ਬਿਊਰੋ ਰਿਪੋਰਟ : ਲਗਾਤਾਰ ਮੌਸਮ ਬਦਲ ਰਿਹਾ ਹੈ,ਸਰਦੀ ਹੁਣ ਪੂਰੇ ਸ਼ੁਮਾਰ ‘ਤੇ ਹੈ,ਅਜਿਹੇ ਵਿੱਚ ਸਭ ਤੋਂ ਵਧ ਪ੍ਰਭਾਵਿਤ ਬਜ਼ੁਰਗ ਅਤੇ ਬੱਚੇ ਹੁੰਦੇ ਹਨ । ਇਸ ਦੌਰਾਨ ਖਾਂਸੀ ਜਾਂ ਫਿਰ ਜ਼ੁਕਾਮ ਹੋਣ ‘ਤੇ ਅਕਸਰ ਲੋਕ ਬੱਚਿਆਂ ਨੂੰ ਕਫ ਸਿਰਪ ਦਿੰਦੇ ਹਨ। ਪਰ ਕੀ ਤੁਸੀਂ ਜਾਣ ਦੇ ਹੋ ਕਿ ਉਹ ਖਤਰਨਾਕ ਸਾਬਿਤ ਹੋ ਸਕਦਾ ਹੈ । ਅਜਿਹਾ ਹੀ ਦਿਲ ਨੂੰ ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਫ ਸਿਰਪ ਪੀਣ ਨਾਲ ਢਾਈ ਸਾਲ ਦੇ ਬੱਚੇ ਦੀ ਦਿਲ ਦੀ ਧੜਕਨ ਹੀ ਰੁੱਕ ਗਈ ਸੀ ।
ਮੁੰਬਈ ਦੀ ਰਹਿਣ ਵਾਲੀ ਪੇਨ ਮੈਨੇਜਮੈਂਟ ਸਪੈਸ਼ਲਿਸਟ ਤਿਲੁ ਮੰਗਸ਼ਕਰ ਦਾ ਢਾਈ ਸਾਲ ਦਾ ਪੌਤਰਾ ਖਾਂਸੀ ਅਤੇ ਜ਼ੁਕਾਮ ਨਾਲ ਪੀੜਤ ਸੀ । ਇਸ ਦੀ ਵਜ੍ਹਾ ਕਰਕੇ ਬੱਚੇ ਨੂੰ ਸਾਹ ਲੈਣ ਵਿੱਚ ਤਕਲੀਫ ਆ ਰਹੀ ਸੀ । ਬੱਚੇ ਦੀ ਮਾਂ ਨੇ ਇੱਕ ਮੰਨੀ-ਪਰਮੰਨੀ ਕੰਪਨੀ ਦੀ ਖਾਂਸੀ ਦੀ ਦਵਾਈ ਬੱਚੇ ਨੂੰ ਦਿੱਤੀ ਪਰ ਦਵਾਈ ਦੇਣ ਦੇ 20 ਮਿੰਟ ਬਾਅਦ ਅਚਾਨਕ ਉਹ ਡਿੱਗ ਗਿਆ ਅਤੇ ਉਸ ਦੀ ਦਿਲ ਦੀ ਧੜਕਨ ਬੰਦ ਹੋ ਗਈ । ਬੱਚਾ ਸਾਹ ਵੀ ਨਹੀਂ ਲੈ ਪਾ ਰਿਹਾ ਸੀ।
ਟਾਇਮਸ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਿਕ ਦਿਲ ਦੀ ਧੜਕਨ ਰੁੱਕਣ ਦੀ ਵਜ੍ਹਾ ਕਰਕੇ ਬੱਚੇ ਦੀ ਮਾਂ ਉਸ ਨੂੰ ਲੈਕੇ ਫੌਰਨ ਮੁੰਬਈ ਦੇ ਹਾਜੀ ਅਲੀ ਦੇ MRCC ਹਸਪਤਾਲ ਪਹੁੰਚੀ । ਇਸ ਦੌਰਾਨ ਉਹ ਬੱਚੇ ਨੂੰ ਕਾਡੀਯੋਪਲਮੋਨਰੀ ਰਿਸਸਿਟੇਸ਼ਨ (CPR) ਵੀ ਦਿੰਦੀ ਰਹੀ । ਉਨ੍ਹਾਂ ਨੇ ਦੱਸਿਆ ਕਿ ਬੱਚੇ ਦੇ ਅੱਖ ਖੋਲਣ,ਬਲਡ ਪ੍ਰੈਸ਼ਰ ਅਤੇ ਦਿਲ ਦੀ ਧੜਕਨ ਵੱਧਣ ਵਿੱਚ ਤਕਰੀਬਨ 20 ਮਿੰਟ ਲੱਗੇ । ਬੱਚੇ ਦੀ ਮਾਂ ਮੁਤਾਬਿਕ ਇਸ ਘਟਨਾ ਦੇ ਬਾਅਦ ਉਨ੍ਹਾਂ ਨੇ ਕਈ ਤਰ੍ਹਾਂ ਦੀ ਜਾਂਚ ਕਰਵਾਈ,ਪਰ ਖਾਂਸੀ ਦੀ ਦਵਾਈ ਦੇ ਇਲਾਵਾ ਕੋਈ ਹੋਰ ਕਾਰਨ ਸਮਝ ਨਹੀਂ ਆਇਆ ਹੈ। ਮੈਡੀਕਲ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਦਵਾਈ ਵਿੱਚ ਕਲੋਰੋਫੇਨਰਾਮਾਇਨ ਅਤੇ ਡੇਕਸਟ੍ਰੋਮੇਥੋਫਰਨ ਸੀ । ਜਿਸ ਨੂੰ FDA ਨੇ ਚਾਰ ਸਾਲ ਤੋਂ ਵਧ ਉਮਰ ਦੇ ਬੱਚਿਆਂ ਨੂੰ ਦੇਣ ‘ਤੇ ਰੋਕ ਲਗਾਈ ਸੀ । ਹਾਲਾਂਕਿ ਇਸ ਦਵਾਈ ‘ਤੇ ਅਜਿਹਾ ਕੋਈ ਵੀ ਲੇਬਲ ਨਹੀਂ ਲੱਗਿਆ ਸੀ ਅਤੇ ਡਾਕਟਰ ਮਰੀਜ਼ਾਂ ਨੂੰ ਇਹ ਸਿਰਪ ਦੇ ਰਹੇ ਹਨ।
ਬੱਚਿਆਂ ਦੇ ਮਾਹਿਰ ਡਾਕਟਰ ਮੁਤਾਬਿਕ ਬੱਚਾ ਖਾਂਸੀ ਦੀ ਦਵਾਈ ਦੀ ਵਜ੍ਹਾ ਕਰਕੇ ਡਿੱਗਿਆ ਸੀ ਇਸ ਨੂੰ ਸਾਬਿਤ ਕਰਨਾ ਅਸਾਨ ਨਹੀਂ ਹੈ । ਮਹਾਰਾਸ਼ਟਰ ਦੇ ਬਾਲ ਕੋਵਿਡ ਟਾਸਕ ਫੋਰਸ ਦੇ ਮੈਂਬਰ ਡਾਕਟਰ ਵਿਜੇ ਯੇਵਾਲੇ ਨੇ ਕਿਹਾ 4 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਇਸ ਸਿਰਪ ਦੀ ਸਿਫਾਰਿਸ ਨਹੀਂ ਕੀਤੀ ਹੈ । ਉਨ੍ਹਾਂ ਨੇ ਕਿਹਾ ਜ਼ਿਆਦਾਤਰ ਬੱਚਿਆਂ ਦੀ ਖਾਂਸੀ ਠੀਕ ਕਰਨ ਦੇ ਲਈ ਦਵਾਈ ਦੀ ਜ਼ਰੂਰਤ ਨਹੀਂ। ਉਦਾਹਰਣ ਦੇ ਲਈ ਜ਼ੁਕਾਮ ਅਤੇ ਖਾਂਸੀ ਗਰਮ ਪਾਣੀ ਨਾਲ ਵੀ ਠੀਕ ਹੋ ਜਾਂਦੀ । ਉਨ੍ਹਾਂ ਕਿਹਾ ਕਫ ਸਿਰਪ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਦੇ ਨਵੇਂ ਸਬੂਤ ਮਿਲੇ ਹਨ ।