ਟੋਲ ਪਲਾਜ਼ਾ ਦੇ ਵਧਾਏ ਰੇਟਾਂ ਨੂੰ ਲੈ ਕੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੀਮਤਾਂ ਸਹੀ ਕੀਤੀਆਂ ਜਾਣ ਨਹੀਂ ਤਾਂ ਕਿਤੇ ਫੇਰ ਦੁਬਾਰਾ ਲੋਕਾਂ ਨੂੰ ਟੋਲ ਨਾ ਰੋਕਣੇ ਪੈ ਜਾਣ। ਡੱਲੇਵਾਲ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ 17 ਦਸੰਬਰ ਨੂੰ ਮੀਟਿੰਗ ਬਾਰੇ ਬੇਨਤੀ ਕਰਦਿਆਂ ਕਿਹਾ ਸੀ ਕਿ 17 ਦਸੰਬਰ ਨੂੰ ਮੀਟਿੰਗ ਨਹੀਂ ਕਰ ਸਕਦੇ ਕਿਉਂਕਿ 17 ਦਸੰਬਰ ਨੂੰ ਅਸੀਂ ਸ਼ੁਕਰਾਨਾ ਮਾਰਚ ਕਰਨਾ ਹੈ ਜੋ ਦਿੱਲੀ ਤੋਂ ਚੱਲੇਗਾ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਪਹੁੰਚੇਗਾ। ਇਸ ਵਿੱਚ ਸਾਰੇ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਸ਼ਾਮਿਲ ਹੋਣਗੀਆਂ।