India

ਪੁੰਛ ਹਮਲਾ- ਫੌਜ ਨੇ ਅੱਤਵਾਦੀਆਂ ਦੇ ਸਕੈਚ ਕੀਤੇ ਜਾਰੀ, ਰੱਖਿਆ ਇਨਾਮ

ਜੰਮੂ ਕਸ਼ਮੀਰ (Jammu Kashmir) ਦੇ ਪੁੰਛ ਵਿੱਚ 4 ਮਈ ਨੂੰ ਅੱਤਵਾਦੀਆਂ ਵੱਲੋਂ ਹਵਾਈ ਫੌਜ ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਇੱਕ ਜਵਾਨ ਸ਼ਹੀਦ ਅਤੇ ਚਾਰ ਜ਼ਖ਼ਮੀ ਹੋਏ ਸਨ, ਜਿਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੌਜ ਵੱਲੋਂ ਜਾਂਚ ਕਰਦਿਆਂ ਹੋਇਆ ਹਮਲੇ ‘ਚ ਸ਼ਾਮਲ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ। ਫੌਜ ਵੱਲੋਂ ਅੱਤਵਾਦੀਆਂ ‘ਤੇ 20 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਹੈ।

ਅੱਤਵਾਦੀਆਂ ਦੀ ਭਾਲ ਲਈ ਫੌਜ ਦਾ ਆਪਰੇਸ਼ਨ ਸੋਮਵਾਰ ਨੂੰ ਵੀ ਜਾਰੀ ਰਿਹਾ। ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਹਰ ਖੇਤਰ ‘ਚ ਤਲਾਸ਼ੀ ਮੁਹਿੰਮ ਜਾਰੀ ਰੱਖੀ ਹੋਈ ਹੈ। ਫੌਜ ਨੇ 2 ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਇਨ੍ਹਾਂ ਅੱਤਵਾਦੀਆਂ ਦੇ ਟਿਕਾਣੇ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ 20 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਪੁੰਛ ਜ਼ਿਲੇ ‘ਚ ਭਾਰਤੀ ਹਵਾਈ ਫੌਜ ਦੇ ਕਾਫਲੇ ‘ਤੇ ਹਮਲਾ ਵਿਦੇਸ਼ੀ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਅਬੂ ਹਮਜ਼ਾ ਦੀ ਅਗਵਾਈ ਵਾਲੇ ਅੱਤਵਾਦੀਆਂ ਦੇ ਇਕ ਸਮੂਹ ਨੇ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਏਕੇ ਅਸਾਲਟ ਰਾਈਫਲਾਂ ਤੋਂ ਇਲਾਵਾ, ਅੱਤਵਾਦੀਆਂ ਨੇ ਯੂਐਸ-ਨਿਰਮਿਤ ਐਮ4 ਕਾਰਬਾਈਨਾਂ ਅਤੇ ਸਟੀਲ ਦੀਆਂ ਗੋਲੀਆਂ ਦੀ ਵੀ ਵਰਤੋਂ ਕੀਤੀ।

ਇਹ ਵੀ ਪੜ੍ਹੋ – ਚੰਡੀਗੜ੍ਹ ਦਾ ਨਵਾਂ ਸਖ਼ਤ ਟਰੈਫਿਕ ਨਿਯਮ