India

“ਮੈਂ 24 ਸਾਲ ਪਹਿਲਾਂ T-20 cricket ਦੀ ਕੀਤੀ ਸ਼ੁਰੂਆਤ ” , ਰਾਮ ਰਹੀਮ ਦਾ ਦਾਅਵਾ

"I started T-20 cricket 24 years ago" claims Ram Rahim

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ (gurmeet singh ram Rahim)  40 ਦਿਨਾਾਂ ਦੀ ਪੈਰੋਲ ‘ਤੇ ਆਇਆ ਹੋਇਆ ਹੈ। ਇਸੇ ਦੌਰਾਨ ਟਵੰਟੀ-20 ਕ੍ਰਿਕਟ ਪਹਿਲੀ ਵਾਰ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ਸੀ। ਇਸ ਬਾਰੇ ਰਾਮ ਰਹੀਮ ਦਾ ਇੱਕ ਬਿਆਨ ਸਾਹਮਣੇ ਆਇਆ ਹੈ।

ਦਰਅਸਲ, ਰਾਮ ਰਹੀਮ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਟੀ-10 ਅਤੇ ਟੀ-20 ਦੀ ਸ਼ੁਰੂਆਤ ਕੀਤੀ ਸੀ। ਦੱਸ ਦੇਈਏ ਕਿ ਫਿਲਹਾਲ ਰਾਮ ਰਹੀਮ ਪੈਰੋਲ ‘ਤੇ ਹੈ ਅਤੇ ਯੂਪੀ ਦੇ ਬਾਗਪਤ ਸਥਿਤ ਇਕ ਆਸ਼ਰਮ ‘ਚ ਆਰਾਮ ਕਰ ਰਿਹਾ ਹੈ। ਰਾਮਰਹੀਮ ਆਸ਼ਰਮ ਤੋਂ ਆਨਲਾਈਨ ਉਪਦੇਸ਼ ਵੀ ਦੇ ਰਿਹਾ ਹੈ।

ਉਪਦੇਸ਼ ਦੌਰਾਨ ਇਹ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਟੀ-10 ਅਤੇ ਟੀ-20 ਕ੍ਰਿਕਟ ਸ਼ੁਰੂ ਕੀਤੀ ਸੀ।

ਆਨਲਾਈਨ ਸਤਿਸੰਗ ‘ਚ ਰਾਮ ਰਹੀਮ ਨੇ ਕਿਹਾ ਕਿ 24 ਸਾਲ ਪਹਿਲਾਂ ਉਸ ਨੇ ਸਿਰਸਾ ਦੇ ਪਿੰਡ ਜਲਾਲਆਨਾ ‘ਚ ਟੀ-10 ਕ੍ਰਿਕਟ ਅਤੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ, ਉਦੋਂ ਵੱਡੇ ਖਿਡਾਰੀ ਕਹਿੰਦੇ ਸਨ ਕਿ ਇਹ ਕੋਈ ਕ੍ਰਿਕਟ ਹੈ? ਪਹਿਲਾਂ ਕੋਈ ਖੇਡਣ ਨਹੀਂ ਆਉਂਦਾ ਸੀ ਤੇ ਅੱਜ ਪੂਰੀ ਦੁਨੀਆ ਨੇ ਅਪਣਾ ਲਿਆ ਹੈ।

ਵੀਡੀਓ ‘ਚ ਰਾਮ ਰਹੀਮ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਰਿਹਾ ਹੈ ਕਿ ਪਹਿਲਾਂ ਅੱਠਾ (8 ਦੌੜਾਂ) ਵੀ ਹੁੰਦਾ ਸੀ, ਗੇਂਦ ਨੂੰ ਸਟੇਡੀਅਮ ਦੇ ਪਾਰ ਪਹੁੰਚਾਉਣ ਲਈ 8 ਰਨ ਮਿਲਦੇ ਸਨ ਅਤੇ ਹੁਣ ਆਉਣ ਵਾਲੇ ਸਮੇਂ ‘ਚ ਅੱਠ ਵੀ ਛੱਕੇ ‘ਤੇ ਵੀ ਭਾਰੀ ਪਵੇਗਾ।

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਇੱਕ ਵਾਰ ਫ਼ਿਰ 40 ਦਿਨਾਾਂ ਦੀ ਪੈਰੋਲ ‘ਤੇ ਆਇਆ ਹੋਇਆ ਹੈ। ਡੇਰਾ ਮੁਖੀ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਸਮੇਂ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ।

ਇਹ ਪਰੋਲ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਮਾਲਵੇ ਦੀਆਂ 35 ਤੋਂ ਵੱਧ ਸੀਟਾਂ ‘ਤੇ ਡੇਰਾ ਸੱਚਾ ਸੌਦਾ ਦਾ ਸਿੱਧਾ ਪ੍ਰਭਾਵ ਹੈ। ਵਿਰੋਧੀ ਪਾਰਟੀਆਂ ਨੇ ਵੀ ਇਸ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਸੀ। ਪਹਿਲਾਂ ਉਹ ਗੁਰੂਗ੍ਰਾਮ ਦੇ ਡੇਰੇ ਵਿੱਚ ਰਿਹਾ ਸੀ। ਇਸ ਤੋਂ ਬਾਅਦ ਦੂਜੀ ਵਾਰ ਪਰਲੋ ਉੱਤੇ ਯੂਪੀ ਦੇ ਬਾਗਪਤ ਵਿੱਚ 30 ਦਿਨ ਰਿਹਾ। ਇਸ ਦੌਰਾਨ ਉਸ ਨੇ ਆਪਣੇ ਸਤਸੰਗਿ ਦੇ ਵੀਡੀਓ ਵੀ ਜਾਰੀ ਕੀਤੇ ਸੀ।