India International

ਤੀਜੀ ਵਾਰ ਪੁਲਾੜ ’ਚ ਜਾਵੇਗੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼

ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਮੁੜ ਪੁਲਾੜ ਵਿੱਚ ਜਾਣ ਲਈ ਤਿਆਰ ਹੈ। ਇਸ ਵਾਰ ਬੁਚ ਵਿਲਮੋਰ ਵੀ ਉਨ੍ਹਾਂ ਦੇ ਨਾਲ ਹੋਣਗੇ। ਨਾਸਾ ਦੇ ਦੋ ਤਜਰਬੇਕਾਰ ਪੁਲਾੜ ਯਾਤਰੀ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ਵਿੱਚ ਸਵਾਰ ਹੋ ਕੇ ਪੁਲਾੜ ਵਿੱਚ ਜਾਣ ਲਈ ਤਿਆਰ ਹਨ। ਇਹ ਪਹਿਲਾ ਮਨੁੱਖੀ ਪੁਲਾੜ ਵਾਹਨ ਹੋਵੇਗਾ, ਜੋ 7 ਮਈ ਨੂੰ ਕੈਨੇਡੀ ਸਪੇਸ ਸੈਂਟਰ ਤੋਂ ਸਵੇਰੇ 8:04 ਵਜੇ ਲਾਂਚ ਕੀਤਾ ਜਾਵੇਗਾ।

ਡਾਕਟਰ ਦੀਪਕ ਪਾਂਡਿਆ ਅਤੇ ਬੋਨੀ ਪਾਂਡਿਆ ਦੇ ਘਰ ਜਨਮੀ ਸੁਨੀਤਾ ਵਿਲੀਅਮਜ਼ ਇੱਕ ਵਾਰ ਫਿਰ ਇਤਿਹਾਸ ਰਚੇਗੀ। ਉਹ ਮਨੁੱਖੀ ਪੁਲਾੜ ਵਾਹਨ ਦੇ ਪਹਿਲੇ ਮਿਸ਼ਨ ’ਤੇ ਉੱਡਣ ਵਾਲੀ ਪਹਿਲੀ ਔਰਤ ਹੋਵੇਗੀ। ਉਹ 2006 ਅਤੇ 2012 ਵਿੱਚ ਦੋ ਵਾਰ ਪੁਲਾੜ ਵਿੱਚ ਜਾ ਚੁੱਕੀ ਹੈ। ਵਿਲੀਅਮਜ਼ ਨੇ ਦੋ ਮਿਸ਼ਨਾਂ ਵਿੱਚ ਪੁਲਾੜ ਵਿੱਚ ਕੁੱਲ 322 ਦਿਨ ਬਿਤਾਏ ਹਨ, ਜੋ ਆਪਣੇ ਆਪ ਵਿੱਚ ਰਿਕਾਰਡ ਹੈ।

ਮਿਸ਼ਨ ਦਾ ਸੰਚਾਲਨ ਕਰਨ ਜਾ ਰਹੀ ਸੁਨੀਤਾ ਵਿਲੀਅਮਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਸਨੇ ਕਿਹਾ ਕਿ ਉਹ ਥੋੜੀ ਘਬਰਾ ਗਈ ਸੀ। ਪਰ ਨਵੇਂ ਪੁਲਾੜ ਯਾਨ ਵਿੱਚ ਉੱਡਣ ਨੂੰ ਲੈ ਕੇ ਉਤਸ਼ਾਹਿਤ ਹਨ। ਉਸਨੇ ਅੱਗੇ ਕਿਹਾ, ‘ਜਦੋਂ ਮੈਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚਾਂਗੀ, ਤਾਂ ਇਹ ਘਰ ਵਾਪਸ ਜਾਣ ਵਰਗਾ ਹੋਵੇਗਾ।’

ਇੱਕ ਸਮਾਂ ਸੀ ਜਦੋਂ ਉਸਦੇ ਨਾਮ ਇੱਕ ਹੋਰ ਰਿਕਾਰਡ ਸੀ। ਉਸਨੇ ਸੱਤ ਸਪੇਸਵਾਕ ਵਿੱਚ 50 ਘੰਟੇ ਅਤੇ 40 ਮਿੰਟ ਬਿਤਾ ਕੇ ਇੱਕ ਮਹਿਲਾ ਪੁਲਾੜ ਯਾਤਰੀ ਦੁਆਰਾ ਸਭ ਤੋਂ ਵੱਧ ਸਪੇਸਵਾਕ ਟਾਈਮ ਦਾ ਰਿਕਾਰਡ ਬਣਾਇਆ। ਸੁਨੀਤਾ ਨੇ 14 ਜੁਲਾਈ 2012 ਨੂੰ ਆਪਣੀ ਦੂਜੀ ਪੁਲਾੜ ਉਡਾਣ ਭਰੀ। ਫਿਰ ਉਹ ਚਾਰ ਮਹੀਨੇ ਪੁਲਾੜ ਵਿੱਚ ਰਹੀ। ਸੁਨੀਤਾ ਨੇ ਫਿਰ ਤੋਂ 50 ਘੰਟੇ 40 ਮਿੰਟ ਸਪੇਸਵਾਕ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਹਾਲਾਂਕਿ ਇਸ ਤੋਂ ਬਾਅਦ ਪੈਗੀ ਵਿਟਸਨ ਨੇ 10 ਸਪੇਸਵਾਕ ਨਾਲ ਆਪਣਾ ਰਿਕਾਰਡ ਤੋੜ ਦਿੱਤਾ।