Punjab

ਫਿਰੋਜਪੁਰ ‘ਚ ਸੜਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ

‘ਦ ਖ਼ਾਲਸ ਟੀਵੀ:-ਫਿਰੋਜ਼ਪੁਰ ‘ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9 ਵਜੇ ਆਰਿਫ ਰੋਡ ਉਤੇ ਇਕ ਕਾਰ ਟਰਾਲੇ ਹੇਠਾਂ ਜਾ ਵੜੀ। ਕਾਰ ਵਿੱਚ ਬੈਠੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਸ ਹਾਦਸੇ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ।

ਮ੍ਰਿਤਕਾਂ ਦੀ ਪਹਿਚਾਣ ਮਾਣਾ, ਗੁਰਜੰਟ, ਟਿੱਡੂ ਸ਼ਰਮਾ ਵਜੋਂ ਹੋਈ ਹੈ। ਤਿੰਨੇ ਜਾਣੇ ਫਿਰੋਜ਼ਪੁਰ ਤੋਂ ਮੱਲਾਂਵਾਲਾ ਵੱਲ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਪਿੰਡ ਭੇਡੀਆਂ ਦੇ ਕੋਲ ਉਨ੍ਹਾਂ ਦੀ ਕਾਰ ਟਰਾਲੇ ਹੇਠ ਜਾ ਵੜੀ। ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ।