India Punjab

ਨਹੀਂ ਕੱਟੀਆਂ ਜਾਣਗੀਆਂ ਪਰਚੀਆਂ, ਕਿਸਾਨ ਮੁੜ ਧਰਨੇ ‘ਤੇ ਬੈਠੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮੋਰਚਾ ਖਤਮ ਹੋਣ ਤੋਂ ਬਾਅਦ ਅੱਜ ਪੰਜਾਬ ਵਿੱਚ ਸਾਰੇ ਟੋਲ ਪਲਾਜ਼ਿਆਂ ਤੋਂ ਧਰਨੇ ਚੁੱਕੇ ਜਾਣੇ ਸਨ ਪਰ ਬੀਤੀ ਰਾਤ ਉਗਰਾਹਾਂ ਕਿਸਾਨ ਜਥੇਬੰਦੀ ਵੱਲੋਂ ਰੇਟ ਪਹਿਲਾਂ ਜਿੰਨੇ ਕਰਨ ਤੱਕ ਪੰਜਾਬ ‘ਚ ਟੋਲ ਪਲਾਜ਼ਿਆਂ ਤੋਂ ਧਰਨੇ ਨਾ ਚੁੱਕਣ ਦਾ ਐਲਾਨ ਕੀਤਾ ਗਿਆ ਹੈ। ਅੱਜ ‘ਦ ਖ਼ਾਲਸ ਟੀਵੀ ਦੀ ਟੀਮ ਜ਼ਮੀਨੀ ਹਕੀਕਤ ਜਾਨਣ ਲਈ ਪਟਿਆਲਾ ਰੋਡ ‘ਤੇ ਪੈਂਦੇ ਅਜ਼ੀਜ਼ਪੁਰ ਟੋਲ ਪਲਾਜ਼ੇ ‘ਤੇ ਗਈ। ਟੋਲ ਪਲਾਜ਼ੇ ‘ਤੇ ਬੈਠੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਅੱਜ ਕੋਈ ਵੀ ਟੋਲ ਪਲਾਜ਼ਾ ਕੰਪਨੀ ਦਾ ਕਰਮਚਾਰੀ ਨਹੀਂ ਆਇਆ। ਹਾਲਾਂਕਿ, ਪੰਜਾਬ ਵਿੱਚ ਅੱਜ ਸਾਰੇ ਟੋਲ ਪਲਾਜ਼ਿਆਂ ਤੋਂ ਧਰਨੇ ਚੁੱਕੇ ਜਾਣੇ ਸਨ। ਚੋਲ ਪਲਾਜ਼ੇ ਤੋਂ ਸਾਰੀਆਂ ਗੱਡੀਆਂ ਬਿਨਾ ਪਰਚੀ ਕਟਾਏ ਲੰਘ ਰਹੀਆਂ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰੇਟ ਪਹਿਲਾਂ ਜਿੰਨੇ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਧਰਨੇ ਖਤਮ ਨਹੀਂ ਕਰਨਗੇ।