Punjab

ਕੈਨੇਡਾ ਵਿੱਚ ਪੰਜਾਬੀ ਨੂੰ ਦਿਨ-ਦਿਹਾੜੇ ਗੋਲੀਆਂ ਮਾਰੀਆਂ ! 2 ਦਿਨਾਂ ‘ਚ ਲਗਾਤਾਰ ਦੂਜਾ ਹਮਲਾ

 

ਬਿਉਰੋ ਰਿਪੋਰਟ : ਸਭ ਤੋਂ ਵੱਧ ਪੰਜਾਬੀ ਵਸੋ ਵਾਲੇ ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ (british colombia) ਦੇ ਸਰੀ ਵਿੱਚ ਇੱਕ ਪੰਜਾਬੀ ਨੂੰ ਦਿਨ-ਦਿਹਾੜੇ ਗੋਲੀ ਮਾਰ ਦਿੱਤੀ ਹੈ। ਜਿਸ ਸ਼ਖਸ ਨੂੰ ਗੋਲੀ ਲੱਗੀ ਹੈ ਉਸ ਦਾ ਨਾਂ ਕੇਵਿਨ ਸੰਘਾ ਦੱਸਿਆ ਜਾ ਰਿਹਾ ਹੈ। ਸੰਘਾ ਨੂੰ ਫੌਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਮੌਕੇ ‘ਤੇ ਪਹੁੰਚੀ ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ 1:33 ਵਜੇ 120 ਸਕਰੀਟ ਦੇ 8400 ਬਲਾਕ ਵਿੱਚ ਗੋਲੀਬਾਰੀ ਦੀ ਇਤਲਾਹ ਮਿਲੀ ਸੀ । ਮੌਕੇ ‘ਤੇ ਪਹੁੰਚਣ ‘ਤੇ ਫਰੰਟਲਾਈਨ ਅਫਸਰਾਂ ਨੇ ਇੱਕ ਕਾਰ ਦੇ ਕੋਲ ਬੰਦੂਕ ਦੀ ਗੋਲੀ ਨਾਲ ਜਖਮੀ ਸ਼ਖਸ ਨੂੰ ਵੇਖਿਆ। ਜਿਸ ਤੋਂ ਬਾਅਦ ਪੀੜਤ ਨੂੰ ਗੰਭੀਰ ਸੱਟਾਂ ਨਾਲ ਫੌਰਨ ਹਸਪਤਾਲ ਲਿਜਾਇਆ ਗਿਆ । ਸਰੀ RCMP ਘਟਨਾ ਦੀ ਜਾਂਚ ਕਰ ਰਹੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।

ਜਖਮੀ ਕੇਵਲ ਸੰਘਾ ਦੇ ਹੋਸ਼ ਵਿੱਚ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਤਾਂਕੀ ਹਮਲੇ ਦਾ ਕੋਈ ਸੁਰਾਗ ਹਾਸਲ ਹੋ ਸਕੇ। ਹਮਲੇ ਦੇ ਪਿੱਛੇ ਕੋਈ ਨਿੱਜੀ ਦੁਸ਼ਮਣੀ ਸੀ ਜਾਂ ਫਿਰ ਕੋਈ ਹੋਰ ਵਜ੍ਹਾ ਪੁਲਿਸ ਦੇ ਸਾਹਮਣੇ ਇਹ ਵੱਡਾ ਸਵਾਲ ਹੈ । ਲਗਾਤਾਰ ਇਹ ਦੂਜੇ ਦਿਨ ਹੈ ਜਦੋਂ ਕੈਨੇਡਾ ਵਿੱਚ ਦੂਜੇ ਪੰਜਾਬ ਤੇ ਗੋਲੀ ਚੱਲੀ ਹੈ। ਇਸ ਤੋਂ ਪਹਿਲਾਂ ਹਰਦੀਪ ਸਿੰਘ ਨਿੱਝਰ ਦੇ ਨਜ਼ਦੀਕੀ ਸਾਥੀ ‘ਤੇ ਘਰ ਅਤੇ ਕਾਰ ਤੇ ਗੋਲੀਆਂ ਚਲੀਆਂ ਸਨ। ਕੈਨੇਡਾ ਦੇ ਮੀਡੀਆ ਦੇ ਮੁਤਾਬਿਕ ਸਿਮਰਨਜੀਤ ਸਿੰਘ ਦੇ ਘਰ ‘ਤੇ ਹਮਲਾ ਕੀਤਾ ਗਿਆ ਸੀ । ਇਹ ਘਟਨਾ ਵੀਰਵਾਰ ਦੀ ਹੈ,ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਘਰ ਅਤੇ ਕਾਰ ਦੋਵਾਂ ‘ਤੇ ਗੋਲੀਆਂ ਚਲਾਇਆ ਗਈਆਂ ਹਨ । ਗੋਲੀਆਂ ਚਲਾਉਣ ਵਾਲੇ ਕੌਣ ਹਨ ? ਉਨ੍ਹਾਂ ਦਾ ਮਕਸਦ ਕੀ ਸੀ ? ਹੁੱਣ ਤੱਕ ਇਹ ਸਾਫ ਨਹੀਂ ਪਾਇਆ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਪਿਛਲੇ ਸਾਲ ਜੂਨ 18 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿਤਾ ਗਿਆ ਸੀ।ਸਰੀ RCMP ਮੁਤਾਬਿਕ 1 ਫਰਵਰੀ ਤਕਰੀਬਨ 1:21 ਵਜੇ, ਉਸ ਨੂੰ ਇਕ ਰਿਹਾਇਸ਼ ‘ਤੇ ਗੋਲੀ ਚੱਲਣ ਦੀ ਰੀਪੋਰਟ ਮਿਲੀ ਅਤੇ ਫਰੰਟਲਾਈਨ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਗਏ ਅਤੇ ਗੋਲੀਬਾਰੀ ਨਾਲ ਸਬੰਧਤ ਸਬੂਤਾਂ ਦੀ ਤਲਾਸ਼ ਕਰ ਰਹੀ ਹੈ ।