India

ਅਦਾਕਾਰ ਅਨੂੰ ਕਪੂਰ ਨਾਲ ਹੋਈ 4.36 ਲੱਖ ਦੀ ਆਨਲਾਈਨ ਠੱਗੀ !ਇਸ ਤਰ੍ਹਾਂ 10 ਨੰਬਰੀ ਹੱਥੇ ਚੜਿਆ

Actor anu kapoor victim over 4 lakh online fraud

ਬਿਊਰੋ ਰਿਪੋਰਟ : ਬਾਲੀਵੁੱਡ ਅਦਾਕਾਰ ਅਨੂੰ ਕਪੂਰ ਆਨਲਾਈਨ ਧੋਖੇ ਦਾ ਸ਼ਿਕਾਰ ਹੋਏ ਹਨ । ਉਨ੍ਹਾਂ ਨੂੰ ਇਕ ਸ਼ਖ਼ਸ ਨੇ ਪ੍ਰਾਈਵੇਟ ਬੈਂਕ ਦਾ KYC ਠੀਕ ਕਰਨ ਦੇ ਨਾਂ ‘ਤੇ ਡਿਟੇਲ ਮੰਗੀ ਸੀ । ਪਰ ਇਸ ਤੋਂ ਬਾਅਦ ਉਨ੍ਹਾਂ ਦੇ ਨਾਲ 4.36 ਲੱਖ ਦੀ ਧੋਖਾਧੜੀ ਹੋ ਗਈ । ਹਾਲਾਂਕਿ ਮੁੰਬਈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅੰਧੇਰੀ ਵਿੱਚ ਮੁਲਜ਼ਮ ਨੂੰ ਗਿਰਫ਼ਤਾਰ ਕਰ ਲਿਆ ਹੈ । ਰਿਪੋਰਟ ਮੁਤਾਬਿਕ ਮੁਲਜ਼ਮ ਦਾ ਨਾਂ ਆਸ਼ੀਸ਼ ਪਾਸਵਾਨ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਲੋਕਾਂ ਦੇ ਬੈਂਕ ਵਿੱਚ ਖਾਤੇ ਖੁੱਲਵਾਉਣ ਦੇ ਲਈ ਉਸ ਨੂੰ ਕਮਿਸ਼ਨ ਮਿਲ ਦੀ ਹੈ। ਪੁਲਿਸ ਨੇ ਆਸ਼ੀਸ਼ ਦੇ ਕੋਲੋ 2 ਮੋਬਾਈਲ ਫੋਨ ਅਤੇ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।

ਦਰਾਸਲ ਇਕ ਸਪੈਸ਼ਲ ਟੀਮ ਨੇ ਮੋਬਾਈਲ ਨੰਬਰ ਅਤੇ ਆਨ ਲਾਈਨ ਟ੍ਰਾਂਜੈਕਸ਼ਨ ਦੀ ਡਿਟੇਲ ਦੇ ਜ਼ਰੀਏ ਮੁਲਜ਼ਮ ਦੀ ਪਛਾਣ ਕੀਤੀ । ਮੁਲਜ਼ਮ ਨੇ ਨਿੱਜੀ ਬੈਂਕ ਵਿੱਚ ਆਪਣਾ ਖਾਤਾ ਖੋਲਣ ਦੇ ਲਈ ਆਪਣੀ ਤਸਵੀਰ ਜਮਾਂ ਕਰਵਾਈ ਸੀ। ਅਤੇ ਇਸ ਬੈਂਕ ਵਿੱਚ ਅਨੂੰ ਕਪੂਰ ਦਾ ਵੀ ਖਾਤਾ ਸੀ । ਅਨੂੰ ਕਪੂਰ ਜਿਵੇ ਹੀ ਠੱਗੀ ਦਾ ਸ਼ਿਕਾਰ ਹੋਏ ਉਸੇ ਵੇਲੇ ਹੀ ਉਨ੍ਹਾਂ ਨੇ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ । ਪੁਲਿਸ ਵੱਲੋਂ ਕੀਤੀ ਗਈ ਫੌਰਨ ਕਾਰਵਾਈ ਦੀ ਵਜ੍ਹਾ ਕਰਕੇ ਅਨੂੰ ਕਪੂਰ ਨੂੰ 3.08 ਲੱਖ ਰੁਪਏ ਵਾਪਸ ਮਿਲ ਗਏ ।ਪੁਲਿਸ ਨੇ ਇਸ ਮਾਮਲੇ ਵਿੱਚ IPC ਦੀ ਇਨਫਾਰਮੇਸ਼ਨ ਟੈਕਨਾਲਿਜੀ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਸੀ ।

ਅਨੂੰ ਕਪੂਰ ਨੂੰ ਇਕ ਸ਼ਖ਼ਸ ਨੇ ਕਾਲ ਕੀਤਾ ਸੀ ।ਜੋ ਆਪਣੇ ਆਪ ਨੂੰ ਬੈਂਕ ਦਾ ਮੁਲਾਜ਼ਮ ਦੱਸ ਰਿਹਾ ਸੀ । ਉਸ ਨੇ KYC ਦੇ ਨਾਂ ‘ਤੇ ਅਨੂੰ ਕਪੂਰ ਤੋਂ ਉਨ੍ਹਾਂ ਦੀ ਸਾਰੀ ਬੈਂਕ ਡਿਟੇਲ ਲੈ ਲਈ ਅਤੇ ਫਿਰ OTP ਵੀ ਮੰਗਿਆ । OTP ਸ਼ੇਅਰ ਕਰਦੇ ਹੀ ਅਨੂੰ ਕਪੂਰ ਦੇ ਐਕਾਉਂਟ ਵਿੱਚੋਂ 4.36 ਲੱਖ ਰੁਪਏ 2 ਐਕਾਉਂਟ ਤੋਂ ਟਰਾਂਸਫਰ ਹੋ ਗਏ ।