Punjab

ਅੰਕਲ ਵੈਨ ਵਿੱਚੋਂ ਬਦਬੂ ਆ ਰਹੀ ਹੈ ! ਡਰਾਈਵਰ ਨੇ ਅਣਸੁਣਿਆ ਕੀਤਾ ! ਮਿੰਟਾਂ ‘ਚ ਡਰ ਸੱਚ ਸਾਬਿਤ ਹੋਇਆ !

Amandeep kaur bravary award on republic day

ਬਿਊਰੋ ਰਿਪੋਰਟ : ਕੋਰੋਨਾ ਦੀ ਵਜ੍ਹਾ ਕਰਕੇ 2 ਸਾਲ ਤੱਕ ਕੌਮੀ ਪੱਧਰ ‘ਤੇ 26 ਜਨਵਰੀ ਨੂੰ ਬਹਾਦੁਰ ਬੱਚਿਆਂ ਨੂੰ ਵੀਰ ਬਾਲ ਨਾਲ ਸਨਮਾਨਿਤ ਨਹੀਂ ਕੀਤਾ ਗਿਆ ਸੀ । ਇਸ ਵਾਰ ਜਦੋਂ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ ਤਾਂ ਉਸ ਵਿੱਚ ਸੰਗਰੂਰ ਦੀ 14 ਸਾਲ ਦੀ ਅਮਨਦੀਪ ਕੌਰ ਦਾ ਨਾਂ ਵੀ ਸ਼ਾਮਲ ਸੀ । ਅਮਨਦੀਪ ਨੇ ਸਕੂਲ ਵੈਨ ਹਾਦਸੇ ਵਿੱਚ ਆਪਣੀ ਜਾਨ ਦੇ ਨਾਲ 4 ਹੋਰ ਬੱਚਿਆ ਦੀ ਜਾਨ ਵੀ ਬਚਾਈ ।

ਹਾਦਸਾ 15 ਫਰਵਰੀ 2020 ਵਿੱਚ ਸੰਗਰੂਰ ਜ਼ਿਲੇ ਦੇ ਲੌਂਗੋਵਾਲ ਸਿਦਸਮਾਚਾਰ ਰੋਡ ‘ਤੇ 12 ਵਿਦਿਆਰਥੀਆਂ ਨੂੰ ਲਿਜਾ ਰਹੀ ਸਕੂਲੀ ਵੈਨ ਦੇ ਨਾਲ ਹੋਇਆ। ਇਸ ਹਾਦਸੇ ਵਿੱਚ 8 ਵਿਦਿਆਰਥਣਾਂ ਵਾਲ-ਵਾਲ ਬੱਚ ਗਈਆਂ ਸਨ। ਜਦਕਿ 4 ਦੀ ਮੌਤ ਹੋ ਗਈ । 8 ਵਿੱਚੋ 1 ਅਮਰਦੀਪ ਕੌਰ ਆਪ ਵੀ ਸੀ ਜਦਕਿ 4 ਦੀ ਉਸ ਨੇ ਜਾਨ ਬਚਾਈ ਸੀ । 2020 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਨਦੀਪ ਕੌਰ ਦੀ ਤਾਰੀਫ ਕਰਦੇ ਹੋਏ ਟਵਿੱਟਰ ਦੇ ਅਮਨਦੀਪ ਦੀ ਵੀਰਤਾ ਨੂੰ ਸਲਾਮ ਵੀ ਕੀਤਾ ਸੀ ।

ਵਾਰ-ਵਾਰ ਡਰਾਈਵਰ ਨੂੰ ਅਗਾਹ ਕੀਤਾ

ਅਮਨਦੀਪ ਕੌਰ ਨੇ ਦੱਸਿਆ ਸੀ ਕਿ ਉਸ ਨੇ ਘਟਨਾ ਤੋਂ ਪਹਿਲਾਂ ਵੈਨ ਡਰਾਈਵਰ ਨੂੰ ਅਗਾਹ ਕੀਤਾ ਸੀ ਕਿ ਵੈਨ ਤੋਂ ਬਦਬੂ ਆ ਰਹੀ ਹੈ । ਪਰ ਡਰਾਈਵਰ ਦਲਬੀਰ ਸਿੰਘ ਨੇ ਨਜ਼ਰ ਅੰਦਾਜ ਕਰਦੇ ਹੋਏ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ । ਉਸ ਨੇ ਕਿਹਾ ਮੈਂ ਸਰ ਨੂੰ ਮੁੜ ਤੋਂ ਕਿਹਾ ਬਦਬੂ ਆ ਰਹੀ ਹੈ । ਪਰ ਉਨ੍ਹਾਂ ਨੇ ਇੱਥੇ ਉੱਥੇ ਵੇਖਿਆ ਅਤੇ ਗੱਡੀ ਚਲਾਉਂਦੇ ਰਹੇ। ਹਾਲਾਤ ਕੰਟਰੋਲ ਤੋਂ ਬਾਹਰ ਹੋ ਗਏ । ਅਮਨਦੀਪ ਨੇ ਸਭ ਤੋਂ ਪਹਿਲਾਂ ਵੈਨ ਦੇ ਸ਼ੀਸ਼ੇ ਤੋੜੇ ਅਤੇ ਬਾਹਰ ਨਿਕਲੀ ਅਤੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ । ਫਿਰ ਅਮਰਦੀਪ ਨੇ ਲੋਕਾਂ ਦੀ ਮਦਦ ਲਈ । ਪਰ ਅੱਗ ਹੋਣ ਦੀ ਵਜ੍ਹਾ ਕਰਕੇ ਕਾਫੀ ਪਰੇਸ਼ਾਨੀ ਆ ਰਹੀ ਸੀ । ਫਿਰ ਅਮਨਦੀਪ ਨੇ ਜਲਦੀ ਸਕੂਲ ਵੈਨ ਵਿੱਚ ਚਾਰ ਬੱਚਿਆਂ ਨੂੰ ਬਾਹਰ ਕੱਢ ਦਿੱਤਾ ।