ਚੋਣਾਂ ਤੋਂ ਬਾਅਦ ਭਾਜਪਾ ਉਮੀਦਵਾਰ ਦਾ ਹੋਇਆ ਦਿਹਾਂਤ
ਬਿਉਰੋ ਰਿਪੋਰਟ – ਜੰਮੂ ਕਸ਼ਮੀਰ(Jammu and Kashmir) ਵਿਚ ਵੋਟਾਂ ਪੈ ਚੁੱਕੀਆਂ ਹਨ ਪਰ ਨਤੀਜੇ ਆਉਣ ਤੋਂ ਪਹਿਲਾਂ ਭਾਜਪਾ ਉਮੀਦਵਾਰ ਦਾ ਦਿਹਾਂਤ ਹੋ ਗਿਆ ਹੈ। ਸਾਬਕਾ ਮੰਤਰੀ ਅਤੇ ਭਾਜਪਾ ਲੀਡਰ ਸਈਅਦ ਮੁਸ਼ਤਾਕ ਬੁਖਾਰੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ ਜੰਮੂ (Jammu) ਦੇ ਸੁਰੰਕੋਟ (Surankot) ਤੋਂ ਉਮੀਦਵਾਰ ਸਨ ਅਤੇ ਦੋ ਵਾਰ ਸਾਬਕਾ ਵਿਧਾਇਕ ਵੀ ਰਹੇ ਹਨ।
