Punjab

43 ਸਾਲ ਪੁਰਾਣੇ ਮਾਮਲੇ ‘ਚ ਸਿਮਰਨਜੀਤ ਸਿੰਘ ਮਾਨ ਬੁਰੀ ਤਰ੍ਹਾ ਫਸੇ ! ਚਾਰੋ ਪਾਸੇ ਤੋਂ ਘੇਰਾ ਬੰਦੀ

ਇੱਕ ਸੁਰ ਵਿੱਚ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ 79 ਦੇ ਸਰਾਏ ਨਾਗਾ

ਦ ਖ਼ਾਲਸ ਬਿਊਰੋ : 1979 ਵਿੱਚ ਗੁਰਦੁਆਰਾ ਸਰਾਏ ਨਾਗਾ ਵਿੱਚ ਨਿਹੰਗ ਸਿੰਘਾਂ ਦੇ ਐਂਕਾਉਂਟਰ ਦੇ ਮਾਮਲੇ ਵਿੱਚ ਸਿਮਰਨਜੀਤ ਸਿੰਘ ਮਾਨ ਖਿਲਾਫ਼ ਜਾਂਚ ਦਾ ਘੇਰਾ ਵੱਧ ਸਕਦਾ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇੱਕ ਸੁਰ ਵਿੱਚ ਸਿਮਰਨਜੀਤ ਸਿੰਘ ਮਾਨ ਖਿਲਾਫ਼ ਮੁੜ ਤੋਂ ਜਾਂਚ ਦੀ ਮੰਗ ਕੀਤੀ ਹੈ। ਸਰਕਾਰ ਵੱਲੋਂ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਇਸ ਮੰਗ ਦੀ ਹਿਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਮਾਨ ‘ਤੇ ਤੰਜ ਕੱਸ ਹੋਏ ਕਿਹਾ ਕਿ ਉਹ ਭਗਤ ਸਿੰਘ ਵੱਲੋਂ ਬੰ ਬ ਸੁੱਟਣ ਨੂੰ ਗਲਤ ਦੱਸ ਰਹੇ ਨੇ ਜਦਕਿ ਉਹ ਆਪਣੇ ਵੱਲੋਂ ਕੀਤੇ ਫਰਜ਼ੀ ਐਂਕਾਉਂਟਰ ਦਾ ਹਿਸਾਬ ਦੇਣ ਜੋ 1979 ਵਿੱਚ SSP ਰਹਿੰਦੇ ਹੋਏ ਕੀਤਾ ਸੀ । ਉਨ੍ਹਾਂ ਕਿਹਾ ਮਾਮਲਾ ਸੰਜੀਦਾ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਉਧਰ ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਅਤੇ ਸੁਖਦੇਵ ਸਿੰਘ ਢੀਂਡਸਾ ਸਮੇਤ ਪੰਜਾਬ ਕਾਂਗਰਸ ਵੱਲੋਂ ਜੀ ਜਾਂਚ ਦੀ ਮੰਗ ਕੀਤੀ ਗਈ ਹੈ।

ਸਰਾਏ ਨਾਗਾ ਐਂਕਾਉਂਟਰ ਦਾ ਇਤਿਹਾਸ

ਸੀਨੀਅਰ ਪੱਤਰਕਾਰ ਬੀ.ਕੇ ਚੰਮ ਦੀ ਕਿਤਾਬ ਵਿੱਚ ਸਿਮਰਨਜੀਤ ਸਿੰਘ ਮਾਨ ਸਿਰ ਪੁਲਿਸ ਮੁਕਾ ਬਲੇ ਦਾ ਦੋਸ਼ ਮੜਨ ਤੋਂ ਬਾਅਦ ਨਵਾਂ ਵਿਵਾਦ ਸ਼ੁਰੂ ਹੋ ਗਿਆ ਸੀ। ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਸਰਾਏ ਨਾਗਾ ਉੱਤੇ ਹ ਮਲਾ ਕਰਨ ਵਾਲੇ ਨਿਹੰਗਾਂ ਨੂੰ ਆਪਣੇ ਸਰਵਿਸ ਰਿਵਾਲਵਰ ਨਾਲ ਗੋ ਲੀ ਮਾਰ ਦਿੱਤੀ ਸੀ। ਪੁਸਤਕ ਦੇ ਲੇਖਕ ਨੇ ਕਿਤਾਬ ਵਿੱਚ ਵੱਡਾ ਦਾਅਵਾ ਕੀਤਾ ਹੈ ਕਿ ‘1979 ‘ਚ ਸਿਮਰਨਜੀਤ ਮਾਨ ਨੇ ਪੁਲਿਸ ਵਿੱਚ ਹੁੰਦਿਆਂ ਝੂਠਾ ਮੁਕਾਬਲਾ ਬਣਾਇਆ ਸੀ।

ਕਿਤਾਬ ਅਨੁਸਾਰ ਨਿਹੰਗਾਂ ਉੱਤੇ ਸਰਾਏ ਨਾਗਾ ਗੁਰਦੁਆਰੇ ‘ਤੇ ਗੋਲੀਆਂ ਚਲਾਉਣ ਦੇ ਇਲਜ਼ਾਮ ਲੱਗੇ ਸਨ। ਉਸ ਸਮੇਂ ਮਾਨ ਫਰੀਦਕੋਟ ਦੇ ਤਤਕਾਲੀ SSP ਸਨ।

ਚੰਮ ਦੀ ਪੁਸਤਕ ਵਿੱਚ ਲਿਖਿਆ ਗਿਆ ਹੈ ਕਿ 9 ਅਪ੍ਰੈਲ 1979 ਨੂੰ 8 ਨਿਹੰਗ ਫਰੀਦਕੋਟ ਦੇ ਸਰਾਏ ਨਾਗਾ ਪਿੰਡ ‘ਚ ਰੁਕੇ। ਉਨ੍ਹਾਂ ਨੇ ਅੱਗੇ ਵਿਸਾਖੀ ਮਨਾਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਾਣਾ ਸੀ। ਦੋ ਦਿਨ ਬਾਅਜ 11 ਅਪ੍ਰੈਲ 1979 ਨੂੰ ਨਿਹੰਗਾਂ ਤੇ ਗੁਰਦੁਆਰੇ ਦੇ ਸੇਵਾਦਾਰ ਵਿਚਾਲੇ ਝਗੜਾ ਹੋਇਆ ਸੀ। ਸੇਵਾਦਾਰ ਦੇ ਪਾਲਤੂ ਕੁੱਤੇ ਨੇ ਨਿਹੰਗਾਂ ਦੇ ਪਾਲਤੂ ਬਾਂਦਰ ਨੂੰ ਵੱਢ ਲਿਆ ਸੀ। ਨਿਹੰਗਾਂ ਨੇ ਕੁੱਤੇ ਨੂੰ ਤਾੜਨ ਲਈ ਡੰਡੇ ਦਾ ਇਸਤੇਮਾਲ ਕੀਤਾ। ਸੇਵਾਦਾਰ ਨੇ ਕਾਂਗਰਸੀ ਲੀਡਰ ਹਰਚਰਨ ਬਰਾੜ ਦੇ ਬੇਟੇ ਨੂੰ ਨਿਹੰਗਾਂ ਦੀ ਸ਼ਿਕਾਇਤ ਕੀਤੀ। ਬਰਾੜ ਦੇ ਬੇਟੇ ਨੇ ਫੋਨ ਕਰਕੇ ਪੁਲਿਸ ਨੂੰ ਬੁਲਾ ਲਿਆ ਸੀ। ਨਿਹੰਗ ਨੇੜੇ ਦੇ ਖੇਤਾਂ ‘ਚ ਲੁਕ ਗਏ। ਪੁਲਿਸ ਨੇ ਨਿਹੰਗਾਂ ‘ਤੇ ਫਾ ਇਰਿੰਗ ਕੀਤੀ ਤੇ ਨਿਹੰਗਾਂ ਨੇ ਵੀ ਜਵਾਬੀ ਫਾਇ ਰਿੰਗ ਨਾਲ ਜਵਾਬ ਦਿੱਤਾ।

ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ

ਨਿਹੰਗਾਂ ਦੀ ਫਾ ਇਰਿੰਗ ‘ਚ ਤਿੰਨ ਪੁਲਿਸ ਵਾਲੇ ਮਾ ਰੇ ਗਏ। ਅਗਲੀ ਸਵੇਰ ਤਤਕਾਲੀ SSP ਸਿਮਰਨਜੀਤ ਸਿੰਘ ਮਾਨ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਗੁਰਦੁਆਰੇ ‘ਤੇ ਗੋ ਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਗੁਰਦੁਆਰੇ ਨੂੰ ਉਡਾਉਣ ਦੀ ਧਮਕੀ ਤੱਕ ਦਿੱਤੀ। ਕੁਝ ਲੋਕਾਂ ਦੇ ਦਖਲ ਤੋਂ ਬਾਅਦ ਨਿਹੰਗਾਂ ਨੇ ਸਰੰਡਰ ਕੀਤਾ। 5 ਨਿਹੰਗਾਂ ਦੀਆਂ ਅੱਖਾਂ ‘ਤੇ ਪੱਟੀ ਅਤੇ ਰੱਸੀਆਂ ਨਾਲ ਬੰਨ੍ਹ ਕੇ ਗੁਰਦੁਆਰੇ ਦੇ ਪਿੱਛੇ ਲਿਜਾਇਆ ਗਿਆ। SSP ਮਾਨ ਨੇ ਆਪਣੀ ਸਰਵਿਸ ਰਿਵਾ ਲਵਰ ਨਾਲ ਨਿਹੰਗਾਂ ‘ਤੇ ਗੋਲੀ ਚਲਾਈ। ਮਾਨ ਦੀ ਗੋਲੀ ਨਾਲ ਦੋ ਨਿਹੰਗਾਂ ਦੀ ਮੌ ਤ ਹੋ ਗਈ। ਉਸ ਵੇਲੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ SSP ਦਾ ਹੱਥ ਫੜ੍ਹ ਕੇ ਰੋਕ ਲਿਆ ਸੀ। 2 ਹੋਰ ਨਿਹੰਗਾਂ ਨੂੰ ਉੱਥੇ ਮੌਜੂਦ ਇੱਕ ਪੁਲਿਸ ਵਾਲੇ ਨੇ ਮਾਰ ਦਿੱਤਾ।’

44 ਸਾਲ ਪਹਿਲਾਂ ਵਾਲੇ ਐਨ ਕਾਊਂਟਰ ‘ਤੇ ਸਾਬਕਾ IAS ਅਫ਼ਸਰ ਗੁਰਤੇਜ ਸਿੰਘ ਨੇ ਵੀ ਮੁੜ ਤੋਂ ਸਵਾਲ ਚੁੱਕੇ ਹਨ। ਗੁਰਤੇਜ ਸਿੰਘ ਨੇ ਦੱਸਿਆ ਕਿ ਐਨਕਾਊਂਟਰ ਤੋਂ ਕੁਝ ਸਾਲਾਂ ਬਾਅਦ ਸਿਮਰਨਜੀਤ ਸਿੰਘ ਮਾਨ ਉਨ੍ਹਾਂ ਨੂੰ ਆ ਕੇ ਮਿਲੇ ਸੀ ਅਤੇ ਉਨ੍ਹਾਂ ਮਾਨ ਤੋਂ ਦੋ ਨਿਹੰਗਾਂ ਨੂੰ ਮਾਰਨ ਦਾ ਸਵਾਲ ਵੀ ਪੁੱਛਿਆ ਸੀ।

ਸਿਮਰਨਜੀਤ ਸਿੰਘ ਮਾਨ ਦੀ ਐਂਕਾਉਂਟਰ ਦੇ ਸਫਾਈ

ਸਿਮਰਨਜੀਤ ਸਿੰਘ ਮਾਨ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ ਉਦੋਂ ਕੋਈ ਵੀ ਨਕਲੀ ਪੁਲਿਸ ਮੁਕਾਬਲਾ ਨਹੀਂ ਸੀ ਹੋਇਆ ਸਗੋਂ ਉਹਨਾਂ ਨੇ ਜਿਲ੍ਹਾ ਮੈਜਿਸਟਰੇਟ ਗੁਰਬਖਸ਼ ਸਿੰਘ ਦੇ ਹੁਕਮ ਉੱਤੇ ਗੋ ਲੀਆਂ ਚਲਾਈਆਂ ਸੀ ਤੇ ਇਸ ਸਬੰਧ ਵਿੱਚ ਜਿਲ੍ਹਾ ਮੈਜਿਸਟਰੇਟ ਗੁਰਬਖਸ਼ ਸਿੰਘ ਨੇ ਅਦਾਲਤ ਵਿੱਚ ਬਿਆਨ ਵੀ ਦਿੱਤਾ ਸੀ,ਪਹਿਲਾਂ ਨਿਹੰਗਾਂ ਨੇ ਸਰਾਏ ਨਾਗਾ ਗੁਰਦੁਆਰੇ ਉੱਤੇ ਕਬ ਜ਼ਾ ਕੀਤਾ ਹੋਇਆ ਸੀ ਤੇ ਉਹ ਉੱਥੇ ਮਾਸ ਪਕਾ ਰਹੇ ਸੀ ਤੇ ਨ ਸ਼ਾ ਵੀ ਕਰ ਰਹੇ ਸੀ। ਉਹਨਾਂ ਨੇ ਪੁਲਿਸ ਵਾਲਿਆਂ ਉੱਤੇ ਵੀ ਗੋ ਲੀਆਂ ਚਲਾਈਆਂ ਸੀ ਤੇ ਦੋ ਨੂੰ ਮਾ ਰ ਦਿੱਤਾ ਸੀ, ਜਿਸ ਦੀ ਸੂਚਨਾ ਉਹਨਾਂ ਨੂੰ ਮਿਲੀ ਤੇ ਉਹਨਾਂ ਨੂੰ ਜਿਲ੍ਹਾ ਮੈਜਿਸਟਰੇਟ ਗੁਰਬਖਸ਼ ਸਿੰਘ ਨੇ ਹੁਕਮ ਦਿੱਤਾ ਕਿ ਜੇਕਰ ਨਿਹੰਗ ਗੋ ਲੀਆਂ ਚਲਾਉਂਦੇ ਹਨ ਤਾਂ ਪੁਲਿਸ ਵੀ ਗੋ ਲਾ ਚਲਾ ਸਕਦੀ ਹੈ। ਇਸ ਲਈ ਪੁਲਿਸ ਨੇ ਵੀ ਗੋ ਲੀਆਂ ਚਲਾਈਆਂ ਸਨ , ਜਿਸ ਦੌਰਾਨ ਨਿਹੰਗ ਮਾ ਰੇ ਗਏ। ਮਾਨ ਨੇ ਕਿਹਾ ਕਿ ਨਕਲੀ ਮੁਕਾ ਬਲੇ ਵਿੱਚ ਪੁਲਿਸ ਵਾਲੇ ਨਹੀਂ ਮ ਰ ਦੇ ਹੁੰਦੇ।