International

ਕੈਨੇਡਾ ‘ਚ ਇਨਸਾਨੀ ਜ਼ਿੰਦੀਆਂ ਨਾਲ ਹੋਇਆ ਖੇਡ ! ਸਕੂਲ ਤੋਂ 117 ਬੱਚੇ ਇਸ ਹਾਲ ਵਿੱਚ ਮਿਲੇ !

Canada 171 children graves found in school

ਬਿਊਰੋ ਰਿਪੋਰਟ : ਕੈਨੇਡਾ ਵਿੱਚ ਹੋਏ ਮਹਾਂ-ਪਾਪ ਦੀ ਭਿਆਨਕ ਅਤੇ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ । ਇੱਕ ਇਮਾਰਤ ਦੇ ਹੇਠਾਂ ਤੋਂ 171 ਬੱਚਿਆਂ ਦੀ ਕਬਰਾਂ ਮਿਲਿਆ ਹਨ। ਇੱਥੇ ਪਹਿਲਾਂ ਸਕੂਲ ਹੋਇਆ ਕਰਦਾ ਸੀ ।
ਜਿਹੜੀ ਇਮਾਰਤ ਦੇ ਹੇਠਾਂ ਤੋਂ ਬੱਚਿਆਂ ਦੀਆਂ ਕਬਰਾਂ ਮਿਲੀਆਂ ਹਨ ਉਹ ਓਂਟਾਰਿਓ ਸ਼ਹਿਰ ਵਿੱਚ ਹੈ। ਇਹ ਕਬਰਾਂ ਰਡਾਰ ਸਿਸਟਮ ਦੇ ਜ਼ਰੀਏ ਮਿਲੀਆਂ ਹਨ । ਇਸ ਗੁਨਾਹ ਦੇ ਲਈ ਚਰਜ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਜਿਹੜੇ ਬੱਚਿਆਂ ਦੀ ਕਬਰਾਂ ਮਿਲਿਆ ਹਨ ਉਹ ਕੈਨੇਡਾ ਦੇ ਮੂਲ ਨਿਵਾਸੀ ਹਨ । ਇਹ ਕਬਰਾਂ ਚਰਚ ਦੇ ਨਾਂ ‘ਤੇ ਉਨ੍ਹਾਂ ਲੋਕਾਂ ਦੀ ਹੈਵਾਨੀਅਤ ਦੀ ਕਹਾਣੀ ਦੱਸ ਦੀ ਹੈ। ਜਿਹੜੇ ਪੜਾਉਣ ਦੇ ਨਾਂ ‘ਤੇ ਬੱਚਿਆਂ ਨੂੰ ਭੁੱਖਾ ਰੱਖ ਦੇ ਸਨ,ਉਨ੍ਹਾਂ ਦਾ ਸ਼ਰੀਰਕ ਸ਼ੋਸ਼ਣ ਕਰਦੇ ਸਨ ਅਤੇ ਜਦੋਂ ਉਹ ਮੌ ਤ ਦੇ ਮੂੰਹ ਵਿੱਚ ਚੱਲੇ ਜਾਂਦੇ ਸਨ ਤਾਂ ਸਕੂਲ ਵਿੱਚ ਉਨ੍ਹਾਂ ਨੂੰ ਦਫਨਾ ਦਿੱਤਾ ਜਾਂਦਾ ਸੀ । 1990 ਤੱਕ ਬੱਚਿਆਂ ਨੂੰ ਪੜਾਉਣ ਦੇ ਨਾਂ ‘ਤੇ ਇਹ ਖੇਡ ਕੈਨੇਡਾ ਦੇ 130 ਸਕੂਲਾਂ ਵਿੱਚ ਚੱਲ ਰਿਹਾ ਸੀ । ਹੁਣ ਤੱਕ ਕਈ ਥਾਵਾਂ ਤੋਂ ਬੱਚਿਆਂ ਦੀ ਲਾਸ਼ਾਂ ਮਿਲ ਚੁੱਕਿਆਂ ਹਨ । ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਇਸ ਦੇ ਲਈ ਮੁਆਫੀ ਮੰਗੀ ਹੈ ।

ਬੱਚਿਆਂ ਦੇ ਕਤਲ ਲਈ ਚਰਚ ਜ਼ਿੰਮੇਵਾਰ

19ਵੀਂ ਸਦੀ ਵਿੱਚ ਬੱਚਿਆਂ ਨੂੰ ਜ਼ਬਰਨ ਫੜਿਆ ਜਾਂਦਾ ਸੀ ਅਤੇ ਚਰਚ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਪਾਇਆ ਜਾਂਦਾ ਸੀ । ਕਬਰ ਮਿਲਨ ਤੋਂ ਬਾਅਦ ਸਮੂਹ ਦੇ ਮੈਂਬਰ ਚੀਫ ਕ੍ਰਿਸ ਸਕੀਡ ਨੇ ਕਿਹਾ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਜ਼ਿੰਦਾ ਬਚ ਗਏ । ਅਸੀਂ ਵੀ ਇੱਥੇ ਹੀ ਹਾਂ ਅਤੇ ਸਾਡੇ ਪੂਰਵਜ ਵੀ ਇੱਥੇ ਹੀ ਹਨ । ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕੈਨੇਡਾ ਦੇ ਮੂਲ ਨਿਵਾਸਿਆਂ ਦੇ ਬੱਚਿਆਂ ਦੀ ਕਬਰਾਂ ਮਿਲਿਆ ਹੋਣ ।

2021 ਵਿੱਚ ਮਿਲਿਆਂ ਸਨ ਕਬਰਾਂ

ਕੈਨੇਡਾ ਵਿੱਚ ਮਈ 2021 ਵਿੱਚ ਮੂਲ ਨਿਵਾਸੀ ਦੇ ਬੱਚਿਆਂ ਦੀਆਂ ਕਬਰਾਂ ਸਕੂਲ ਤੋਂ ਮਿਲੀਆਂ ਸਨ । ਉਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਲੈਕੇ ਵੈਟਕਿਨ ਸਿਟੀ ਦੇ ਪੋਪ ਫਾਂਸਿਸ ਤੱਕ ਮੁਆਫੀ ਮੰਗ ਚੁੱਕੇ ਹਨ । ਨਿਊਯਾਰਕ ਟਾਇਮਸ ਦੇ ਮੁਤਾਬਿਕ 19ਵੀਂ ਸਦੀ ਵਿੱਚ ਕੈਨੇਡਾ ਦੀ ਸਰਕਾਰ ਅਤੇ ਚਰਚ ਮੂਲ ਨਿਵਾਸਿਆਂ ਦੇ ਲਈ ਸਕੂਲ ਚਲਾਉਂਦੀ ਸੀ । ਇਨ੍ਹਾਂ ਸਕੂਲਾਂ ਦਾ ਮੁਖ ਮਕਸਦ ਸੀ ਸਥਾਨਕ ਲੋਕਾਂ ਦੇ ਬੱਚਿਆ ਨੂੰ ਸਭਿਆਚਾਰ ਸਿਖਾਉਣਾ ਜਿੰਨਾਂ ਨੂੰ ਕੈਨੇਡਾ ਦੀ ਸਰਕਾਰ ਪਿਛੜਾ ਅਤੇ ਬੇਕਾਰ ਸਮਝ ਦੇ ਸਨ । ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 130 ਸਕੂਲਾਂ ਵਿੱਚ ਬੁਰੇ ਹਾਲਾਤ ਹੁੰਦੇ ਸਨ । ਇਨ੍ਹਾਂ ਬੱਚਿਆ ਨੂੰ ਢੰਗ ਨਾਲ ਖਾਣਾ ਅਤੇ ਪਾਣੀ ਨਹੀਂ ਦਿੱਤਾ ਜਾਂਦਾ ਸੀ । ਬਿਮਾਰ ਹੋਣ ‘ਤੇ ਇਲਾਜ ਵੀ ਨਹੀਂ ਹੁੰਦਾ ਸੀ । ਜਿਸ ਦੀ ਵਜ੍ਹਾ ਕਰਕੇ ਬੱਚਿਆਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਪੋਪ ਫਾਂਸਿਸ ਨੇ ਮੰਨਿਆ ਸੀ ਕਿ ਇਨ੍ਹਾਂ ਸਕੂਲਾਂ ਦਾ ਬੱਚੇ ਸ਼ਰੀਰਕ ਸ਼ੋਸ਼ਣ ਵੀ ਹੁੰਦਾ ਸੀ ।ਚਰਚ ਦੇ ਇਹ ਸਕੂਲ ਬੱਚਿਆਂ ਦੀ ਮੌਤਾਂ ਤੋਂ ਬਾਅਦ ਉਨ੍ਹਾਂ ਨੂੰ ਸਕੂਲ ਦੇ ਹੇਠਾਂ ਹੀ ਦਬਾ ਦਿੰਦੇ ਸਨ । ਸਾਲ 1990 ਵਿੱਚ ਪ੍ਰਦਰਸ਼ਨ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ।

2021 ਵਿੱਚ ਪਹਿਲੀ ਵਾਰ ਲਾਸ਼ਾਂ ਮਿਲਿਆ ਸਨ ਤਾਂ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਮੁਆਫੀ ਮੰਗੀ ਸੀ । ਕੈਨੇਡਾ ਦੀ ਇੱਕ ਪੁਰਾਣੀ ਬਿਲਡਿੰਗ ਕੈਂਪਸ ਵਿੱਚ 215 ਬੱਚਿਆਂ ਦੀ ਲਾਸ਼ਾਂ ਮਿਲੀਆਂ ਸਨ । ਇਨ੍ਹਾਂ ਵਿੱਚੋ ਕੁਝ ਤਿੰਨ ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਸਨ । ਉਨ੍ਹਾਂ ਨੂੰ ਵੀ ਰਡਾਰ ਮਸ਼ੀਨ ਦੀ ਮਦਦ ਨਾਲ ਤਲਾਸ਼ ਕੀਤਾ ਗਿਆ ਸੀ । ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਇਸ ਨੂੰ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਯਾਦਾਂ ਦੱਸਿਆ ਸੀ । ਇਸ ‘ਤੇ ਉਨ੍ਹਾਂ ਨੇ ਠੋਸ ਕਾਰਵਾਈ ਦਾ ਵਾਅਦਾ ਵੀ ਕੀਤਾ ਸੀ ।