India

ਹਨੀਪ੍ਰੀਤ ਬਣੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ: ਵਾਇਰਲ ਕਾਗਜਾਤ ਤੋਂ ਹੈਰਾਨਕੁਨ ਖੁਲਾਸੇ

honeypreet secretly became dera chairperson of dera sacha sauda

ਚੰਡੀਗੜ੍ਹ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ (Gurmeet Ram Rahim) ਦੀ ਮੂੰਹ ਬੋਲੀ ਧੀ ਹਨੀਪ੍ਰੀਤ (Honey Preet) ਬਾਰੇ ਵੱਡੀ ਖ਼ਬਰ ਸਾਹਮਣੇ ਆਈ ਰਹੀ ਹੈ। ਹਨਪ੍ਰੀਤ ਨੂੰ ਡੇਰੇ ਦਾ ਉਪ-ਪੈਟਰਨ ਅਤੇ ਡੇਰਾ ਸੱਚਾ ਸੌਦਾ ਮੈਨੇਜਮੈਂਟ ਦਾ ਚੇਅਰਪਰਸਨ ਬਣਾਇਆ ਗਿਆ ਹੈ। ਇਸ ਗੱਲ ਦਾ ਖੁਲਾਸਾ ਦੈਨਿਕ ਭਾਸਕਰ ਨੇ ਆਪਣੀ ਰਿਪੋਰਟ ਵਿੱਚ ਕੀਤਾ ਹੈ। ਡੇਰਾ ਪ੍ਰੇਮੀਆਂ ਦਾ ਇੱਕ ਧੜੇ ‘ਫੇਥ ਵਸੇਜ ਵਰਡਿਕਟ’ ਨੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਨੂੰ ਗੁਪਤ ਤਰੀਕੇ ਨਾਲ ਚੇਅਰਪਰਸਨ ਲਾਇਆ ਗਿਆ ਹੈ।

ਇਸ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਰਾਮ ਰਹੀਮ ਦੇ ਪੈਰੋਲ ਦੌਰਾਨ ਇਹ ਕਾਰਵਾਈ ਹੋਈ ਹੈ ਅਤੇ ਹੋਲੀ-ਹੋਲੀ ਹਨੀਪ੍ਰੀਤ ਨੂੰ ਵਾਰਸ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਗਰੁੱਪ ਨੇ ਕੁੱਝ ਕਾਗਜਾਤ ਵੀ ਵਾਇਰਲ ਕੀਤੇ ਹਨ। ਇਸ ਦਾਅਵੇ ਦੋ ਉਲਟ ਡੇਰੇ ਦੇ ਬੁਲਾਰੇ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ। ਉਹ ਡੇਰਾ ਪ੍ਰਬੰਧਕਾਂ ਨਾਲ ਗੱਲ ਕਰਕੇ ਰਸਮੀ ਪੱਖ ਸਾਹਮਣੇ ਰੱਖਣਗੇ।

ਦੱਸ ਦੇਈਏ ਕਿ ਡੇਰਾ ਮੁਖੀ ਜਦੋਂ ਪੈਰੋਲ ਉੱਤੇ ਜੇਲ੍ਹ ਤੋਂ ਬਾਹਰ ਆਏ ਸਨ ਤਾਂ ਉਸ ਸਮੇਂ ਆਪਣੀ ਨੌਂਵੀ ਚਿੱਠੀ ਵਿੱਚ ਡਾਕਟਰ ਪੀਆਰ ਨੈਨ ਇੰਸਾ ਨੂੰ ਡੇਰੇ ਦਾ ਚੈਅਰਪਰਸਨ ਲਾਇਆ ਸੀ। ਪਰ ਟ੍ਰਸਟ ਦੇ ਵਾਇਰਲ ਕਾਗਜਾਤ ਵਿੱਚ ਉਸਦਾ ਨਾਲ ਨਹੀਂ ਹੈ। ਇਸ ਤੋਂ ਪਹਿਲਾਂ ਵਿਪਾਸਨਾ ਇੰਸਾ ਨੂੰ ਚੇਅਰਪਰਸਨ ਐਲਾਨਿਆ ਗਿਆ ਸੀ।

ਵਾਇਰਲ ਕਾਗਜ਼ਾਂ ਵਿੱਚ ਕੀ ਲਿਖਿਆ

ਇਨ੍ਹਾਂ ਕਾਗਜ਼ਾਂ ਵਿੱਚ ਲਿਖਿਆ ਗਿਆ ਹੈ ਕਿ ‘ਇਹ ਡੀਡ 21 ਫਰਵਰੀ 2022 ਨੂੰ ਟਰੱਸਟ ਦੇ ਸਿਰਜਣਹਾਰ ਗੁਰਮੀਤ ਰਾਮ ਰਹੀਮ ਸਿੰਘ ਇੰਸਾਨ ਗੱਦੀਨਸ਼ੀਨ ਡੇਰਾ ਸੱਚਾ ਸੌਦਾ ਸਾਊਥ ਸਿਟੀ 2 ਐਚ ਬਲਾਕ, ਸੈਕਟਰ 50, ਨੇੜੇ ਬਾਣੀ ਸਕੁਏਅਰ ਮਾਰਕੀਟ, ਗੁਰੂਗ੍ਰਾਮ ਜ਼ਿਲ੍ਹੇ ਵਿੱਚ ਕੀਤੀ ਗਈ ਹੈ। ਇਸ ਡੀਡ ਤਹਿਤ ਸੋਧ ਕੀਤੀ ਜਾ ਰਹੀ ਹੈ। ਡੀਡ ਦੀ ਧਾਰਾ 5, ਉਪ ਧਾਰਾ (2) ਨੂੰ ਹੇਠ ਲਿਖੇ ਅਨੁਸਾਰ ਬਦਲਿਆ ਜਾ ਰਿਹਾ ਹੈ। ਗੁਰਮੀਤ ਰਾਮ ਰਹੀਮ ਸਿੰਘ ਦੀ ਮੁੱਖ ਚੇਲੀ ਅਤੇ ਟਰੱਸਟੀ ਬੋਰਡ ਦੀ ਮੌਜੂਦਾ ਚੇਅਰਪਰਸਨ ਧਰਮਾ ਦੀ ਬੇਟੀ ਹਨੀਪ੍ਰੀਤ ਇੰਸਾ ਨੂੰ ਵੀ ਟਰੱਸਟ ਦਾ ਵਾਈਸ ਪੈਟਰਨ ਨਿਯੁਕਤ ਕੀਤਾ ਗਿਆ ਹੈ।’

ਰਾਮ ਰਹੀਮ ਦੇ ਪਰਿਵਾਰ ਨੇ ਵਿਦੇਸ਼ਾਂ ਨੂੰ ਪਾਏ ਚਾਲੇ

ਡੇਰਾ ਮੁਖੀ ਗੁਰਮੀਤ ਰਾਮ ਰਹੀਮ  ਦਾ ਪਰਿਵਾਰ (Family) ਵਿਦੇਸ਼ (Foreign) ਵੱਸਣ ਨੂੰ ਤੁਰ ਪਿਆ ਹੈ। 26 ਸਤੰਬਰ ਨੂੰ ਬੇਟਾ ਜਸਮੀਤ (Jasmeet) ਵੀ ਪਰਿਵਾਰ ਨਾਲ ਲੰਡਨ (London) ਚਲਾ ਗਿਆ ਹੈ। ਜਦਕਿ ਰਾਮ ਰਹੀਮ ਦੀਆਂ ਦੋਨੋਂ ਬੇਟੀਆਂ ਅਮਨਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਚਲੀਆਂ ਗਈਆਂ ਸਨ। ਹਾਲਾਂਕਿ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ (Nasib Kaur) ਅਤੇ ਪਤਨੀ ਹਰਜੀਤ ਕੌਰ (Harjit Kaur) ਭਾਰਤ (India) ਵਿੱਚ ਰਹਿਣਗੀਆਂ।

ਡੇਰਾ ਮੁਖੀ ਦੇ ਪਰਿਵਾਰ ਦੇ ਵਿਦੇਸ਼ ਜਾਣ ਤੋਂ ਬਾਅਦ ਹੁਣ ਹਨੀਪ੍ਰੀਤ ਡੇਰਾ ਮੁਖੀ ਦੀ ਸਭ ਤੋਂ ਕਰੀਬੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦਿਨੀਂ ਜਦੋਂ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਬਾਗਪਤ ਦੇ ਆਸ਼ਰਮ ਪਹੁੰਚਿਆ ਤਾਂ ਹਨੀਪ੍ਰੀਤ ਉਸ ਦੇ ਨਾਲ ਸੀ ਅਤੇ ਉੱਥੋਂ ਪ੍ਰੇਮੀਆਂ ਦੇ ਸਾਹਮਣੇ ਲਾਈਵ ਹੋਇਆ ਸੀ। ਉਸ ਸਮੇਂ ਡੇਰਾ ਮੁਖੀ ਨੇ ਹਨੀਪ੍ਰੀਤ ਦੀ ਤਾਰੀਫ਼ ਕੀਤੀ ਸੀ।

ਰਾਮ ਰਹੀਮ ਦੇ ਪਰਿਵਾਰ ਨੇ ਵਿਦੇਸ਼ਾਂ ਨੂੰ ਪਾਏ ਚਾਲੇ, ਹੁਣ ਡੇਰਾ ਹਨੀਪ੍ਰੀਤ ਦੇ ਹਵਾਲੇ…

ਪਰਿਵਾਰ ਤੇ ਹਨੀਪ੍ਰੀਤ ਵਿਚਾਲੇ ਮਤਭੇਦ

ਦੈਨਿਕ ਭਾਸਕਰ ਦੇ ਰਿਪੋਰਟ ਮੁਤਾਬਿਕ ਹਨੀਪ੍ਰੀਤ ਅਤੇ ਡੇਰਾ ਮੁਖੀ ਵਿਚਾਲੇ ਪਿਛਲੇ ਸਮੇਂ ਤੋਂ ਮਤਭੇਦ ਚੱਲ ਰਿਹਾ ਹੈ। ਇਸ ਵਜ੍ਹਾ ਕਾਰਨ ਪਰਿਵਾਰ ਨੇ ਵਿਦੇਸ਼ ਸੈਟਲ ਹੋਣ ਨੂੰ ਤਰਜ਼ੀਹ ਦਿੱਤੀ। ਅਸਲ ਵਿੱਚ ਪਿਛਲੇ ਸਮੇਂ ਵਿੱਚ ਪਰਿਵਾਰ ਨੇ ਡੇਰਾ ਪ੍ਰੇਮੀਆਂ ਨੂੰ ਆਗਾਹ ਕਰਨ ਇੱਕ ਪੱਤਰ ਜਾਰੀ ਕੀਤਾ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ‘ਪਰਿਵਾਰ ਦੇ ਨਾਮ ਉੱਤੇ ਚੰਦਾ ਜੁਟਾਇਆ ਜਾ ਰਿਹਾ ਹੈ। ਜੇਕਰ ਕੋਈ ਤੁਹਾਡੇ ਕੋਲ ਫ਼ੰਡ ਇਕੱਠਾ ਕਰੇ ਤਾਂ ਉਸ ਦੀ ਸਿੱਧੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਜਾਵੇ।’ ਪਰਿਵਾਰ ਦੇ ਮੁਤਾਬਿਕ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਜ਼ਿਕਰਯੋਗ ਹੈ ਕਿ 2016 ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਪਰਿਵਾਰ ਨੇ ਪ੍ਰੇਮੀਆਂ ਨੂੰ ਆਗਾਹ ਕਰਨ ਲਈ ਕੋਈ ਚਿੱਠੀ ਲਿਖੀ ਹੋਵੇ।

ਹਨੀਪ੍ਰੀਤ ਹੁਣ ਰਾਮ ਰਹੀਮ ਦੀ ‘ਪਰਿਵਾਰਕ ਮੈਂਬਰ’, ਆਈਡੀ ਤੋਂ ਗਾਇਬ ਮਾਂ ਤੇ ਪਤਨੀ ਦਾ ਨਾਂ

ਨੌਵੀਂ ਚਿੱਠੀ ਵਿੱਚ ਕਈ ਅਹਿਮ ਖ਼ੁਲਾਸੇ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਆਪਣੀ ਨੌਵੀਂ ਚਿੱਠੀ ਵਿੱਚ ਪਰਿਵਾਰ ਅਤੇ ਹਨੀਪ੍ਰੀਤ ਵਿਚਾਲੇ ਮਤਭੇਦਾਂ ਨੂੰ ਦੂਰ ਕਰਨ ਲਈ ਸਪਸ਼ਟੀਕਰਨ ਦੇ ਚੁੱਕੇ ਹਨ। ਚਿੱਠੀ ਵਿੱਚ ਕਿਹਾ ਜਾ ਰਿਹਾ ਸੀ ਕਿ ‘ਉਸ ਦਾ ਪਰਿਵਾਰ ਹੁਣ ਵਿਦੇਸ਼ ਵਿਚ ਸੈਟਲ ਹੋਣ ਜਾ ਰਿਹਾ ਹੈ। ਮਾਤਾ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਵੀ ਵਿਦੇਸ਼ ਜਾਣਗੇ। ਵਿਪਾਸਨਾ ਇੰਸਾ ਦੀ ਜਗਾ ਪੀਆਰ ਨੈਨ ਨੂੰ ਨਵਾਂ ਚੇਅਰਪਰਸਨ ਬਣਾਇਆ ਗਿਆ ਹੈ।’ ਪੱਤਰ ‘ਚ ਡੇਰਾ ਪ੍ਰਬੰਧਨ ‘ਚ ਕੁੱਝ ਬਦਲਾਅ ਦੀ ਗੱਲ ਵੀ ਕੀਤੀ ਗਈ ਸੀ। ਹਨੀਪ੍ਰੀਤ ਦੇ ਸਮਰਥਕਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ।

ਪੱਤਰ ਰਾਹੀਂ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਦਿੰਦਿਆਂ ਡੇਰਾ ਮੁਖੀ ਨੇ ਲਿਖਿਆ ਕਿ ‘ਸਾਡੇ ਸਾਰੇ ਸੇਵਾਦਾਰ, ਐਡਮਿਨ ਬਲਾਕ ਸੇਵਾਦਾਰ, ਜਸਮੀਤ, ਚਰਨਪ੍ਰੀਤ, ਹਨੀਪ੍ਰੀਤ, ਅਮਰਪ੍ਰੀਤ ਸਾਰੇ ਇੱਕ ਹਨ ਅਤੇ ਸਾਡੀ ਗੱਲ ‘ਤੇ ਅਮਲ ਕਰੋ। ਚਾਰੇ ਇਕੱਠੇ ਸਾਨੂੰ ਰੋਹਤਕ ਛੱਡਣ ਆਏ ਸਨ ਤੇ ਚਾਰੇ ਇਕੱਠੇ ਵਾਪਸ ਚਲੇ ਗਏ। ਜਸਮੀਤ, ਚਰਨਪ੍ਰੀਤ ਅਤੇ ਅਮਰਪ੍ਰੀਤ ਨੇ ਸਾਡੇ ਕੋਲੋਂ ਇਜਾਜ਼ਤ ਲੈ ਲਈ ਹੈ ਕਿ ਉਹ ਆਪਣੇ ਬੱਚਿਆਂ ਨੂੰ ‘ਉੱਚ ਸਿੱਖਿਆ’ ਹਾਸਲ ਕਰਨ ਲਈ ਪੜ੍ਹਾਉਣ ਲਈ ਵਿਦੇਸ਼ ਜਾਣਗੇ। ਇਸ ਲਈ ਪਿਆਰੀ ਸਾਧ-ਸੰਗਤ ਜੀ, ਤੁਸੀਂ ਕਿਸੇ ਦੇ ਭੁਲੇਖੇ ਵਿੱਚ ਨਾ ਆਓ।‘
ਅਰਬਾਂ ਦੀ ਜਾਇਦਾਦ ਦਾ ਕੌਣ ਵਾਰਸ

ਡੇਰਾ ਸੱਚਾ ਸੌਦਾ ਦੀ ਅਰਬਾਂ ਰੁਪਿਆਂ ਦੀ ਪ੍ਰੋਪਰਟੀ ਹੈ। ਇਕੱਲੇ ਸਿਰਸਾ ਵਿਖੇ ਹੀ ਡੇਰੇ ਕੋਲ 900 ਏਕੜ ਦੀ ਕਰੀਬ ਜ਼ਮੀਨ ਹੈ। ਇਸ ਤੋਂ ਇਲਾਵਾ ਪੂਰ ਦੇਸ਼ ਵਿੱਚ ਜਾਇਦਾਦ ਹੈ। ਇਸ ਪ੍ਰਾਪਰਟੀ ਨੂੰ ਸਾਂਭਣ ਲਈ ਡੇਰਾ ਪ੍ਰਮੁੱਖ ਦੇ ਬੇਟੇ, ਬੇਟੀਆਂ ਅਤੇ ਜਵਾਈ ਕੋਲ ਕੋਈ ਜ਼ਿੰਮੇਵਾਰੀ ਨਹੀਂ ਹੈ। ਰਾਮ ਰਹੀਮ ਦੀ ਵੱਡੀ ਧੀ ਅਮਰਪ੍ਰੀਤ ਅਤੇ ਜਵਾਈ 18 ਮਈ 2020 ਨੂੰ ਵਿਦੇਸ਼ ਗਏ ਸਨ।

ਦੋ ਵਾਰ ਪੈਰੋਲ ਤੇ ਬਾਹਰ ਆ ਚੁੱਕੇ ਅਤੇ ਹੁਣ ਤੀਜੀ ਵਾਰ ਆਉਣ ਦੀ ਤਿਆਰੀ

ਰਾਮ ਰਹੀਮ ਦੋ ਵਾਰ ਪੈਰੋਲ ਉੱਤੇ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ ਅਤੇ ਹੁਣ ਤੀਜੀ ਵਾਰ 40 ਦਿਨਾਂ ਲਈ ਆਉਣ ਦੀ ਤਿਆਰੀ ਚੱਲ ਰਹੀ ਹੈ। ਜੇਲ੍ਹ ਮੰਤਰੀ ਚੌ. ਰਣਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜੇਲ੍ਹ ਮੰਤਰੀ ਨੇ ਦੱਸਿਆ ਕਿ ਡੇਰਾ ਮੁਖੀ ਦੇ ਰਿਸ਼ਤੇਦਾਰਾਂ ਨੇ ਉਸ ਦੀ ਪੈਰੋਲ ਲਈ ਅਰਜ਼ੀ ਦਿੱਤੀ ਹੋਈ ਹੈ। ਇਸ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ। ਇਸ ਤੋਂ ਬਾਅਦ 27 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਅਤੇ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ‘ਚ ਰਿਹਾ।
ਦੱਸਣਯੋਗ ਹੈ ਕਿ ਕੈਦੀ ਨੂੰ ਸਾਲ ਵਿੱਚ 90 ਦਿਨ ਦੀ ਛੁੱਟੀ ਮਿਲਦੀ ਹੈ, ਜਿਸ ਵਿੱਚ 21 ਦਿਨ ਦੀ ਫਰਲੋ ਅਤੇ 70 ਦਿਨਾਂ ਦੀ ਪੈਰੋਲ ਸ਼ਾਮਲ ਹੈ। ਇਸ ਸਾਲ ਫਰਵਰੀ ਵਿੱਚ ਡੇਰਾਮੁਖੀ ਨੇ 21 ਦਿਨਾਂ ਦੀ ਛੁੱਟੀ ਲਈ ਹੈ। ਜੂਨ ਮਹੀਨੇ ਵਿੱਚ ਇੱਕ ਮਹੀਨੇ ਲਈ ਪੈਰੋਲ ਲਈ ਹੈ। ਇਸ ਤਰ੍ਹਾਂ ਡੇਰਾਮੁਖੀ ਅਜੇ ਵੀ ਦਸੰਬਰ ਤੋਂ ਪਹਿਲਾਂ ਕਰੀਬ 40 ਦਿਨਾਂ ਲਈ ਪੈਰੋਲ ਲੈ ਸਕਦਾ ਹੈ।

ਦੱਸ ਦੇਈਏ ਕਿ ਰਾਮ ਰਹੀਮ ਸਾਧਵੀ ਜਿਨਸੀ ਸ਼ੋਸ਼ਣ, ਰਣਜੀਤ ਕਤਲ ਕੇਸ ਅਤੇ ਪੱਤਰਕਾਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਫਿਲਹਾਲ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। 2016 ਵਿੱਚ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਜਦੋਂ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ ਹਨੀਪ੍ਰੀਤ ਉਸ ਦੇ ਨਾਲ ਸੀ। ਪੰਚਕੂਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਵੀ ਜੇਲ੍ਹ ਗਈ ਸੀ। ਡੇਰਾ ਮੁਖੀ ਨੂੰ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸਾਂ ਵਿੱਚ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।