International

ਵਿਦੇਸ਼ ‘ਚ ਪੰਜਾਬੀ ਨੌਜਵਾਨ ਦਾ ਮਾੜਾ ਵਤੀਰਾ ! ਨਰਸ ਬਣਨ ਗਈ ਪੰਜਾਬੀ ਕੁੜੀ ਨਾਲ ਕੀਤਾ ਇਹ ਸਲੂਕ ! 2 ਸਾਲ ਬਾਅਦ ਖੋਲਿਆ ਰਾਜ਼

Austrlaia punjab boy tariqjot kille jasmeen

ਬਿਉਰੋ ਰਿਪੋਰਟ : ਵਿਦੇਸ਼ੀ ਧਰਤੀ ‘ਤੇ ਪੰਜਾਬੀ ਹੀ ਇੱਕ ਦੂਜੇ ਦਾ ਸਹਾਰਾ ਹੁੰਦੇ ਹਨ । ਪਰ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਤੋਂ ਇੱਕ ਪੰਜਾਬ ਨੌਜਵਾਨ ਦੀ ਹੈਵਾਨੀਅਤ ਵਾਲੀ ਕਰਤੂਤ ਸਾਹਮਣੇ ਆਈ ਹੈ । ਉਸ ਨੇ 21 ਸਾਲ ਦੀ ਪੰਜਾਬੀ ਕੁੜੀ ਨੂੰ ਪਹਿਲਾਂ ਅਗਵਾ ਕੀਤਾ ਫਿਰ ਉਸ ਦੀ ਲਾਸ਼ ਨੂੰ ਦਫਨਾ ਦਿੱਤਾ । ਪੁਲਿਸ ਨੇ ਕੁੜੀ ਦੀ ਲਾਸ਼ ਉਸ ਥਾਂ ਤੋਂ 400 ਕਿਲੋਮੀਟਰ ਦੂਰ ਤੋਂ ਬਰਾਮਦ ਕੀਤੀ ਜਿੱਥੇ ਉਸ ਨੂੰ ਅਖੀਰਲੀ ਵਾਰ ਵੇਖਿਆ ਗਿਆ ਸੀ । ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਪਹਿਲਾਂ ਉਸ ਨੇ ਜ਼ੁਰਮ ਕਬੂਲਨ ਤੋਂ ਇਨਕਾਰ ਕੀਤਾ ਸੀ ਪਰ ਹੁਣ ਉਸ ਨੇ ਅਦਾਲਤ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ।

ਇਸ ਵਜ੍ਹਾ ਨਾਲ ਕੀਤਾ ਕਤਲ

ਦੱਸਿਆ ਜਾ ਰਿਹਾ ਹੈ ਕਿ 21 ਸਾਲਾ ਜੈਸਮੀਨ ਆਸਟ੍ਰੇਲੀਆ ਵਿੱਚ ਨਰਸਿੰਗ ਦਾ ਕੋਰਸ ਕਰਨ ਗਈ ਸੀ । ਇਸ ਦੌਰਾਨ ਉਹ ਆਪਣੀ ਮਾਮੀ ਅਤੇ ਚਾਚੇ ਨਾਲ ਰਹਿ ਰਹੀ ਸੀ । ਇਸ ਦੌਰਾਨ ਉਹ ਇੱਕ ਬਜ਼ੁਰਗ ਮਹਿਲਾ ਦੀ ਦੇਖਭਾਲ ਕਰਮਚਾਰੀ ਵਜੋਂ ਕੰਮ ਕਰ ਰਹੀ ਸੀ । ਉਸ ਦੀ ਮੁਲਾਕਾਤ ਤਾਰਕਿਜੋਤ ਦੇ ਨਾਲ ਹੋਈ । ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਪ੍ਰੇਮ ਸਬੰਧ ਸਨ । ਪਰ ਦੋਵਾਂ ਦੇ ਰਿਸ਼ਤਿਆਂ ਵਿੱਚ ਅਚਾਨਕ ਕੁਝ ਅਜਿਹਾ ਹੋਇਆ ਕਿ ਤਾਰਕਿਜੋਤ ਨੇ ਪਹਿਲਾਂ ਜੈਸਮੀਨ ਕੌਰ ਨੂੰ ਅਗਵਾ ਕੀਤਾ ਅਤੇ ਫਿਰ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਦਫਨਾ ਕਰ ਦਿੱਤਾ । ਜੈਸਮੀਨ ਦੀ ਲਾਸ਼ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਮਿਲੀ । ਜੈਸਮੀਨ ਕੌਰ ਨੂੰ ਅਖੀਰਲੀ ਵਾਰ ਕੰਮ ਵਾਲੀ ਥਾਂ ‘ਤੇ ਵੇਖਿਆ ਗਿਆ ਸੀ ਜਦਕਿ ਜਿਸ ਥਾਂ ਤੋਂ ਉਸ ਦੀ ਲਾਸ਼ ਬਰਾਮਦ ਹੋਈ ਹੈ ਉਹ ਤਕਰੀਬਨ 400 ਕਿਲੋਮੀਟਰ ਦੂਰ ਸੀ ।

ਮਾਰਚ 2021 ਵਿੱਚ ਤਾਰਕਿਜੋਤ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਸ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰਨ ਤੋਂ ਮਨਾ ਕੀਤਾ ਸੀ ਪਰ ਜਦੋਂ ਪੁਲਿਸ ਨੇ ਇੱਕ ਤੋਂ ਬਾਅਦ ਇੱਕ ਸਬੂਤ ਪੇਸ਼ ਕੀਤੇ ਤਾਂ ਉਸ ਨੇ ਹੁਣ ਆਪਣਾ ਜੁਰਮ ਕਬੂਲ ਕਰ ਲਿਆ ਹੈ ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾ ਦਿੱਤਾ ਹੈ ਅਤੇ ਜਲਦ ਦੀ ਉਸ ਦੀ ਸਜ਼ਾ ਦਾ ਵੀ ਐਲਾਨ ਹੋਵੇਗਾ । ਫੈਸਲੇ ਤੋਂ ਬਾਅਦ ਜੈਸਮੀਨ ਕੌਰ ਦੇ ਪਰਿਵਾਰ ਨੂੰ ਕੁਝ ਰਾਹਤ ਮਿਲੀ ਹੈ,ਉਨ੍ਹਾਂ ਨੇ ਫੈਸਲੇ ਦਾ ਸੁਆਗਤ ਕੀਤਾ ਹੈ।

ਭਾਰਤੀ ਮੂਲ ਦੀ ਜੈਸਮੀਨ ਕੌਰ ਐਡੀਲੇਡ ਵਿੱਚ ਆਪਣੀ ਮਾਮੀ ਅਤੇ ਚਾਚੇ ਨਾਲ ਰਹਿੰਦੀ ਸੀ,ਉਸ ਦਾ ਨਰਸ ਬਣਨ ਦਾ ਸੁਪਣਾ ਸੀ ਜਿਸ ਦੇ ਲਈ ਉਹ ਆਸਟ੍ਰੇਲੀਆ ਆਈ ਸੀ । ਪਰ ਹੈਵਾਨ ਨੇ ਨਾ ਸਿਰਫ਼ ਉਸ ਦਾ ਸੁਪਣਾ ਪੂਰਾ ਨਹੀਂ ਹੋਣ ਦਿੱਤਾ ਬਲਕਿ ਪਰਿਵਾਰ ਨੂੰ ਵੀ ਹਮੇਸ਼ਾ ਦੇ ਲਈ ਗਮ ਦੇ ਦਿੱਤਾ । ਰਿਸ਼ਤੇਦਾਰਾਂ ਨੇ ਕਿਹਾ ਭਾਵੇਂ ਹੁਣ ਅਸੀਂ ਜੈਸਮੀਨ ਨੂੰ ਵਾਪਸ ਨਹੀਂ ਲਿਆ ਸਕਦੇ ਹਾਂ ਪਰ ਅਦਾਲਤ ਦੀ ਕਾਰਵਾਈ ਤੋਂ ਖੁਸ਼ ਹਾਂ ।

ਪਰਿਵਾਰਕ ਮੈਂਬਰਾਂ ਨੂੰ ਜੈਸਮੀਨ ਦੇ ਲਾਪਤਾ ਹੋਣ ਦੀ ਵੀ ਸੂਚਨਾ ਦਿੱਤੀ ਗਈ ਸੀ । ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਸੀ ਕਿ ਜੈਸਮੀਨ ਕੰਮ ‘ਤੇ ਕਿਉਂ ਨਹੀਂ ਆਈ । ਜਿਸ ਤੋਂ ਬਾਅਦ ਜੈਸਮੀਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ । ਪੁਲਿਸ ਨੂੰ ਫਿੜ ਜੈਸਮੀਨ ਦੀ ਲਾਸ਼ ਬਰਾਮਦ ਹੋਈ ਸੀ ।