International

ਬ੍ਰਾਜ਼ੀਲ ਦੇ ਦੱਖਣੀ ਇਲਾਕਿਆਂ ‘ਚ ਹੜ੍ਹ ਕਾਰਨ 55 ਲੋਕਾਂ ਦੀ ਮੌਤ ਹੋ ਗਈ ਸੀ, 74 ਲਾਪਤਾ ਹੋ ਗਏ ਸਨ।

ਬ੍ਰਾਜ਼ੀਲ ਦੇ ਦੱਖਣੀ ਇਲਾਕਿਆਂ ‘ਚ ਹੜ੍ਹ ਕਾਰਨ 55 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 74 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸਥਾਨਕ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ਨੀਵਾਰ ਨੂੰ ਆਏ ਤੂਫਾਨ ਤੋਂ ਬਾਅਦ 25 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ। ਹੋਰ ਬਾਰਿਸ਼ ਦੀ ਸੰਭਾਵਨਾ ਦੇ ਵਿਚਕਾਰ, ਲਗਭਗ 5 ਲੱਖ ਲੋਕਾਂ ਨੂੰ ਸਾਫ ਪਾਣੀ ਅਤੇ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰਨਾ ਪੈ ਰਿਹਾ ਹੈ।

ਹੜ੍ਹ ਕਾਰਨ ਕਰੀਬ 250 ਸ਼ਹਿਰ ਪ੍ਰਭਾਵਿਤ ਹੋਏ ਹਨ। ਤੂਫਾਨ ਕਾਰਨ ਕਈ ਸੜਕਾਂ ਵੀ ਨੁਕਸਾਨੀਆਂ ਗਈਆਂ ਹਨ। ਬੇਨਟੋ ਗੋਂਕਾਲਵਸ ਵਿੱਚ ਡੈਮ ਦੇ ਨੇੜੇ ਢਿੱਗਾਂ ਡਿੱਗਣ ਕਾਰਨ 30 ਲੋਕਾਂ ਦੀ ਜਾਨ ਚਲੀ ਗਈ ਹੈ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਕ ਹੋਰ ਬੰਨ੍ਹ ਟੁੱਟਣ ਦਾ ਖਤਰਾ ਹੈ।

ਪੋਰਟੋ ਅਲੇਗਰੇ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸੜਕਾਂ ਪਾਣੀ ਵਿਚ ਭਰ ਗਈਆਂ ਹਨ। ਪੋਰਟੋ ਅਲੇਗਰੇ ਤੋਂ ਅੰਤਰਰਾਸ਼ਟਰੀ ਹਵਾਈ ਸੇਵਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ। ਲਗਪਗ 16,000 ਲੋਕਾਂ ਨੇ ਸਕੂਲਾਂ, ਜਿਮਨੇਜ਼ੀਅਮਾਂ ਅਤੇ ਹੋਰ ਅਸਥਾਈ ਸ਼ੈਲਟਰਾਂ ਵਿੱਚ ਸ਼ਰਨ ਲਈ ਹੈ। ਹੜ੍ਹਾਂ ਕਾਰਨ ਸੂਬੇ ‘ਚ ਕਈ ਥਾਵਾਂ ‘ਤੇ ਢਿੱਗਾਂ ਡਿੱਗਣ, ਸੜਕਾਂ ਦੇ ਰੁੜ੍ਹ ਜਾਣ ਅਤੇ ਪੁਲ ਡਿੱਗਣ ਦੀਆਂ ਖ਼ਬਰਾਂ ਹਨ। ਅੱਠ ਲੱਖ ਤੋਂ ਵੱਧ ਲੋਕ ਪਾਣੀ ਦੀ ਸਪਲਾਈ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।