India Punjab

ਜੰਮੂ ਕਸ਼ਮੀਰ ਵਿੱਚ ਧਮਾਕਾ, ਦੋ ਜਵਾਨ ਸ਼ਹੀਦ

‘ਦ ਖ਼ਾਲਸ ਟੀਵੀ:-ਜੰਮੂ ਕਸ਼ਮੀਰ ਦੇ ਨੌਸ਼ਹਿਰਾ-ਸੁੰਦਰਬਨੀ ਸੈਕਟਿਰ ‘ਚ ਐਲਓਸੀ ਦੇ ਨੇੜੇ ਹੋਏ ਅੱਜ ਇਕ ਧਮਾਕੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋਏ ਹਨ। ਐਲਓਸੀ ਦੇ ਕੋਲ ਲੱਗੀ ਲੈਂਡਮਾਈਨ ਉਤੇ ਗਸ਼ਤ ਦੌਰਾਨ ਜਦੋਂ ਜਵਾਨ ਜਾ ਰਹੇ ਸਨ ਤਾਂ ਕਦਮ ਰੱਖਣ ਨਾਲ ਧਮਾਕਾ ਹੋ ਗਿਆ। ਇਸ ਦੌਰਾਨ ਇਕ ਅਫਸਰ ਅਤੇ ਇਕ ਜਵਾਨ ਸ਼ਹੀਦ ਹੋ ਗਏ। ਇਸ ਦੀ ਜਾਣਕਾਰੀ ਮਿਲਦਿਆਂ ਹੀ ਹੋਰ ਜਵਾਨ ਮੌਕੇ ਉਤੇ ਪਹੁੰਚ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਖਮੀ ਜਵਾਨਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।