Punjab

ਫ਼ਰੀਦਕੋਟ : ਪਤੀ ਅਤੇ ਗਰਭਵਤੀ ਪਤਨੀ ਅਤੇ ਚਾਰ ਸਾਲਾ ਪੁੱਤਰੀ ਸੌਂ ਰਹੇ ਸਨ ਕਿ ਅਚਾਨਕ ਮੀਂਹ ਕਾਰਨ ਅਜਿਹਾ ਹੋਇਆ ਕਿ ਸਾਰੇ ਪਿੰਡ ਵਿੱਚ ਛਾਇਆ ਸੋਗ..

Faridkot: The roof of the house collapsed due to rain, 3 members of the family including a pregnant woman died

ਫ਼ਰੀਦਕੋਟ ਅਧੀਨ ਪੈਂਦੇ ਕੋਟਕਪੂਰਾ ਵਿੱਚ ਬੁੱਧਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰਿਆ, ਇੱਥੇ ਇੱਕ ਘਰ ਦੀ ਛੱਤ ਡਿੱਗਣ ਨਾਲ ਘਰ ਵਿੱਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਵੇਰੇ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਛੱਤ ਹੇਠਾਂ ਦੱਬ ਗਏ ਜਦਕਿ ਇੱਕ ਜ਼ਖ਼ਮੀ ਹੈ।

ਹਾਦਸੇ ਤੋਂ ਬਾਅਦ ਹਫ਼ੜਾ-ਦਫ਼ੜੀ ਮੱਚ ਗਈ। ਇਹ ਹਾਦਸਾ ਮੀਂਹ ਕਾਰਨ ਵਾਪਰਿਆ। ਸਾਰਿਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਮੁਤਾਬਕ ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਕੋਟਕਪੂਰਾ ਵਿੱਚ ਬੁੱਧਵਾਰ ਤੜਕੇ 4 ਵਜੇ ਦੇ ਕਰੀਬ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮਲਬੇ ਹੇਠ ਦੱਬ ਕੇ ਇਕ ਲੜਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਮ੍ਰਿਤਕਾਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਹੈ।

ਮਰਨ ਵਾਲਿਆਂ ਵਿੱਚ ਗੁਰਪ੍ਰੀਤ ਸਿੰਘ, ਉਸ ਦੀ ਸੱਤ ਮਹੀਨਿਆਂ ਦੀ ਗਰਭਵਤੀ ਪਤਨੀ ਕਰਮਜੀਤ ਕੌਰ ਅਤੇ ਚਾਰ ਸਾਲਾ ਪੁੱਤਰ ਗੈਬੀ ਸ਼ਾਮਲ ਹਨ। ਜਦਕਿ ਉਨ੍ਹਾਂ ਦੇ ਗੁਆਂਢ ਦੀ 15 ਸਾਲਾ ਲੜਕੀ ਮਨੀਸ਼ਾ ਜ਼ਖ਼ਮੀ ਹੋ ਗਈ, ਜੋ ਕਿ ਉਨ੍ਹਾਂ ਦੇ ਘਰ ਸੁੱਤੀ ਹੋਈ ਸੀ।

ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।