Punjab

ਸਾਬਕਾ ਮੰਤਰੀ ਆਸ਼ੂ ਖਿਲਾਫ਼ ਵਿਜੀਲੈਂਸ ਹੱਥ ਵੱਡਾ ਸਬੂਤ ! CCTV ਕੈਮਰੇ ‘ਚ ਕੈਦ

bharat bhushan ashu news

ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ (Former Punjab Chief Minister Captain Amarinder Singh and Charanjit Singh Channi)ਦੀ ਸਰਕਾਰ ਵਿੱਚ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ (bharat bhushan ashu) ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਵਿਜੀਲੈਂਸ ਉਨ੍ਹਾਂ ਦੇ ਨਜ਼ਦੀਕੀਆਂ ‘ਤੇ ਸ਼ਿਕੰਜਾ ਕੱਸ ਦੀ ਜਾ ਰਹੀ ਹੈ। 22 ਅਗਸਤ ਨੂੰ ਜਦੋਂ ਵਿਜੀਲੈਂਸ ਨੇ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਉਨ੍ਹਾਂ ਦੇ ਮਾਡਲ ਟਾਊਨ ਵਾਲੇ ਘਰ ‘ਤੇ ਵੀ ਰੇਡ ਕੀਤੀ ਸੀ। ਇੱਥੋਂ ਬਿਊਰੋ ਨੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਸਨ ਇਸ ਦੌਰਾਨ ਇਲਾਕੇ ਵਿੱਚ ਲੱਗੇ CCTV ਨੂੰ ਜਦੋਂ ਵਿਜੀਲੈਂਸ ਨੇ ਖੰਗਾਲਿਆਂ ਤਾਂ ਆਸ਼ੂ ਦਾ PA ਇੰਦਰਜੀਤ ਸਿੰਘ ਇੰਦੀ ਨਜ਼ਰ ਆਈ ਹੈ।  ਉਸ ਦੇ ਹੱਥ ਜਿਹੜਾ ਕਾਲਾ ਬੈਗ ਸੀ ਉਸ ‘ਤੇ ਵਿਜੀਲੈਂਸ ਦੀ ਨਜ਼ਰ ਹੈ।

ਕਾਲੇ ਬੈਗ ਦਾ ਕੀ ਹੈ ਰਾਜ਼ ?

ਇੰਦਰਜੀਤ ਸਿੰਘ ਇੰਦੀ ਆਪਣੇ ਆਪ ਨੂੰ ਭਾਰਤ ਭੂਸ਼ਣ ਆਸ਼ੂ ਨੂੰ PA ਕਹਿੰਦਾ ਸੀ। ਜਿਸ ਦਿਨ ਆਸ਼ੂ ਦੀ ਗ੍ਰਿਫਤਾਰ ਹੋਈ ਸੀ ਤਾਂ ਆਸ਼ੂ ਦੇ ਮਾਡਲ ਟਾਊਨ ਵਾਲੇ ਘਰ ਦੇ ਬਾਹਰ ਲੱਗੇ ਕੈਮਰਿਆਂ ਵਿੱਚ PA ਇੰਦੂ ਨਜ਼ਰ ਆਇਆ ਥੋੜ੍ਹੀ ਦੇਰ ਬਾਅਦ ਇੱਕ ਸਖ਼ਸ ਬਾਈਕ’ ਤੇ ਆਇਆ ਅਤੇ ਕਾਲਾ ਬੈਗ ਇੰਦਰਜੀਤ ਸਿੰਘ ਇੰਦੀ ਨੂੰ ਫੜਾ ਕੇ ਚੱਲਾ ਗਿਆ।  ਇਸ ਤੋਂ ਬਾਅਦ PA ਵੀ ਇੱਕ ਗੱਡੀ ਵਿੱਚ ਬੈਠ ਕੇ ਚੱਲਾ ਗਿਆ।  ਵਿਜੀਲੈਂਸ ਦੀ ਨਜ਼ਰ ਇਸ ਬੈਗ ‘ਤੇ ਹੈ,ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਿੱਚ ਘੁਟਾਲੇ ਨਾਲ ਜੁੜੇ ਕਈ ਰਾਜ਼ ਹੋ ਸਕਦੇ ਹਨ। ਇਸ ਨੂੰ ਗਾਇਬ ਕੀਤਾ ਗਿਆ ਹੈ,ਵਿਜੀਲੈਂਸ ਨੇ ਇੰਦੀ ਨੂੰ ਨਾਮਜ਼ਦ ਕਰ ਲਿਆ ਹੈ ਅਤੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।  ਇਸ ਵਕਤ ਆਸ਼ੂ ਦੇ 2 ਕਰੀਬੀ ਇੰਦੀ ਅਤੇ ਮੀਨੂੰ ਮਲਹੋਤਰਾ ਦੋਵੇਂ ਹੀ ਵਿਜੀਲੈਂਸ ਦੀ ਗਿਰਫ਼ ਤੋਂ ਦੂਰ ਹਨ।

ਇਸ ਤਰ੍ਹਾਂ ਇੰਦੀ ਦਾ ਨਾਂ ਜੁੜਿਆ

ਇਮਪਰੂਵਮੈਂਟ ਟਰੱਸਟ ਵਿੱਚ ਹੋਏ ਘੁਟਾਲੇ ਵਿੱਚ EO ਕੁਲਦੀਪ ਕੌਰ ਖਿਲਾਫ਼ FIR ਦਰਜ ਹੋਈ ਸੀ।  ਉਨ੍ਹਾਂ ਨੇ ਹੀ ਆਪਣੇ ਬਿਆਨ ਵਿੱਚ ਇੰਦਰਜੀਤ ਸਿੰਘ ਇੰਦੀ ਦੀ ਨਾਂ ਲਿਆ ਸੀ। ਇਸ ਤੋਂ ਇਲਾਵਾ ਆਸ਼ੂ ਦੇ ਖਾਸ ਮੇਅਰ ਬਲਕਾਰ ਸਿੰਘ ‘ਤੇ ਵੀ ਵਿਜੀਲੈਂਸ ਦੀ ਨਜ਼ਰ ਹੈ। ਵਿਜੀਲੈਂਸ ਦੇ ਅਫਸਰਾਂ ਨੇ ਮੇਅਰ ਨੂੰ ਸਵਾਲਾਂ ਦੀ ਚਿੱਠੀ ਭੇਜੀ ਹੈ ਜਿਸ ਦਾ ਜਵਾਬ ਉਨ੍ਹਾਂ ਨੂੰ ਸੋਮਵਾਰ ਤੱਕ ਦੇਣਾ ਹੈ।  ਇਸ ਵਿੱਚ ਮੇਅਰ ਨੂੰ ਆਪਣੀ ਜਾਇਦਾਦ ਦੇ ਨਾਲ ਹੋਰ ਜਾਣਕਾਰੀਆਂ ਦੇਣੀਆਂ ਹੋਣਗੀਆਂ।