BBMB ਤੋਂ ਆਈ ਰਾਹਤ ਭਰੀ ਖਬਰ
ਪੰਜਾਬ : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਸਤੀਸ਼ ਸਿੰਗਲਾ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਫਿਲਹਾਲ ਭਾਖੜਾ ਡੈਮ ਤੋਂ ਪਾਣੀ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਚੰਗੀ ਗੱਲ ਇਹ ਹੈ ਕਿ ਭਾਖੜਾ ਨੰਗਲ ਡੈਮ ਵਿੱਚ ਅਜੇ ਵੀ ਸਾਡੇ ਕੋਲ 40% ਪਾਣੀ ਰੋਕਣ ਦੀ ਸਮਰੱਥਾ ਹੈ।
