ਧੁੰਦ ਨੇ ਉਤਾਰੀ ਆਮ ਲੋਕਾਂ ਦੀ ਜਿੰਦਗੀ ਪਟੜੀ ਤੋਂ,ਕਿਸਾਨ ਹੋਏ ਖੁਸ਼
ਚੰਡੀਗੜ੍ਹ : ਹਰਿਆਣਾ ਅਤੇ ਪੰਜਾਬ ਸਣੇ ਪੂਰਾ ਉਤਰੀ ਭਾਰਤ ਇਸ ਵੇਲੇ ਠੰਡ ਦੀ ਲਪੇਟ ਵਿੱਚ ਆਇਆ ਹੋਇਆ ਹੈ। ਸਵੇਰੇ-ਸਵੇਰੇ ਪੈ ਰਹੀ ਧੁੰਦ ਕਾਰਨ ਕਈ ਥਾਵਾਂ ’ਤੇ ਜਨ-ਜੀਵਨ ਪ੍ਰਭਾਵਿਤ ਹੋਇਆ। ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਧੁੰਦ ਕਾਰਨ ਵਿਜ਼ੀਬਿਲੀਟੀ ਘੱਟ ਰਹੀ ਤੇ ਹਾਦਸਿਆਂ ਦਾ ਖ਼ਤਰਾ ਬਣ ਰਿਹਾ ਹੈ।
