India

ਦਿੱਲੀ ਵਿੱਚ ਰੇਲਵੇ ਟਰੈਕ ਨਾਲੋਂ ਸਾਰੀਆਂ ਝੁੱਗੀਆਂ ਹਟਾਈਆਂ ਜਾਣ- ਸਰਬਉੱਚ ਅਦਾਲਤ

‘ਦ ਖ਼ਾਲਸ ਬਿਊਰੋ:- ਸਰਬਉੱਚ ਅਦਾਲਤ ਨੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਦਿੱਲੀ ਵਿੱਚ 140 ਕਿਲੋਮੀਟਰ ਰੇਲਵੇ ਟਰੈਕ ਦੇ ਨਾਲ ਬਣੀਆਂ 48,000 ਝੁੱਗੀਆਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਹਦਾਇਤ ਦਿੰਦਿਆਂ ਕਿਹਾ ਹੈ ਕਿ ਇਸ ਕਦਮ ਨੂੰ ਲਾਗੂ ਕਰਨ ਵਿੱਚ ਕੋਈ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਇਨ੍ਹਾਂ ਝੁੱਗੀਆਂ ਨੂੰ ਪੜਾਅਵਾਰ ਹਟਾ ਦਿੱਤਾ ਜਾਵੇਗਾ।

ਜਸਟਿਸ ਅਰੁਣ ਮਿਸ਼ਰਾ, ਜਸਟਿਸ BR ਗਾਵਈ ਅਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਦੇ ਤਿੰਨ ਮੈਂਬਰੀ ਬੈਂਚ ਨੇ ਕਿਸੇ ਵੀ ਅਦਾਲਤ ਨੂੰ ਕਬਜ਼ਿਆਂ ਨੂੰ ਹਟਾਉਣ ’ਤੇ ਕੋਈ ਰੋਕ ਲਗਾਉਣ ਤੋਂ ਰੋਕਿਆ ਹੈ ਅਤੇ ਕਿਹਾ ਹੈ ਕਿ ਜੇ ਰੇਲਵੇ ਟਰੈਕਾਂ ਦੇ ਨਜ਼ਦੀਕ ਹੋਏ ਕਿਸੇ ਵੀ ਕਬਜ਼ੇ ਦੇ ਸਬੰਧ ਵਿੱਚ ਕੋਈ ਅੰਤ੍ਰਿਮ ਆਦੇਸ਼ ਪਾਸ ਹੋ ਜਾਂਦਾ ਹੈ ਤਾਂ ਇਹ ਲਾਗੂ ਨਹੀਂ ਹੋਵੇਗਾ।