ਚਿਰਾਂ ਬਾਅਦ ਹੀ ਸਹੀ, ਪੰਜਾਬ ਨੂੰ ਮਿਲਿਆ ਚੰਡੀਗੜ੍ਹ ‘ਚ ਹੱਕ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਨੂੰ ਚਿਰਾਂ ਬਾਅਦ ਹੀ ਸਹੀ ਰਾਜਧਾਨੀ ਚੰਡੀਗੜ੍ਹ ‘ਤੇ ਆਪਣਾ ਇੱਕ ਹੱਕ ਤਾਂ ਮਿਲਿਆ। ਪੰਜਾਬ ਦੇ ਚੰਡੀਗੜ੍ਹ ਦੇ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਬੱਚੇ ਉੱਥੋਂ ਦੇ ਮੈਡੀਕਲ ਕਾਲਜਾਂ ਵਿੱਚ ਪੜ੍ਹਾਈ ਕਰਕੇ ਡਾਕਟਰ ਬਣ ਸਕਣਗੇ। ਪੰਜਾਬ ਅਤੇ ਚੰਡੀਗੜ੍ਹ ਵਿਚਕਾਰ ਕੋਟੇ ਨੂੰ ਲੈ ਕੇ ਕਈ ਚਿਰਾਂ ਤੋਂ ਵਿਵਾਦ ਚੱਲਿਆ ਰਿਹਾ ਸੀ।
