ਤਲਵੰਡੀ ਸਾਬੋ ਥਰਮਲ ਪਲਾਂਟ ਨੇ ਪਾਵਰਕੌਮ ਨੂੰ ਦਿੱਤੀ ਰਾਹਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਲਵੰਡੀ ਸਾਬੋ ਦਾ ਥਰਮਲ ਪਲਾਂਟ ਮੁੜ ਚਾਲੂ ਹੋ ਗਿਆ ਹੈ। ਪਲਾਂਟ ਦੀ ਇੱਕ ਯੂਨਿਟ ਚਾਲੂ ਹੋਣ ਨਾਲ ਬਿਜਲੀ ਸਪਲਾਈ ਸੁਧਰ ਗਈ ਹੈ। ਤਲਵੰਡੀ ਸਾਬੋ ਪਲਾਂਟ ਤੋਂ 660 ਮੈਗਾਵਾਟ ਉਤਪਾਦਨ ਮੁੜ ਸ਼ੁਰੂ ਹੋ ਗਿਆ ਹੈ। PSPCL ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ‘ਚ ਹੁਣ ਕਿੱਲਤ ਖਤਮ ਹੋ ਗਈ ਹੈ।