India Khalas Tv Special Punjab

ਜ਼ਿੰਦਗੀ ਤੋਂ ਕਿਉਂ ਹੋ ਰਿਹਾ ਮੋਹ ਭੰਗ, ਆਹ ਕਿਹੜਾ ਰਸਤਾ ਚੁਣ ਰਹੇ ਲੋਕ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜ਼ਿੰਦਗੀ ਦੀਆਂ ਤਲਖ ਹਕੀਕਤਾਂ ਤੋਂ ਬਹੁਤ ਥੋੜ੍ਹੇ ਲੋਕ ਹੁੰਦੇ ਹਨ, ਜੋ ਸੌਖੇ ਢੰਗ ਨਾਲ ਨਿਪਟ ਲੈਂਦੇ ਹਨ। ਕਈ ਆਪਣੇ ਹੌਸਲੇ ਨਾਲ ਇਹ ਜੰਗ ਜਿੱਤ ਲੈਂਦੇ ਹਨ ਤੇ ਕਈ ਇਸ ਜ਼ਿੰਦਗੀ ਤੋਂ ਆਪ ਹੀ ਹੱਥ ਧੋ ਲੈਂਦੇ ਹਨ। ਖੁਦਕੁਸ਼ੀਆਂ ਦੇ ਮਾਮਲਿਆਂ ਨੂੰ ਲੈ ਕੇ ਜੋ ਮੀਡੀਆ ਰਿਪੋਰਟਾਂ ਆ ਰਹੀਆਂ ਹਨ, ਉਹ ਬਹੁਤ ਹੈਰਾਨ ਕਰਨ ਵਾਲੀਆਂ ਹਨ ਤੇ ਗੰਭੀਰ ਵਿਸ਼ਾ ਹਨ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਜੋ ਇਸ ਬਾਰੇ ਅੰਕੜੇ ਪੇਸ਼ ਕੀਤੇ ਹਨ, ਉਹ ਹੈਰਾਨ ਕਰਨ ਵਾਲੇ ਹਨ। ਦੇਸ਼ ਵਿਚ ਆਤਮਹੱਤਿਆ ਕਰਨ ਵਾਲਿਆਂ ਦੀ ਸੰਖਿਆਂ ਸਾਲ 2019 ਦੇ ਮੁਕਾਬਲੇ 2020 ਵਿੱਚ ਵਧ ਗਈ ਹੈ। ਸਾਲ 2020 ਵਿੱਚ 1, ਲੱਖ 53 ਹਜ਼ਾਰ 52 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਰਿਪੋਰਟ ਦੱਸਦੀ ਹੈ ਕਿ ਪ੍ਰਤੀ ਲੱਖ ਵਿਅਕਤੀਆਂ ਦੀ ਆਬਾਦੀ ਉੱਤੇ ਸੁਸਾਇਡ ਰੇਟ 2019 ਦੇ ਮੁਕਾਬਲੇ 10.4 ਤੋਂ ਵਧ ਕੇ 11.3 ਹੋ ਗਿਆ ਹੈ। ਸਰਕਾਰੀ ਅੰਕੜਿਆਂ ਦੀ ਮੰਨੀਏ ਤਾਂ 2020 ਵਿੱਚ ਦੇਸ਼ ਅੰਦਰ ਹਰ ਰੋਜ 418 ਲੋਕਾਂ ਨੇ ਖੁਦਕੁਸ਼ੀ ਕੀਤੀ।

ਇੱਕ ਹਿੰਦੀ ਦੈਨਿਕ ਅਖਬਾਰ ਮੁਤਾਬਿਕ ਮਹਾਂਰਾਸ਼ਟਰ ਵਿਚ ਸਭ ਤੋਂ ਵਧ ਮੌਤਾਂ ਹੋਈਆਂ ਹਨ। ਇੱਥੇ 19 ਹਜ਼ਾਰ 909 ਲੋਕਾਂ ਨੇ ਆਪਣੀ ਜਾਨ ਦਿੱਤੀ ਹੈ। ਇਸੇ ਤਰ੍ਹਾਂ ਤਮਿਲਨਾਡੂ ਵਿੱਚ 16,883, ਮੱਧਪ੍ਰਦੇਸ਼ ਵਿੱਚ 14,578, ਪੱਛਮੀ ਬੰਗਾਲ ਵਿੱਚ 13,103 ਅਤੇ ਕਰਨਾਟਕਾ ਵਿੱਚ 12,259 ਲੋਕਾਂ ਨੇ ਸਾਲ 2020 ਖੁਦਕੁਸ਼ੀ ਕੀਤੀ ਹੈ। ਐੱਨਸੀਬੀਆਰਬੀ ਦੇ ਅੰਕੜੇ ਕਹਿੰਦੇ ਹਨ ਕਿ ਦੇਸ਼ ਵਿੱਚ ਕੁੱਲ ਖੁਦਕੁਸ਼ੀਆਂ ਵਿੱਚ ਸਿਰਫ ਇਨ੍ਹਾਂ ਪੰਜ ਸੂਬਿਆਂ ਵਿੱਚ ਹੀ 50.1 ਫੀਸਦੀ ਲੋਕਾਂ ਨੇ ਆਤਮਹੱਤਿਆ ਕੀਤੀ ਹੈ। ਬਾਕੀ ਦੇ 49.9 ਫੀਸਦ ਜਾਨ ਗਵਾਉਣ ਵਾਲੇ ਲੋਕ ਹੋਰ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਬੰਧ ਰੱਖਦੇ ਹਨ।

ਉੱਧਰ, ਉੱਤਰ ਪ੍ਰਦੇਸ਼ ਵਿਚ ਸਿਰਫ 3.1 ਫੀਸਦ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਜਦੋਂਕਿ ਦੇਸ਼ ਦੀ ਕੁੱਲ ਆਬਾਦੀ ਦਾ 16.9 ਫੀਸਦ ਜਨਤਕ ਹਿੱਸਾ ਉੱਤਰ ਪ੍ਰਦੇਸ਼ ਵਿਚ ਰਹਿੰਦਾ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ ਸਭ ਤੋਂ ਜਿਆਦਾ ਲੋਕਾਂ ਨੇ ਆਤਮਹੱਤਿਆ ਕੀਤੀ ਹੈ। ਇੱਥੇ 3,142 ਲੋਕਾਂ ਨੇ ਜਿੰਦਗੀ ਨੂੰ ਅਲਵਿਦਿ ਕਿਹਾ ਹੈ।

ਕਿਉਂ ਕਰਦੇ ਨੇ ਲੋਕ ਖੁਦਕੁਸ਼ੀ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿਚ 2020 ਵਿੱਚ ਆਤਮਹੱਤਿਆ ਕਰਨ ਵਾਲੇ ਲੋਕਾਂ ਵਿਚੋਂ ਕੁੱਲ 56.7 ਫੀਸਦ ਲੋਕਾਂ ਨੇ ਪਰਿਵਾਰਿਕ ਪਰੇਸ਼ਾਨੀਆਂ (33.6 ਫੀਸਦ), ਵਿਆਹ ਨਾਲ ਸੰਬਧਿਤ ਸਮੱਸਿਆਵਾਂ 5 ਫੀਸਦ ਤੇ ਕਿਸੇ ਬਿਮਾਰੀ ਕਾਰਣ 18 ਫੀਸਦ ਲੋਕਾਂ ਨੇ ਖੁਦਕੁਸ਼ੀ ਕੀਤੀ ਹੈ।